ਮਾਨਸਾ: ਪੰਜਾਬ 'ਚ ਖੁਦਕੁਸ਼ੀਆਂ ਦਾ ਦੌਰ ਵੱਧਦਾ ਜਾ ਰਿਹਾ ਹੈ। ਕਰਜ਼ੇ ਕਾਰਨ ਕਈ ਕਿਸਾਨ ਹੁਣ ਤੱਕ ਖੁਦਕੁਸ਼ੀ ਕਰ ਚੁੱਕੇ ਹਨ। ਤਾਜ਼ਾ ਮਾਮਲਾ ਮਾਨਸਾ ਦੇ ਪਿੰਡ ਸਮਾਓਂ ਦਾ ਹੈ, ਜਿਥੇ 38 ਸਾਲਾ ਕਿਸਾਨ ਗੁਰਤੇਜ ਸਿੰਘ ਵਲੋਂ ਕਰਜ਼ੇ ਤੋਂ ਤੰਗ ਹੋਣ ਕਾਰਨ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਸਿਰ ਪੰਦਰਾਂ ਲੱਖ ਦੇ ਕਰੀਬ ਕਰਜ਼ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਉਸ ਵੱਲੋਂ ਜਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰ ਲਈ ਗਈ।
ਮ੍ਰਿਤਕ ਕਿਸਾਨ ਗੁਰਤੇਜ ਸਿੰਘ ਕੋਲ ਡੇਢ ਏਕੜ ਦੇ ਕਰੀਬ ਜ਼ਮੀਨ ਸੀ ਤੇ ਉਸ ਵੱਲੋਂ ਕਰਜ਼ ਉਤਾਰਨ ਲਈ ਆਪਣੀ 7 ਕਨਾਲ ਦੇ ਕਰੀਬ ਜ਼ਮੀਨ ਪਹਿਲਾਂ ਹੀ ਵੇਚ ਦਿੱਤੀ ਗਈ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਇੱਕ ਨਾਬਾਲਗ਼ ਬੇਟੇ ਨੂੰ ਛੱਡ ਗਿਆ ਹੈ। ਪਿੰਡ ਦੇ ਮੋਹਤਬਰਾਂ ਵੱਲੋਂ ਮ੍ਰਿਤਕ ਕਿਸਾਨ ਦੇ ਕਰਜ਼ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ।