ਮਾਨਸਾ : ਬਠਿੰਡਾ ਤੋਂ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੰਨੀ ਦਿਨੀਂ ਆਪਣੇ ਹਲਕੇ ਦੇ ਦੌਰੇ 'ਤੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਝੂਠ ਦੀ ਸਰਕਾਰ ਚਲਾ ਰਹੇ ਹਨ। ਅਕਸਰ ਹੀ ਲੋਕਾਂ ਦੇ ਹੋਣ ਦਾ ਦਾਅਵਾ ਕਰਦੇ ਨੇ ਪਰ ਲੋੜ ਪੈਣ ਉੱਤੇ ਕਦੇ ਨਜ਼ਰ ਨਹੀਂ ਆਏ। ਮੁੱਖ ਮੰਤਰੀ ਲੋਕਾਂ ਦੀ ਸਾਰ ਲੈਣ ਦੀ ਬਜਾਏ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਚਮਕਾਉਣ ਦੇ ਵਿੱਚ ਲੱਗੇ ਹੋਏ ਹਨ।ਉਥੇ ਹੀ ਪੰਜਾਬ ਦੇ ਸਿਰ ਕਰਜ਼ਾ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਜਹਾਜ਼ਾਂ ਉੱਤੇ ਘੁਮਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਮੁਰਗੇ ਕੁਕੜੀਆਂ ਬੱਕਰੀਆਂ ਦਾ ਮੁਆਵਜਾ ਦੇਣ ਦੀ ਗੱਲ ਕਰਦੇ ਨੇ ਉਹ ਕੁਦਰਤੀ ਆਫ਼ਤਾਂ ਲਈ ਖ਼ਜ਼ਾਨੇ ਵਿੱਚ ਪਿਆ ਕਰੋੜਾਂ ਰੁਪਿਆ ਲੋਕਾਂ ਉੱਤੇ ਕਿਓਂ ਨਹੀਂ ਖਰਚ ਕਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਘੱਟ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਿਆਦਾ ਫਿਕਰ ਹੈ। ਜਿਸ ਲਈ ਹੁਣ ਪੰਜਾਬ ਜਦੋਂ ਵੀ ਉਹ ਆਉਣ ਤਾਂ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਨਾ ਆਉਣ।
ਪੰਜਾਬ ਦਾ ਨੁਕਸਾਨ ਹੋਇਆ: ਉਥੇ ਹੀ ਪੰਜਾਬ ਦੇ ਕੈਗ ਦੀ ਰਿਪੋਰਟ ਵਿੱਚ ਨਿਚਲੇ ਸਤਰ 'ਤੇ ਆਉਣ ਉੱਤੇ ਵੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਸੂਬਾ ਉਹਨਾਂ ਦੀ ਆਪਣੀ ਸਰਕਾਰ 'ਤੇ ਦੇਸ਼ ਦੇ ਪਹਿਲੇ ਛੇਵੇਂ ਸਥਾਨ 'ਤੇ ਰਿਹਾ ਹੈ , ਉਹ ਹੁਣ ਆਮ ਆਦਮੀ ਪਾਰਟੀ ਦੀ ਨਿਕੰਮੀ ਸਰਕਾਰ ਦੀ ਵਜ੍ਹਾ ਕਾਰਨ ਨਿਚਲੇ ਦੋ ਸਥਾਨਾਂ 'ਤੇ ਜਾ ਪਹੁੰਚਿਆ ਹੈ। ਜਿਸ ਨਾਲ ਪੰਜਾਬ ਦਾ ਅਕਸ ਪੂਰੇ ਭਾਰਤ ਦੇ ਵਿੱਚ ਖਰਾਬ ਹੋਇਆ ਹੈ। ਨਾਲ ਹੀ ਜ਼ੀਰੋ ਬਿੱਲ ਦੇ ਦਾਅਵਿਆਂ 'ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ 0 ਬਿਲ ਦੇ ਚੱਕਰ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਹੈ। ਪੰਜਾਬ 'ਚ ਨਾ ਹੀ ਸੜਕਾਂ ਨਾ ਸਕੂਲ ਨਾ ਹਸਪਤਾਲਾਂ ਦੇ ਵਿੱਚ ਡਾਕਟਰ ਦਿਖਾਈ ਦੇ ਰਹੇ ਨੇ। ਵਿਕਾਸ ਨਾਮ ਦੀ ਕੋਈ ਚੀਜ਼ ਦਿਖਾਈ ਦੇ ਰਹੀ ਹੈ ਉਲਟਾ ਪੰਜਾਬ ਲਗਾਤਾਰ ਕਰਜੇ ਦੇ ਵਿੱਚ ਡੁੱਬਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਜਿਸ ਦੇ ਤਹਿਤ ਹੁਣ ਇੰਡੀਆ ਅਲਾਇੰਸ ਦੇ ਵਿੱਚ ਇਹ ਗੱਲ ਸਾਫ਼ ਹੋ ਚੁੱਕੀ ਹੈ, ਜੋ ਕੇਜਰੀਵਾਲ ਅੰਨਾ ਹਜ਼ਾਰੇ ਅੰਦੋਲਨ ਦੇ ਸਮੇਂ ਰਾਜਨੀਤਕ ਪਾਰਟੀ ਬਣਾਉਣ ਅਤੇ ਦੇਸ਼ ਦੀ ਭ੍ਰਿਸ਼ਟ ਪਾਰਟੀ ਕਾਂਗਰਸ ਪਾਰਟੀ ਨੂੰ ਦਰਕਿਨਾਰੇ ਕਰਨ ਦੀ ਗੱਲ ਕਰਦਾ ਸੀ ਉਹ ਅੱਜ ਉਸੇ ਭ੍ਰਿਸ਼ਟ ਪਾਰਟੀ ਦੇ ਨਾਲ ਇੱਕ ਮਿੱਕ ਹੋਇਆ ਦਿਖਾਈ ਦੇ ਰਿਹਾ ਹੈ।
- ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ, ਕਿਹਾ- ਪੰਜਾਬ ਅਤੇ ਪੰਥ ਦੋਵਾਂ 'ਚ ਬੈਚੇਨੀ, ਫਰਜ਼ੀ ਸਿੱਖ ਬਣ ਘੁੰਮ ਰਹੇ ਲੋਕ ਸ਼ਾਂਤੀ ਦੇ ਵੈਰੀ
- Punjab Floods: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਪਿੰਡ ਧਾਲੀਵਾਲ ਬੇਟ ਵਾਸੀਆਂ ਨੇ ਕਿਹਾ 35 ਸਾਲ ਬਾਅਦ ਦੇਖੇ ਅਜਿਹੇ ਹਾਲਾਤ
- Ludhiana Murder: ਲੁਧਿਆਣਾ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਮ੍ਰਿਤਕ ਦੇ ਪੁੱਤ ਨੇ ਗੁਆਂਢੀਆਂ ਉੱਤੇ ਲਾਏ ਗੰਭੀਰ ਇਲਜ਼ਾਮ
ਲੜਕੀਆਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਅਤੇ ਰੁਜ਼ਗਾਰ ਦਾ ਮੌਕਾ ਦਿੱਤਾ: ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਨੰਨ੍ਹੀ ਛਾਂ ਦੇ 15 ਸਾਲ ਪੂਰੇ ਹੋਣ 'ਤੇ ਸਿਖਲਾਈ ਸੈਂਟਰਾਂ 'ਚ ਧੀਆਂ ਨੂੰ ਮਸ਼ੀਨਾਂ ਵੰਡ ਕੇ ਉਹਨਾਂ ਨੂੰ ਪ੍ਰਮਾਣ ਪੱਤਰ ਵੰਡੇ। ਇਸ ਦੇ ਨਾਲ-ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਪੌਦਿਆਂ ਦੀ ਵੰਡ ਕੀਤੀ ਗਈ ਤਾਂ ਜੋ ਇਹਨਾਂ ਰੁੱਖਾਂ ਦੀ ਛਾਂ ਆਉਣ ਵਾਲਿਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇਣ ਚ ਸਹਾਈ ਹੋਣ। ਨੰਨ੍ਹੀ ਸ਼ਾਮ ਮੁਹਿੰਮ ਦੇ ਤਹਿਤ ਸਾਬਕਾ ਕੇਂਦਰੀ ਮੰਤਰੀ ਨੇ ਲੜਕੀਆਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਅਤੇ ਰੁਜ਼ਗਾਰ ਦਾ ਮੌਕਾ ਦਿੱਤਾ ਹੈ। ਜਿਸ ਨਾਲ ਉਹ ਲੜਕੀਆਂ ਆਪਣੇ ਪਰਿਵਾਰ ਨੂੰ ਵਧੀਆ ਢੰਗ ਨਾਲ ਚਲਾ ਰਹੀਆਂ ਹਨ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣੀਆਂ ਹਨ। ਉੱਥੇ ਹੀ ਪੰਜਾਬ ਸਿਰ ਲੱਗੇ ਕੁੜੀ ਮਾਰ ਦੇ ਕਲੰਕ ਨੂੰ ਮਿਟਾਉਣ ਦਾ ਵੀ ਨੰਨੀ ਛਾਂ ਮੁਹਿੰਮ ਦੇ ਤਹਿਤ ਮਿਟਾਉਣ ਦਾ ਵੱਡਾ ਯੋਗਦਾਨ ਰਿਹਾ ਹੈ।