ਸ਼ਹਿਰ ਦੇ ਜਵਾਹਰਕੇ ਰੋਡ 'ਤੇ ਸਥਿਤ ਇਕ ਮਕਾਨ ਵਿਚ ਕੁਲਦੀਪ ਸਿੰਘ ਨਾਂਅ ਦਾ ਨੌਜਵਾਨ ਕਿਰਾਏ 'ਤੇ ਰਹਿੰਦਾ ਸੀ। ਇਸ ਦੌਰਾਨ ਉਸ ਨੇ ਮਕਾਨ ਮਾਲਕ ਦੀ ਦੂਜੀ ਕਲਾਸ ਵਿਚ ਪੜ੍ਹਣ ਵਾਲੀ ਬੱਚੀ ਨਾਲ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਇਹ ਸਿਲਸਿਲਾ ਕਾਫੀ ਦੇਰ ਤੋਂ ਚੱਲਦਾ ਰਿਹਾ ਸੀ ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਿਆ।
ਪੁਲਿਸ ਮੁਤਾਬਕ ਬੱਚੀ ਦੇ ਮਾਪਿਆਂ ਨੇ ਇਹ ਗੱਲ ਸਕੂਲ ਅਧਿਆਪਕਾਂ ਕੋਲ ਦੱਸੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਚਾਈਲਡ ਕੇਅਰ ਸੈਂਟਰ ਨੂੰ ਦਿੱਤੀ ਜਿਸ ਨੇ ਇਸ ਬਾਰੇ ਮਾਨਸਾ ਪੁਲਿਸ ਨੂੰ ਜਾਣੂ ਕਰਵਾਇਆ।
ਥਾਣਾ ਸਿਟੀ 1 ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਮੁਲਜ਼ਮ ਨੌਜਵਾਨ ਕੁਲਦੀਪ ਸਿੰਘ ਵਾਸੀ ਖੀਵਾ ਕਲਾਂ ਹਾਲ ਆਬਾਦ ਮਾਨਸਾ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਹਿਲਾਂ ਰਮਨ ਸਿਨੇਮਾ ਰੋਡ ਮਾਨਸਾ ਵਿਖੇ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਮਾਨਸਾ 'ਚ ਮਾਸੂਮ ਬੱਚੀ ਨਾਲ ਜਬਰ ਜਨਾਹ - ਮਾਨਸਾ
ਮਾਨਸਾ: ਮਾਨਸਾ ਸ਼ਹਿਰ ਤੋਂ ਇੱਕ ਬੱਚੀ ਨਾਲ ਉਨ੍ਹਾਂ ਦੇ ਘਰ ਕਿਰਾਏ 'ਤੇ ਰਹਿਣ ਵਾਲੇ ਨੌਜਵਾਨ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਇਕ ਨੌਜਵਾਨ ਵਿਰੁੱਧ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੌਜਵਾਨ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।