ETV Bharat / state

ਮਾਨਸਾ: ਰਜਬਾਹਾ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ 'ਚ ਭਰਿਆ ਪਾਣੀ - farmers crops flooded due to collapse of Musa Canal

ਦੇਰ ਰਾਤ ਪਏ ਮੀਂਹ ਤੇ ਤੇਜ਼ ਝੱਖੜ ਕਾਰਨ ਕੁਝ ਦਰਖ਼ਤ ਰਜਬਾਹੇ 'ਚ ਡਿੱਗ ਗਏ ਜਿਸ ਕਾਰਨ ਮੂਸੇ ਰਜਬਾਹਾ 'ਚ ਪਾੜ ਪੈ ਗਿਆ ਹੈ। ਹਾਲਾਤ ਅਜਿਹੇ ਹਨ ਕਿ ਆਪਣੀ ਫਸਲ ਨੂੰ ਹੋਰ ਨੁਕਸਾਨ ਤੋਂ ਬਚਾਉਂਣ ਲਈ ਕਿਸਾਨ ਆਪ ਹੀ ਪਾੜ ਨੂੰ ਭਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।

ਮੂਸੇ ਰਜਬਾਹਾ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ 'ਚ ਭਰਿਆ ਪਾਣੀ

author img

By

Published : Jul 5, 2020, 7:14 PM IST

ਮਾਨਸਾ: ਦੇਰ ਰਾਤ ਪਏ ਤੇਜ਼ ਮੀਂਹ ਕਾਰਨ ਮੂਸੇ ਰਜਬਾਹੇ ਵਿੱਚ ਪਾੜ ਪੈ ਗਿਆ। ਰਜਬਾਹੇ ਵਿੱਚ ਪਾੜ ਪੈਣ ਕਾਰਨ ਪਿੰਡ ਘਰਾਂਗਣਾ ਅਤੇ ਗਾਗੋਵਾਲ ਵਿੱਚ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ 'ਚ ਪਾਣੀ ਭਰ ਗਿਆ। ਹਾਲਾਤ ਅਜਿਹੇ ਹਨ ਕਿ ਆਪਣੀ ਫਸਲ ਨੂੰ ਹੋਰ ਨੁਕਸਾਨ ਤੋਂ ਬਚਾਉਂਣ ਲਈ ਕਿਸਾਨ ਆਪ ਹੀ ਪਾੜ ਨੂੰ ਭਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਕਿਸਾਨ ਖ਼ੁਦ ਹੀ ਜੇਸੀਬੀ ਮਸ਼ੀਨਾਂ ਅਤੇ ਗੱਟਿਆਂ 'ਚ ਮਿੱਟੀ ਭਰਕੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੂਸੇ ਰਜਬਾਹਾ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ 'ਚ ਭਰਿਆ ਪਾਣੀ

ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਵਿਭਾਗ ਦੇ ਅਧਿਕਾਰੀ ਪਾੜ ਪੈਣ ਦੇ ਇਨ੍ਹਾਂ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚੇ ਹਨ। ਕਿਸਾਨ ਨੇ ਦੱਸਿਆ ਕਿ ਦੇਰ ਰਾਤ ਪਏ ਮੀਂਹ ਤੇ ਤੇਜ਼ ਝੱਖੜ ਕਾਰਨ ਕੁਝ ਦਰਖ਼ਤ ਰਜਬਾਹੇ 'ਚ ਡਿੱਗ ਗਏ ਜਿਸ ਕਾਰਨ ਰਜਬਾਹਾ ਟੁੱਟ ਗਿਆ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੈਂਕੜੇ ਏਕੜ ਫ਼ਸਲ 'ਚ ਪਾਣੀ ਭਰ ਗਿਆ ਹੈ।

ਕਿਸਾਨ ਨੇ ਦੱਸਿਆ ਕਿ ਕੋਈ ਵੀ ਵਿਭਾਗ ਦਾ ਅਧਿਕਾਰੀ ਕਿਸਾਨਾਂ ਦੀ ਸਾਰ ਤੱਕ ਲੈਣ ਨਹੀਂ ਪਹੁੰਚਿਆ। ਵਿਭਾਗ ਦੇ ਜੇਈ ਆਏ ਸਨ ਪਰ ਜਦੋਂ ਉਨ੍ਹਾਂ ਤੋਂ ਰਜਬਾਹਾ ਬੰਦ ਕਰਵਾਉਣ ਲਈ ਮਦਦ ਮੰਗੀ ਗਈ ਤਾਂ ਜੇਈ ਵੀ ਉਥੋਂ ਦੀ ਚੱਲਦੇ ਬਣੇ। ਕਿਸਾਨ ਨੇ ਦੱਸਿਆ ਕਿ ਰਜਵਾਹਿਆਂ ਦੀ ਸਫ਼ਾਈ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।

ਕਿਸਾਨ ਆਗੂ ਭਾਨ ਸਿੰਘ ਨੇ ਦੱਸਿਆ ਕਿ ਉਹ ਬਹੁਤ ਵਾਰ ਵਿਭਾਗ ਦੇ ਅਧਿਕਾਰੀਆਂ, ਐਸਡੀਐਮ ਅਤੇ ਹੋਰ ਅਧਿਕਾਰੀਆਂ ਨੂੰ ਫ਼ੋਨ ਕਰ ਚੁੱਕੇ ਹਨ ਪਰ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ। ਕਿਸਾਨ ਆਗੂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਖ਼ਰਾਬ ਹੋ ਚੁੱਕੀ ਫਸਲ ਅਤੇ ਕਿਸਾਨਾਂ ਵੱਲੋਂ ਜੇਸੀਬੀ ਤੇ ਗੱਟਿਆਂ 'ਚ ਭਰੀ ਜਾ ਰਹੀ ਮਿੱਟੀ ਦਾ ਖਰਚਾ ਪ੍ਰਸ਼ਾਸਨ ਦੇਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.