ETV Bharat / state

ਗਰਮੀ ਨੇ ਕੀਤਾ ਬੁਰਾ ਹਾਲ, ਫ਼ਿਕਰਾਂ ਵਿੱਚ ਪਏ ਕਿਸਾਨ - ਗਰਮੀ ਨੇ ਕੀਤਾ ਬੁਰਾ ਹਾਲ

ਪਾਰਾ 45 ਡਿਗਰੀ ਤੋਂ ਵੱਧ ਹੋ ਜਾਣ ਦੇ ਚੱਲਦਿਆਂ ਵਧ ਰਹੀ ਗਰਮੀਂ ਕਾਰਨ ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਹੋ ਰਹੇ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਦੀ ਤੁੜਾਈ 25 ਜੂਨ ਤੱਕ ਚਲਦੀ ਸੀ ਜਦੋਂ ਕਿ ਇਸ ਵਾਰ ਗਰਮੀ ਵਧਣ ਕਾਰਨ ਮਈ ਦੇ ਅੱਧ ਤੱਕ ਹੀ ਖੇਤ ਸੁੱਕਕੇ ਖਾਲੀ ਹੋਣੇ ਸ਼ੁਰੂ ਹੋ ਗਏ ਹਨ

With the intense heat and dry winds blowing vegetable growers are worried
ਤੇਜ਼ ਗਰਮੀ ਅਤੇ ਖੁਸ਼ਕ ਹਵਾਵਾਂ ਚੱਲਣ ਨਾਲ ਸਬਜ਼ੀ ਕਾਸ਼ਤਕਾਰ ਫ਼ਿਕਰਾਂ 'ਚ
author img

By

Published : May 18, 2022, 7:19 AM IST

ਮਾਨਸਾ: ਪਿਛਲੇ ਸੀਜ਼ਨ ਦੌਰਾਨ ਸ਼ਿਮਲਾ ਮਿਰਚ ਦੀ ਫਸਲ ਤੋਂ ਮਾਨਸਾ ਦੇ ਪਿੰਡਾਂ ਵਿੱਚ ਕਿਸਾਨ 25 ਜੂਨ ਤੱਕ ਫਸਲ ਦੀ ਪੈਦਾਵਾਰ ਅਤੇ ਕਮਾਈ ਪ੍ਰਾਪਤ ਕਰਦੇ ਸਨ ਪਰ ਇਸ ਵਾਰ ਤੇਜ਼ ਗਰਮੀ ਕਾਰਨ ਵਧ ਰਹੇ ਤਾਪਮਾਨ ਅਤੇ ਖੁਸ਼ਕ ਹਵਾਵਾਂ ਨੇ ਸ਼ਿਮਲਾ ਮਿਰਚ ਬੀਜ਼ਣ ਵਾਲੇ ਕਿਸਾਨਾਂ ਦੇ ਚਿਹਰਿਆਂ ਉੱਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਕਰ ਦਿੱਤੀਆਂ ਹਨ। ਕਿਉਂਕਿ ਪਾਰਾ 45 ਡਿਗਰੀ ਤੋਂ ਵੱਧ ਹੋ ਜਾਣ ਦੇ ਚੱਲਦਿਆਂ ਵਧ ਰਹੀ ਗਰਮੀਂ ਕਾਰਨ ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਹੋ ਰਹੇ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਦੀ ਤੁੜਾਈ 25 ਜੂਨ ਤੱਕ ਚਲਦੀ ਸੀ ਜਦੋਂ ਕਿ ਇਸ ਵਾਰ ਗਰਮੀ ਵਧਣ ਕਾਰਨ ਮਈ ਦੇ ਅੱਧ ਤੱਕ ਹੀ ਖੇਤ ਸੁੱਕਕੇ ਖਾਲੀ ਹੋਣੇ ਸ਼ੁਰੂ ਹੋ ਗਏ ਹਨ।

ਫ਼ਿਕਰਾਂ ਵਿੱਚ ਪਏ ਕਿਸਾਨ: ਗਰਮੀ ਦੇ ਵਧਣ ਕਾਰਨ ਸਬਜ਼ੀਆਂ, ਹਰਾ ਚਾਰਾ ਅਤੇ ਸ਼ਿਮਲਾ ਮਿਰਚ ਦੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਫਸਲ ਸੁੱਕਣ ਕਾਰਨ ਪ੍ਰੇਸ਼ਾਨ ਕਿਸਾਨਾਂ ਗੋਰਾ ਸਿੰਘ ਭੈਣੀ ਬਾਘਾ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਅਜਿਹੀ ਗਰਮੀ ਅਸੀਂ ਅੱਜ ਦੇ ਦਿਨਾਂ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖੀ, ਬੇਸ਼ਕ ਗਰਮ ਹਵਾਵਾਂ ਜ਼ਰੂਰ ਚੱਲ ਜਾਂਦੀਆਂ ਹਨ।

ਤੇਜ਼ ਗਰਮੀ ਅਤੇ ਖੁਸ਼ਕ ਹਵਾਵਾਂ ਚੱਲਣ ਨਾਲ ਸਬਜ਼ੀ ਕਾਸ਼ਤਕਾਰ ਫ਼ਿਕਰਾਂ 'ਚ

ਉਨ੍ਹਾਂ ਕਿਹਾ ਕਿ ਤਾਪਮਾਨ 47 ਡਿਗਰੀ ਤੋਂ ਜ਼ਿਆਦਾ ਹੋ ਗਿਆ ਹੈ, ਜਿਸ ਕਾਰਨ ਖੇਤਾਂ ਵਿਚ ਬੀਜੀਆਂ ਸਬਜ਼ੀਆਂ ਸੁੱਕਣ ਲੱਗੀਆਂ ਹਨ। ਕਿਉਂਕਿ ਵੱਧ ਰਹੀ ਗਰਮੀ ਦੇ ਨਾਲ-ਨਾਲ ਖ਼ੁਸ਼ਕ ਹਵਾ ਵੀ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਹਾਂ ਪਰ ਅਜਿਹਾ ਕਦੇ ਨਹੀਂ ਦੇਖਿਆ ਕਿ ਅੱਜ ਦੇ ਦਿਨਾਂ ਵਿੱਚ ਖੇਤ ਖਾਲੀ ਹੋ ਜਾਣ, ਕਿਉਂਕਿ ਸ਼ਿਮਲਾ ਮਿਰਚ ਦੀ ਖੇਤੀ ਹਾਲੇ ਇੱਕ ਮਹੀਨਾ ਹੋਰ ਚੱਲਣੀ ਸੀ। ਉਹਨਾਂ ਕਿਹਾ ਕਿ ਜੋ ਫ਼ਸਲ ਬਚੀ ਹੈ, ਉਸਦਾ ਬਣ ਰਿਹਾ ਫੁੱਲ ਵੀ ਗਰਮੀ ਕਾਰਨ ਸੁੱਕ ਰਿਹਾ ਹੈ, ਜਿਸ ਕਾਰਨ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਸਰਕਾਰ ਵੱਲੋਂ ਕਿਸਾਨਾਂ ਨੂੰ ਹੋਰ ਫਸਲਾਂ ਅਤੇ ਸਬਜ਼ੀਆਂ ਬੀਜਣ ਦੀ ਸਲਾਹ: ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਤੇ ਸਬਜ਼ੀਆਂ ਬੀਜਣ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਬਿਜਲੀ ਤੇ ਪਾਣੀ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿੱਚ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਸ਼ਿਮਲਾ ਮਿਰਚ, ਮੱਕੀ ਤੇ ਹੋਰ ਸਬਜ਼ੀਆਂ ਦੀ ਬਿਜਾਈ ਕੀਤੀ ਹੋਈ ਹੈ, ਪਰ ਨਹਿਰੀ ਪਾਣੀ ਅਤੇ ਬਿਜਲੀ ਨਾ ਮਿਲਣ ਕਾਰਨ ਫਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਪਿੰਡਾਂ ਵਿੱਚ ਕਿਸਾਨਾਂ ਨੂੰ ਦਿਨ ਦੇ ਸਮੇਂ 4 ਘੰਟੇ ਬਿਜਲੀ ਸਪਲਾਈ ਦੇਣਾ ਯਕੀਨੀ ਬਣਾਵੇ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਬਾਰਾਮੂਲਾ 'ਚ ਵਾਈਨ ਸ਼ਾਪ 'ਤੇ ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ, ਇਕ ਦੀ ਮੌਤ, 3 ਜ਼ਖਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.