ਮਾਨਸਾ: ਜ਼ਿਲ੍ਹੇ 'ਚ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਕੋਲੋਂ ਲੇਬਰ ਦੀ ਘਾਟ ਅਤੇ ਮਸ਼ੀਨੀ ਕਟਾਈ ਸ਼ੁਰੂ ਨਾ ਹੋਣ ਦੇ ਕਾਰਨ ਆਪ ਹੱਥੀਂ ਕਟਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਬਾਹਰੋਂ ਲੇਬਰ ਨਾ ਆਉਣ ਕਾਰਨ ਜਿੱਥੇ ਖੁਦ ਕਟਾਈ ਸ਼ੁਰੂ ਕਰਨੀ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਹੱਥੀਂ ਕਟਾਈ ਕਰਨ ਦੇ ਨਾਲ ਜਿੱਥੇ ਪਸ਼ੂਆਂ ਦੇ ਲਈ ਚਾਰੇ ਦਾ ਪ੍ਰਬੰਧ ਹੋ ਜਾਂਦਾ ਹੈ।
ਉੱਥੇ ਹੀ ਜ਼ਮੀਨ ਵਿੱਚ ਬਚੀ ਰਹਿੰਦ ਖੂੰਹਦ ਨੂੰ ਵੀ ਅੱਗ ਨਹੀਂ ਲਗਾਉਣੀ ਪੈਂਦੀ ਹੈ ਤੇ ਮੰਡੀ ਦੇ ਵਿੱਚ ਸਰਕਾਰ ਵੱਲੋਂ ਖ਼ਰੀਦ 10 ਅਪ੍ਰੈਲ ਕਰਨ ਦੇ ਨਾਲ ਵੀ ਕਿਸਾਨਾਂ ਨੂੰ ਮੁਸ਼ਕਲ ਆਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਕਟਾਈ ਕਰਕੇ ਘਰਾਂ ਵਿੱਚ ਰੱਖਣਗੇ ਅਤੇ ਫਿਰ ਦੁਬਾਰਾ ਤੋਂ ਮੰਡੀਆਂ ਵਿੱਚ ਲੈ ਕੇ ਜਾਣੀ ਪਵੇਗੀ, ਜਿਸ ਨਾਲ ਕਿਸਾਨਾਂ ਦਾ ਡੱਬਲ ਖ਼ਰਚਾ ਹੋਵੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ।