ਮਾਨਸਾ: ਅਕਸਰ ਹੀ ਕਹਿੰਦੇ ਨੇ ਇਨਸਾਨ ਦੇ ਰੂਪ ਵਿੱਚ ਹੀ ਰੱਬ ਮਿਲ ਜਾਂਦਾ ਹੈ, ਅਜਿਹਾ ਹੀ ਮਾਨਸਾ ਦੇ ਬਜ਼ੁਰਗ ਹਾਕਮ ਸਿੰਘ ਦੇ ਨਾਲ ਹੋਇਆ ਹੈ, ਜੋ ਪਿਛਲੇ ਸਮੇਂ ਦੇ ਵਿਚ ਰੇਹੜੇ 'ਚ ਜੁੜਕੇ ਖ਼ੁਦ ਮਾਨਸਾ ਦੇ ਵਿਚ ਭਾਰ ਢੋਂਹਦਾ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਲੋਕਾਂ ਵੱਲੋਂ ਇਸ ਦੀ ਮਦਦ ਕਰਨ ਦੇ ਲਈ ਹੱਥ ਅੱਗੇ ਵਧਾਇਆ ਅਤੇ ਅੱਜ ਇਸ ਬਜ਼ੁਰਗ ਦਾ ਮਕਾਨ ਅਤੇ ਦੁਕਾਨ ਬਣ ਗਈ ਹੈ। ਜਿਸ ਤੋਂ ਬਜ਼ੁਰਗ ਹਾਕਮ ਸਿੰਘ ਵੀ ਖੁਸ਼ ਹੈ। condition of Hakam Singh of Mansa
ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮਾਨਸਾ ਸ਼ਹਿਰ ਦੇ ਵਿੱਚ ਪਿਛਲੇ ਮਹੀਨੇ ਬਜ਼ੁਰਗ 80 ਸਾਲਾ ਹਾਕਮ ਸਿੰਘ ਰੇਹੜੇ ਦੇ ਵਿੱਚ ਜੁੜ ਕੇ ਖ਼ੁਦ ਭਾਰ ਢੋ ਰਿਹਾ ਸੀ। ਬਜ਼ੁਰਗ ਦੇ ਦੱਸਣ ਮੁਤਾਬਿਕ ਉਸ ਦਾ ਖੱਚਰ ਕੁੱਝ ਮਹੀਨੇ ਪਹਿਲਾਂ ਮਰ ਗਿਆ ਸੀ, ਪਰ ਉਸ ਨੂੰ ਆਪਣਾ ਪੇਟ ਭਰਨ ਦੇ ਲਈ ਖੁਦ ਹੀ ਰੇਹੜੇ ਦੇ ਵਿੱਚ ਜੁੜਨਾ ਪਿਆ। ਬਜ਼ੁਰਗ ਦੇ ਅਜਿਹੇ ਹਾਲਾਤ ਦੇਖ ਕੇ ਮਾਨਸਾ ਦੇ ਇਕ ਸਮਾਜ ਸੇਵੀ ਵਲੋਂ ਵੀਡੀਓ ਵਾਇਰਲ ਕੀਤੀ ਗਈ, ਜਿਸ ਤੋਂ ਬਾਅਦ ਕਈ ਟੀਵੀ ਚੈਨਲਾਂ ਵੱਲੋਂ ਵੀ ਇਸ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ, ਜਿਸ ਤੋਂ ਬਾਅਦ ਸਮਾਜ ਸੇਵੀ ਸੱਜਣਾਂ ਨੇ ਇਸ ਬਜ਼ੁਰਗ ਦੀ ਮਦਦ ਕਰਨ ਦੇ ਲਈ ਹੱਥ ਅੱਗੇ ਵਧਾਇਆ।
ਜਿਸ ਤੋਂ ਬਾਅਦ ਅੱਜ ਇਸ ਬਜ਼ੁਰਗ ਨੂੰ ਮਕਾਨ ਵੀ ਬਣਾ ਕੇ ਦੇ ਦਿੱਤਾ ਹੈ ਅਤੇ ਨਾਲ ਹੀ ਦੁਕਾਨ ਵੀ ਬਣਾ ਕੇ ਦੇ ਦਿੱਤੀ ਹੈ ਅਤੇ ਦੁਕਾਨ ਦੇ ਵਿਚ ਸਾਮਾਨ ਪਰਚੂਨ ਦਾ ਪਾ ਦਿੱਤਾ ਗਿਆ ਹੈ ਤਾਂ ਕਿ ਇਹ ਬਜ਼ੁਰਗ ਨੂੰ ਫਿਰ ਤੋਂ ਰੇਹੜੇ ਵਿੱਚ ਜੁੜ ਕੇ ਮਜ਼ਦੂਰੀ ਨਾ ਕਰਨੀ ਪਵੇ। ਇਸ ਦੌਰਾਨ ਬਜ਼ੁਰਗ ਹਾਕਮ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਤਾਂ ਲੱਗ ਰਿਹਾ ਹੈ ਕਿ ਸ਼ਾਇਦ ਉਸਦਾ ਦੁਬਾਰਾ ਜਨਮ ਹੋਇਆ ਹੈ, ਬਜ਼ੁਰਗ ਦੇ ਹਾਲਾਤ ਸੁਧਰ ਜਾਣ ਤੋਂ ਬਾਅਦ ਅੱਜ ਬਜ਼ੁਰਗ ਹਾਕਮ ਸਿੰਘ ਵੀ ਕਾਫੀ ਖੁਸ਼ ਦਿਖਾਈ ਦਿੱਤਾ।
ਇਹ ਵੀ ਪੜੋ:- ਡੇਰਾ ਪ੍ਰੇਮੀ ਹਰਚਰਨ ਸਿੰਘ ਵੱਲੋਂ ਸਰਕਾਰ ਅੱਗੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ