ETV Bharat / state

ਮੱਛੀ ਪਾਲਣ ਦਾ ਧੰਦਾ ਕਰ ਖ਼ੁਦਕੁਸ਼ੀਆਂ ਦੇ ਰਾਹ ਪੈਣ ਵਾਲੇ ਕਿਸਾਨਾਂ ਲਈ ਮਿਸਾਲ ਬਣਿਆ ਕਿਸਾਨ ਜਗਰਾਜ ਸਿੰਘ... - ਮਾਨਸਾ ਮੱਛੀ ਪਾਲਣ ਵਿਭਾਗ

ਮੱਛੀ ਪਾਲਣ ਦਾ ਧੰਦਾ ਕਰ ਮਾਨਸਾ ਦਾ ਕਿਸਾਨ ਜਗਰਾਜ ਸਿੰਘ ਅੱਜ ਲੱਖਾਂ ਦੀ ਕਮਾਈ ਕਰ ਰਿਹਾ ਹੈ। ਕਿਸਾਨ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਹ ਕੰਮ ਦਿਲੋਂ ਕਰੀਏ ਤਾਂ ਸਾਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੈ। ਕਿਸਾਨ ਜਗਰਾਜ ਸਿੰਘ ਦੂਜਿਆਂ ਨੂੰ ਵੀ ਸਹਾਇਕ ਧੰਦੇ ਅਪਨਾਉਣ ਦੀ ਸਲਾਹ ਦੇ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : Aug 13, 2020, 8:03 AM IST

ਮਾਨਸਾ: ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋਂ ਕੱਢਣ ਲਈ ਸਰਕਾਰ ਸਹਾਇਕ ਧੰਦੇ ਅਪਣਾਉਣ ਲਈ ਕਿਸਾਨਾਂ ਨੂੰ ਸਮੇਂ ਸਮੇਂ 'ਤੇ ਜਾਗਰੂਕ ਕਰਦੀਆਂ ਆ ਰਹੀਆਂ ਹਨ ਅਤੇ ਭੂਗੋਲਿਕ ਸਥਿਤੀ ਦੇ ਅਧਾਰ ਤੇ ਉਨ੍ਹਾਂ ਨੂੰ ਵੱਖੇ ਵੱਖਰੇ ਖੇਤੀ ਸਬੰਧੀ ਸੁਝਾਅ ਵੀ ਦਿੰਦੀਆਂ ਆ ਰਹੀਆਂ ਹਨ। ਸਹਾਇਕ ਧੰਦਿਆਂ ਨੂੰ ਵਧਾਵਾ ਦੇਣ ਲਈ ਸਰਕਾਰ ਵਿੱਤੀ ਸਹਾਇਤਾ ਵੀ ਦੇ ਰਹੀ ਹੈ।

ਵੇਖੋ ਵੀਡੀਓ

ਸਹਾਇਕ ਧੰਦਾ ਮੱਛੀ ਪਾਲਣ ਦਾ ਕੰਮ ਕਰ ਜ਼ਿਲ੍ਹਾਂ ਮਾਨਸਾ ਦੇ ਕਿਸਾਨ ਚੰਗੀ ਕਮਾਈ ਕਰ ਰਹੇ ਹਨ। ਕਿਸਾਨ ਜਗਰਾਜ ਸਿੰਘ ਜੋ ਪਿਛਲੇ ਤਿੰਨ ਸਾਲਾਂ ਤੋਂ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ ਦਾ ਕਹਿਣਾ ਹੈ ਕਿ ਉਸ ਨੂੰ ਇਸ ਧੰਦੇ ਤੋਂ 7 ਤੋਂ 8 ਲੱਖ ਦੀ ਕਮਾਈ ਹੁੰਦੀ ਹੈ ਅਤੇ ਉਹ ਚੰਗਾ ਜੀਵਨ ਵਤੀਤ ਕਰ ਰਿਹਾ ਹੈ।

ਜਗਰਾਜ ਸਿੰਘ ਨੇ ਦੱਸਿਆ ਕਿ ਉਸ ਨੇ 6 ਏਕੜ ਜ਼ਮੀਨ 'ਚੋਂ 4 ਪਾਊਂਡ ਬਣਾਏ ਹੋਏ ਨੇ ਜਿਨ੍ਹਾਂ ਵਿੱਚ 1 ਤੋਂ 1.50 ਲੱਖ ਮੱਛੀਆਂ ਦਾ ਪੂੰਗ ਪਾਇਆ ਹੈ। ਉਸ ਨੇ ਦੱਸਿਆ ਕਿ ਜੇਕਰ ਪਾਊਂਡ 'ਚ ਇੱਕ ਲੱਖ ਮੱਛੀ ਪਾਈ ਜਾਂਦੀ ਹੈ ਤਾਂ ਗ੍ਰੋਥ ਵਧੇਰੇ ਹੁੰਦੀ ਹੈ ਅਤੇ ਜੇਕਰ ਇੱਕ ਪਾਊਂਡ 'ਚ 1.50 ਲੱਖ ਮੱਛੀਆਂ ਦਾ ਪੂੰਗ ਪਾਇਆ ਜਾਂਦਾ ਹੈ ਤਾਂ ਗ੍ਰੋਥ ਘੱਟ ਜਾਂਦੀ ਹੈ।

ਮੱਛੀ ਪਾਲਣ ਸ਼ੁਰੂ ਕਰਨ ਲਈ ਲਾਗਤ ਅਤੇ ਇਸ ਤੋਂ ਹੋਣ ਵਾਲੀ ਕਮਾਈ...

ਜਗਰਾਜ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਕਰੀਬ 7 ਲ਼ੱਖ ਰੁਪਏ ਦਾ ਖ਼ਰਚ ਆ ਜਾਂਦਾ ਹੈ ਪਰ ਪੰਜ ਮਹੀਨਿਆਂ 'ਚ ਹੀ 7 ਲੱਖ ਰੁਪਏ ਦੀ ਕਮਾਈ ਹੋ ਜਾਂਦੀ ਹੈ। ਉਸ ਨੇ ਕਿਹਾ ਕਿ ਇਸ ਧੰਦੇ 'ਚ ਮੁਨਾਫ਼ਾ ਕਮਾਉਣ ਲਈ ਮੱਛੀਆਂ ਦਾ ਬਰਾਬਰ ਅਤੇ ਸਮੇਂ ਸਮੇਂ 'ਤੇ ਧਿਆਨ ਦੇਣਾ ਪੈਂਦਾ ਹੈ।

ਜਗਰਾਜ ਸਿੰਘ ਨੇ ਕਿਹਾ ਕਿ ਉਸ ਦੇ ਪਾਊਂਡ ਵਿੱਚ ਇੱਕ ਹੀ ਝੀਂਗਾ ਨਸਲ ਦੀ ਮੱਛੀ ਹੈ ਜੋ ਕਿ ਸਮੁੰਦਰੀ ਨਸਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਸਾਲ ਤੋਂ ਪੰਜਾਬ ਵਿੱਚ ਇਹ ਨਸਲ ਆਈ ਹੈ।

ਮੱਛੀਆਂ ਲਈ ਪਾਣੀ ਦੀ ਗੁਣਵੱਤਾ ਅਤੇ ਮੰਡੀਕਰਨ

ਪਾਣੀ ਦੀ ਸਨਿਓਰਟੀ 6 ਤੋਂ ਲੈ 20 ਜਾਂ 22 ਤਕ ਹੁੰਦੀ ਹੈ ਪਰ ਜਿਸ 'ਚ ਖਾਰਾਪਣ ਹੁੰਦਾ ਹੈ ਉਸ ਦੀ ਸਨਿਓਰਟੀ 150 ਤੋਂ 250 ਤਕ ਹੁੰਦੀ ਹੈ ਜੋ ਮੱਛੀਆਂ ਲਈ ਲਾਹੇਵੰਦ ਸਿੱਧ ਹੁੰਦੀ ਹੈ।

ਜਗਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੱਛੀਆਂ ਲਈ ਏਸੀ ਕੰਟੇਨਰ ਆਉਂਦੇ ਹਨ ਅਤੇ ਇਹ ਸਾਰੀ ਮੱਛੀ ਬਾਹਰ ਐਕਸਪੋਰਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਚ ਇਸ ਮੱਛੀ ਦੀ ਵਧੇਰੇ ਮੰਗ ਹੈ।

ਮਾਨਸਾ ਇਲਾਕਾ ਮੱਛੀਆਂ ਲਈ ਅਨੁਕੂਲ

ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਪੋਲੋਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦਾ ਪਾਣੀ ਖਾਰਾ ਹੈ ਜੋ ਖੇਤੀ ਲਈ ਸਹੀ ਨਾ ਹੋ ਮੱਛੀਆਂ ਲਈ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮੱਛੀ ਦੀ ਨਸਲ ਝੀਂਗਾ ਮੱਛੀ ਸਭ ਤੋਂ ਵੱਧ ਪਾਈ ਜਾਂਦੀ ਹੈ ਅਤੇ ਉਨ੍ਹਾਂ ਜ਼ਿਲ੍ਹੇ ਦੇ ਕਿਸਾਨ ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਰਹੇ ਹਨ ਇਹੀ ਕਾਰਨ ਹੈ ਕਿ ਅੱਜ ਜ਼ਿਲ੍ਹੇ 'ਚ ਮੱਛੀ ਪਾਲਣ ਦੇ 18-19 ਫਾਰਮ ਖੋਲੇ ਜਾ ਚੁੱਕੇ ਹਨ।

ਮੱਛੀ ਪਾਲਣ ਨੂੰ ਲੈ ਜ਼ਿਲ੍ਹਾ ਮਾਨਸਾ ਦਾ ਵੇਰਵੇ...

ਜ਼ਿਲ੍ਹਾ ਮਾਨਸਾ ਦੇ ਮੱਛੀ ਪਾਲਣ ਦੇ ਵੇਰਵੇ ਨੂੰ ਦੱਸਦਿਆਂ ਜ਼ਿਲ੍ਹੇ ਦੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਰਾਜੇਸ਼ਵਰ ਦਾ ਕਹਿਣਾ ਹੈ ਕਿ ਮਾਨਸਾ ਦੇ ਕਿਸਾਨਾ ਵੱਲੋਂ ਛੱਪੜ ਬਣਾ 182 ਏਕੜ ਜ਼ਮੀਨ ਤੇ ਮੱਛੀ ਪਾਲੀ ਜਾ ਰਹੀ ਹੈ ਅਤੇ 136 ਏਕੜ ਜ਼ਮੀਨ ਤੇ ਹੋਰ ਮੱਛੀਆਂ ਪਾਲੀਆਂ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ ਢੀਂਗਾ ਮੱਛੀ 120 ਦਿਨਾਂ ਦੀ ਹੁੰਦੀ ਹੈ ਅਤੇ ਇਸ ਦੀ ਪਾਲਣਾ 'ਚ ਕੋਈ ਬਹੁਤਾ ਖਰਚਾ ਨਹੀਂ ਹੁੰਦਾ ਅਤੇ ਮੁਨਾਫਾ ਵਧੀਆ ਹੁੰਦਾ ਹੈ।

ਇਸ ਤਰ੍ਹਾਂ ਜਗਰਾਜ ਜਿਹੇ ਕਿਸਾਨ ਖੇਤੀ ਦੇ ਸਹਾਇਕ ਧੰਦਿਆਂ ਰਾਹੀਂ ਕਰਜ਼ਿਆਂ ਦੇ ਚੱਕਰ 'ਚ ਫਸ ਕੇ ਖੁਦਕੁਸ਼ੀਆਂ ਦੇ ਰਾਹ ਪੈਣ ਵਾਲੇ ਆਪਣੇ ਵੀਰਾਂ ਲਈ ਨਾ ਸਿਰਫ ਪ੍ਰੇਰਣਾ ਸਰੋਤ ਬਣਦੇ ਹਨ ਸਗੋਂ ਆਪਣੇ ਮੁਨਾਫੇ ਦੀ ਗੱਲ ਸਾਂਝੀ ਕਰਕੇ ਬਾਕੀਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.