ਮਾਨਸਾ : ਕਿਸਾਨ ਨੂੰ ਲਿਮਿਟ ਦੇ ਪੈਸੇ ਭਰੇ ਜਾਣ ਤੋਂ ਬਾਅਦ ਵੀ ਬੈਂਕ ਵੱਲੋਂ ਸਰਟੀਫਿਕੇਟ ਨਾ ਦਿੱਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਬੈਂਕ ਦਾ ਘੇਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਬਾਰ-ਬਾਰ ਬੈਂਕ ਦੇ ਚੱਕਰ ਲਾਉਣ ਤੋਂ ਬਾਅਦ ਵੀ ਕਿਸਾਨ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਅੱਜ ਪਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਬੈਂਕ ਦਾ ਘਿਰਾਓ ਕੀਤਾ ਗਿਆ ਹੈ।
ਪੀੜਤ ਪਰਿਵਾਰ ਲਗਾ ਰਿਹਾ ਬੈਂਕ ਦੇ ਚੱਕਰ : ਜਾਣਕਾਰੀ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੀ ਬੈਂਕ ਵੱਲੋਂ ਕਿਸਾਨ ਨੂੰ ਲਿਮਿਟ ਭਰੇ ਜਾਣ ਦੇ ਬਾਵਜੂਦ ਵੀ ਸਰਟੀਫਿਕੇਟ ਨਹੀਂ ਦਿੱਤਾ ਗਿਆ। ਇਸ ਬਾਰੇ ਰੋਸ ਪ੍ਰਦਰਸ਼ਨ ਤੋਂ ਬਾਅਦ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇੱਕ ਕਿਸਾਨ ਵੱਲੋਂ 1999 ਦੇ ਵਿੱਚ 27 ਹਜਾਰ ਰੁਪਏ ਦੀ ਬੈਂਕ ਤੋਂ ਲਿਮਿਟ ਕਰਵਾਈ ਗਈ ਸੀ ਅਤੇ ਚਾਰ ਸਾਲ ਬਾਅਦ ਬੈਂਕ ਨੂੰ ਪੈਸੇ ਭਰਕੇ ਲਿਮਿਟ ਬੰਦ ਕਰਵਾ ਦਿੱਤੀ ਗਈ ਸੀ ਪਰ ਬੈਂਕ ਵੱਲੋਂ ਕਿਸਾਨ ਗੁਰਬਖਸ਼ ਸਿੰਘ ਨੂੰ ਕਲੀਅਰ ਸਰਟੀਫਿਕੇਟ ਨਹੀਂ ਦਿੱਤਾ ਗਿਆ ਅਤੇ ਉਸ ਕਿਸਾਨ ਦੀ ਮੌਤ ਵੀ ਹੋ ਗਈ ਪਰ ਹੁਣ ਉਸਦਾ ਪੁੱਤਰ ਵੱਲੋਂ ਬਾਰ-ਬਾਰ ਬੈਂਕ ਦੇ ਗੇੜੇ ਮਾਰਨ ਦੇ ਲਈ ਮਜਬੂਰ ਹੈ ਪਰ ਬੈਂਕ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਅਤੇ ਬੈਂਕ ਵੱਲੋਂ ਲਾਰੇ ਲਗਾਏ ਜਾ ਰਹੇ ਹਨ।
- Punjab Pensioners News: ਪੈਨਸ਼ਨਰਾਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਗੇੜੇ, ਮਾਨ ਸਰਕਾਰ ਨੇ WhatsApp ਨੰਬਰ ਕੀਤਾ ਜਾਰੀ, ਇੱਕ ਮੈਸਜ ਨਾਲ ਹੋਵੇਗਾ ਕੰਮ
- Sukhpal Khaira Drug Case: ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਹੋਈ ਸੁਣਵਾਈ, ਫ਼ੈਸਲਾ ਰੱਖਿਆ ਸੁਰੱਖਿਅਤ
- Chandigarh Objectionable Pictures Viral : ਸਕੂਲ ਦੀਆਂ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ, ਮਾਮਲਾ ਦਰਜ
ਬੈਂਕ ਦਾ ਪੱਕੇ ਤੌਰ ਉੱਤੇ ਘੇਰਾਓ ਕਰਨ ਦੀ ਚੇਤਾਵਨੀ : ਉਹਨਾਂ ਕਿਹਾ ਕਿ ਬੈਂਕਾਂ ਵੱਲੋਂ ਕਿਸਾਨਾਂ ਨਾਲ ਅਜਿਹੀਆਂ ਕਾਰਵਾਈਆਂ ਕਰਨ ਦੇ ਬਾਵਜੂਦ ਹੀ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਪੈਂਦੇ ਹਨ। ਉਹਨਾਂ ਕਿਹਾ ਕਿ ਜੇਕਰ ਬੈਂਕ ਵੱਲੋਂ ਜਲਦ ਹੀ ਉਕਤ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬੈਂਕ ਦਾ ਪੱਕੇ ਤੌਰ ਉੱਤੇ ਘਿਰਾਓ ਕੀਤਾ ਜਾਵੇਗਾ।