ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਮੋਹਨ ਸਿੰਘ ਉਰਫ ਮੋਹਣਾ ਦਾ ਜੇਲ੍ਹ ਵਿੱਚ ਹੀ ਕੈਦੀਆਂ ਵਿਚਕਾਰ ਹੋਈ ਆਪਸੀ ਲੜਾਈ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਜਿੱਥੇ ਬਹੁਤ ਸਾਰੇ ਲੋਕ ਇਸ ਨੂੰ ਗੈਂਗਵਾਰ ਦਾ ਨਤੀਜਾ ਦੱਸ ਰਹੇ ਨੇ ਉੱਥੇ ਹੀ ਕੁਝ ਲੋਕ ਇਸ ਨੂੰ ਮੂਸੇਵਾਲਾ ਕਤਲਕਾਂਡ ਨਾਲ ਜੋੜ ਕੇ ਵੇਖ ਰਹੇ ਨੇ। ਦੂਜੇ ਪਾਸੇ ਮ੍ਰਿਤਕ ਮਨਮੋਹਨ ਮੋਹਣਾ ਦੇ ਜੱਦੀ ਪਿੰਡ ਰੱਲੀ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪਰਿਵਾਰ ਨੇ ਸਾਜ਼ਿਸ਼ ਤਹਿਤ ਕਤਲ ਦੇ ਲਾਏ ਇਲਜ਼ਾਮ: ਅੱਜ ਸਵੇਰੇ ਪਿੰਡ ਰੱਲੀ ਵਿਖੇ ਮਨਮੋਹਣ ਮੋਹਣਾ ਦੀ ਮ੍ਰੁਿਤਕ ਦੇਹ ਪਹੁੰਚਦਿਆ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਉੱਥੇ ਹਰੇਕ ਪਿੰਡ ਵਾਸੀ ਦੀ ਅੱਖ ਵੀ ਨਮ ਸੀ, ਮਨਮੋਹਨ ਸਿੰਘ ਉਰਫ ਮੋਹਣਾ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਅਤੇ ਦੋ ਛੋਟੋ ਛੋਟੇ ਬੱਚੇ ਛੱਡ ਗਿਆ ਹੈ। ਮਨਮੋਹਨ ਦੇ ਭਰਾ ਕੁਲਦੀਪ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਭਰਾ ਦਾ ਕਤਲ ਕਰਵਾਇਆ ਗਿਆ ਹੈ। ਉਹਨਾ ਕਿਹਾ ਕਿ ਜਦੋਂ ਤੱਕ ਇਨਸਾਫ ਨਹੀ ਮਿਲਦਾ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਗੇ, ਉਨ੍ਹਾਂ ਕਿਹ ਕਿ ਪਹਿਲਾਂ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਮਨਮੋਹਨ ਨੂੰ ਜਾਣ ਬੁਝਕੇ ਝੂਠਾ ਫਸਾਇਆ ਜਦੋਂ ਕਿ ਸਿੱਧੂ ਮੂਸੂਵਾਲਾ ਨੇ ਤਾਂ ਉਹਨਾ ਦੀ ਮਦਦ ਕੀਤੀ ਹੈ ਅਤੇ ਮਨਮੋਹਨ ਮੋਹਣਾ ਸਿੱਧੂ ਮੂਸੇ ਵਾਲਾ ਅਤੇ ਰਾਜਾ ਵੜਿੰਗ ਦੇ ਹਮੇਸ਼ਾ ਨਾਲ ਰਹਿੰਦਾ ਸੀ।
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲਾ: ਦੱਸਣਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮਾਨਸਾ ਜਿਲ੍ਹੇ ਦੇ ਪਿੰਡ ਰੱਲੀ ਦੇ ਮਨਮੋਹਣ ਸਿੰਘ ਮੋਹਣਾ ਦੀ ਗੋਇੰਦਵਾਲ ਜੇਲ੍ਹ ਵਿੱਚ ਮੌਤ ਹੋ ਗਈ ਹੈ। ਮਨਮੋਹਣ ਸਿੰਘ ਮੋਹਣਾ ਉੱਤੇ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੈਕੀ ਕਰਨ ਦੇ ਇਲਜ਼ਾਮ ਸਨ ਅਤੇ ਇਸ ਦੀ ਸੂਚਨਾ ਗੈਗਸਟਰਾਂ ਤੱਕ ਪਹੁੰਚਾਈ ਗਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋ ਬਾਅਦ ਮਨਮੋਹਣ ਸਿੰਘ ਮੋਹਣਾ ਜੋ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਸੀ ਉਸ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਕਰਕੇ ਗੋਇੰਦਵਾਲ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਹੁਣ ਜਿੱਥੇ ਦੋ ਗੁੱਟਾਂ ਦੇ ਵਿਚਕਾਰ ਹੋਈ ਲੜਾਈ ਦੇ ਦੌਰਾਨ ਮਨਮੋਹਣ ਸਿੰਘ ਮੋਹਣਾ ਅਤੇ ਮਨਦੀਪ ਤੂਫਾਨ ਦੀ ਮੌਤ ਹੋ ਗਈ ਹੈ। ਅੱਜ ਮਨਮੋਹਣ ਸਿੰਘ ਮੋਹਣਾ ਦਾ ਉਨ੍ਹਾਂ ਦੇ ਜੱਦੀ ਪਿੰਡ ਰੱਲੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰ ਨੇ ਵਾਰ-ਵਾਰ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਮਨਮੋਹਨ ਸਿੰਘ ਮੋਹਣਾ ਦਾ ਕੋਈ ਹੱਥ ਨਹੀਂ ਸੀ ਸਗੋਂ ਉਹ ਤਾਂ ਸਿੱਧੂ ਮੂੇਸਵਾਲਾ ਦਾ ਹਿਮਾਇਤੀ ਸੀ ਅਤੇ ਉਨ੍ਹਾਂ ਦੇ ਨਾਲ ਪ੍ਰਚਾਰ ਦੌਰਾਨ ਵੀ ਰਿਹਾ।
ਇਹ ਵੀ ਪੜ੍ਹੋ: Dere Sirsa Chief Channel: ਧੱਕੇ ਨਾਲ ਡੇਰਾ ਮੁਖੀ ਦਾ ਚੈਨਲ ਕਰਵਾਇਆ ਜਾ ਰਿਹਾ ਸਬਸਕ੍ਰਾਇਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਨੋਟਿਸ