ਮਾਨਸਾ: ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਫੈਨ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਸਿੱਧੂ ਦੇ ਇਸ ਦੁਨੀਆਂ ਤੋ ਚਲੇ ਜਾਣ ਬਾਅਦ ਵੀ ਮੂਸੇਵਾਲਾ ਦੇ ਪ੍ਰਸੰਸਕਾ ਵਧਦੇ ਜਾ ਰਹੇ ਹਨ। ਹਰ ਪਾਸੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆ ਹਨ। ਮਾਨਸਾ ਸ਼ਹਿਰ ਦੇ ਵਿਚਕਾਰ ਇੱਕ ਸ਼ਬਜੀ ਵਿਕਰੇਤਾ ਨੇ ਆਪਣੇ ਘੜੁੱਕੇ ਨੂੰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਹੋਇਆ ਹੈ। ਲੋਕ ਇਸ ਘੜੁੱਕੇ ਨਾਲ ਵੀ ਤਸਵੀਰਾਂ ਕਰਵਾਊਦੇ ਹਨ।
ਸਿੱਧੂ ਦੀਆਂ ਤਸਵੀਰਾਂ ਨਾਲ ਲੈਸ ਘੜੁੱਕਾ: ਮਾਨਸਾ ਸ਼ਹਿਰ ਦੇ ਵਿੱਚ ਸ਼ਬਜੀ ਵਿਕਰੇਤਾ ਵੱਲੋ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਸ਼ਿੰਗਾਰੇ ਘੜੁੱਕੇ ਦੀ ਚਰਚਾ ਹੈ ਤੇ ਹਰ ਕੋਈ ਇਸ ਘੜੁੱਕੇ ਨਾਲ ਤਸਵੀਰਾਂ ਵੀ ਖਿਚਵਾਉਦਾ ਹੈ। ਘੜੁੱਕੇ ਦੇ ਮਾਲਕ ਹਰਪ੍ਰੀਤ ਪੀਤਾ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦਾ ਕੱਟੜ ਫੈਨ ਹੈ ਤੇ ਇਸ ਲਈ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਆਪਣੇ ਘੜੁੱਕੇ ਨੂੰ ਸ਼ਿੰਗਾਰਿਆ ਹੈ ਉਸਨੇ ਦੱਸਿਆ ਕਿ ਸਿੱਧੂ ਦੇ ਇਸ ਦੁਨੀਆਂ ਤੋ ਚਲੇ ਜਾਣ ਤੋ ਬਾਅਦ ਉਸ ਦਾ ਹੋਰ ਵੀ ਮੋਹ ਆਉਣ ਲੱਗਾ ਹੈ। ਉਸਨੇ 8000 ਰੁਪਏ ਲਗਾ ਕੇ ਘੜੁੱਕੇ ਨੂੰ ਸ਼ਿੰਗਾਰਿਆ ਹੈ।
ਸਿੱਧੂ ਵਰਗਾ ਹੋਰ ਕੋਈ ਨਹੀਂ: ਉਨ੍ਹਾਂ ਦੱਸਿਆ ਕਿ ਬਾਈ ਸਿੱਧੂ ਮੂਸੇਵਾਲਾ ਨਾਲ ਕਦੇ ਮੇਲ ਤਾਂ ਨਹੀ ਹੋਇਆ ਪਰ ਇੱਕ ਵਾਰ ਗਏ ਜਰੂਰ ਸੀ ਪਰ ਇਕੱਠ ਜ਼ਿਆਦਾ ਹੋਣ ਕਾਰਨ ਵਾਪਸ ਆ ਗਏ ਸੀ। ਹਰਪ੍ਰੀਤ ਪੀਤਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਿਹਾ ਕੋਈ ਹੋਰ ਗਾਇਕ ਨਹੀਂ ਹੋ ਸਕਦਾ ਨਾ ਹੀ ਅਜਿਹਾ ਫਿਰ ਪੈਦਾ ਹੋਣਾ ਹੈ। ਸ਼ਬਜੀ ਵੇਚਣ ਵਾਲੇ ਫੈਨ ਨੇ ਦੱਸਿਆ ਕਿ ਜਦੋਂ ਪਿੰਡਾਂ ਵਿੱਚ ਜਾਦੇ ਹਾਂ ਤਾਂ ਲੋਕ ਰਾਸਤੇ ਵਿੱਚ ਰੋਕ ਕੇ ਵੀ ਤਸਵੀਰਾਂ ਕਰਵਾਉਦੇ ਹਨ ਖੁਸ਼ ਵੀ ਹੁੰਦੇ ਹਨ।
ਮਾਤਾ ਪਿਤਾ ਨੂੰ ਮਿਲੇ ਇਨਸਾਫ: ਸ਼ਬਜੀ ਵਿਕਰੇਤਾ ਫੈਨ ਨੇ ਦੱਸਿਆ ਕਿ ਉਹ ਰੋਜਾਨਾ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਚੱਕਰ ਲਗਾਕੇ ਆਉਦਾ ਹੈ। ਉਸਦੇ ਪਿਤਾ ਨੂੰ ਇੱਕ ਦਿਨ ਜਰੂਰ ਇਹ ਘੜੁੱਕਾ ਦਿਖਾਕੇ ਆਵੇਗਾ। ਫੈਨ ਹਰਪ੍ਰੀਤ ਪੀਤੇ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਇਨਸਾਫ਼ ਮਿਲਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਸਿੱਧੂ ਨੂੰ ਗੋਲੀਆਂ ਮਾਰੀਆ ਨੇ ਉਨ੍ਹਾਂ ਦੀ ਸਜ਼ਾ ਵੀ ਗੋਲੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:- Sidhu Moosewala: ਫਿਰ ਬੋਲੇ ਬਲਕੌਰ ਸਿੰਘ, ਪੁੱਤਰ ਸਿੱਧੂ ਦਾ ਮਾਮਲਾ ਦਬਾ ਰਹੀਆਂ ਸਰਕਾਰਾਂ, ਲੈ ਕੇ ਰਹਾਂਗਾ ਇਨਸਾਫ਼