ETV Bharat / state

ਮਾਨਸਾ: ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਵੱਡੀ ਘਾਟ, ਮਰੀਜ਼ ਪਰੇਸ਼ਾਨ

author img

By

Published : Dec 2, 2019, 2:51 PM IST

ਮਾਨਸਾ ਜ਼ਿਲ੍ਹਾ ਅਤੇ ਸਰਦੂਲਗੜ੍ਹ ਤੇ ਬੁਢਲਾਡਾ ਦੇ ਤਹਿਸੀਲ ਪੱਧਰ 'ਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਦੇ ਚੱਲਦਿਆਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

civil hospital mansa
ਫ਼ੋਟੋ

ਮਾਨਸਾ: ਜ਼ਿਲ੍ਹੇ ਭਰ ਦੇ ਵੱਖ ਵੱਖ ਹਸਪਤਾਲਾਂ ਦੇ ਲਈ 57 ਸਪੈਸ਼ਲਿਸਟ ਡਾਕਟਰਾਂ ਦੀਆਂ ਪੋਸਟਾਂ ਹਨ, ਪਰ ਇੱਥੇ 34 ਪੋਸਟਾਂ ਖ਼ਾਲੀ ਹਨ। ਮੈਡੀਕਲ ਅਫ਼ਸਰਾਂ ਦੇ 52 ਚੋਂ 23 ਪੋਸਟਾਂ ਖਾਲੀ ਹਨ। ਆਲਮ ਇਹ ਹੈ ਕਿ 7•50 ਲੱਖ ਦੀ ਆਬਾਦੀ ਲਈ ਜ਼ਿਲ੍ਹੇ ਭਰ ਵਿੱਚ ਮਹਿਜ ਤਿੰਨ ਡਾਕਟਰ ਹਨ। ਹਸਪਤਾਲਾਂ ਵਿੱਚ ਕਲਰ ਡਾਪਲਰ ਅਤੇ ਅਲਟਰਾਸਾਊਂਡ ਵਰਗੀ ਮਹਿੰਗੀ ਮਸ਼ੀਨ ਤਾਂ ਹੈ, ਪਰ ਜ਼ਿਲ੍ਹੇ ਵਿੱਚ ਰੇਡੀਓਲੋਜਿਸਟ ਦੀ ਪੋਸਟ ਵੀ ਖ਼ਾਲੀ ਹੈ।

ਵੇਖੋ ਵੀਡੀਓ

ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਲੱਖਾਂ ਕਰੋੜਾਂ ਰੁਪਏ ਲਗਾ ਕੇ ਮਾਨਸਾ ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਹਸਪਤਾਲਾਂ ਦੀਆਂ ਸ਼ਾਨਦਾਰ ਇਮਾਰਤਾਂ ਬਣਾਈਆਂ ਗਈਆਂ ਹਨ, ਜੋ ਘਟੀਆ ਮਟੀਰੀਅਲ ਦੇ ਕਾਰਨ ਕਬਾੜ ਖੰਡਰ ਬਣ ਰਹੀਆਂ ਹਨ। ਉੱਥੇ ਹੀ ਮਹਿੰਗੀਆਂ ਮਸ਼ੀਨਾਂ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਦੀ ਕਮੀ ਕਾਰਨ ਮਰੀਜ਼ ਪਰੇਸ਼ਾਨ ਹਨ। ਮਾਨਸਾ ਜ਼ਿਲ੍ਹਾ ਹਸਪਤਾਲ ਵਿੱਚ ਬੱਚਿਆਂ ਲਈ ਸਪੈਸ਼ਲਿਸਟ, ਰੇਡਿਓਲੋਜਿਸਟ ਤੇ ਹੋਰ ਜ਼ਰੂਰੀ ਅਤੇ ਸਪੈਸ਼ਲ ਡਾਕਟਰ ਮੌਜੂਦ ਨਹੀਂ ਹਨ।

ਹਸਪਤਾਲ ਵਿੱਚ ਅਲਟਰਾਸਾਊਂਡ ਅਤੇ ਕੱਲਰ ਮਸ਼ੀਨਾਂ ਤਾਂ ਹੈ, ਪਰ ਰੇਡੀਓਲੋਜਿਸਟ ਨਾ ਹੋਣ ਕਾਰਨ ਮਰੀਜ਼ਾਂ ਨੂੰ ਅਲਟਰਾਸਾਊਂਡ ਕਰਵਾਉਣ ਲਈ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ, ਜੋ ਸਰਕਾਰੀ ਦੇ ਮੁਕਾਬਲੇ ਕਾਫੀ ਮਹਿੰਗਾ ਪੈਂਦਾ ਹੈ। ਜ਼ਿਲ੍ਹਾ ਹਸਪਤਾਲ ਵਿੱਚ ਮੈਡੀਕਲ ਅਫ਼ਸਰਾਂ ਦੀਆਂ 4 ਪੋਸਟਾਂ ਖ਼ਾਲੀ ਹਨ।

ਸ਼ਹਿਰ ਵਾਸੀ ਰਘਬੀਰ ਸਿੰਘ ਨੇ ਸਰਕਾਰ ਤੋਂ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਦੂਰ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀ ਚਰਨ ਦਾਸ ਨੇ ਦੱਸਿਆ ਕਿ ਤਹਿਸੀਲ ਪੱਧਰ 'ਤੇ ਇਸ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ। ਸ਼ਹਿਰ ਅਤੇ ਪਿੰਡਾਂ ਦੇ ਲੋਕ ਡਾਕਟਰਾਂ ਦੀ ਕਮੀ ਦੇ ਕਾਰਨ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾਉਣ ਲਈ ਮਜ਼ਬੂਰ ਹਨ।

ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਹਸਪਤਾਲ ਦੇ ਹਾਲਾਤਾਂ ਸੰਬੰਧੀ ਉਹ 15 ਸਵਾਲ ਲਗਾ ਸਰਕਾਰ ਤੱਕ ਪਹੁੰਚਾ ਚੁੱਕੇ ਹਨ। ਇਸ 'ਤੇ ਹਰ ਵਾਰ ਡਾਕਟਰਾਂ ਦੀ ਭਰਤੀ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਹੋਇਆ ਕੁਝ ਨਹੀਂ। ਉਨ੍ਹਾਂ ਮੰਗ ਕੀਤੀ ਕਿ ਤਹਿਸੀਲ ਪੱਧਰ 'ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇ।

ਜ਼ਿਲ੍ਹੇ ਵਿੱਚ ਤੈਨਾਤ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਵੀ ਜ਼ਿਲ੍ਹੇ ਵਿੱਚ ਡਾਕਟਰਾਂ ਦੀ ਘਾਟ ਦੀ ਗੱਲ ਨੂੰ ਸਵੀਕਾਰਿਆਂ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਕਮੀ ਸੰਬੰਧੀ ਸਮੇਂ ਸਮੇਂ 'ਤੇ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ। ਇਸ ਲਈ ਉਹ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਸਿਹਤ ਮੰਤਰੀ ਨੂੰ ਵੀ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਕਿਹਾ ਕਿ ਜਲਦ ਹੀ ਮਾਨਸਾ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਖਾਲੀ ਆਸਾਮੀਆਂ ਨੂੰ ਭਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਠੰਢ ਨੇ ਲੋਕਾਂ ਦੇ ਠਾਰੇ ਹੱਡ

Intro:ਮਾਨਸਾ ਦੇ ਜ਼ਿਲ੍ਹਾ ਅਤੇ ਸਰਦੂਲਗੜ੍ਹ ਤੇ ਬੁਢਲਾਡਾ ਦੇ ਤਹਿਸੀਲ ਪੱਧਰ ਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਦੇ ਚੱਲਦਿਆਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੇ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਲ੍ਹੇ ਭਰ ਦੇ ਵੱਖ ਵੱਖ ਹਸਪਤਾਲਾਂ ਦੇ ਲਈ 57 ਸਪੈਸ਼ਲਿਸਟ ਡਾਕਟਰਾਂ ਦੀਆਂ ਪੋਸਟਾਂ ਹਨ ਪਰ 34 ਪੋਸਟਾਂ ਖਾਲੀ ਹਨ ਅਤੇ ਮੈਡੀਕਲ ਅਫਸਰਾਂ ਦੇ 52 ਚੋਂ 23 ਪੋਸਟਾਂ ਖਾਲੀ ਹਨ ਆਲਮ ਇਹ ਹੈ ਕਿ 7•50ਲੱਖ ਦੀ ਆਬਾਦੀ ਦੇ ਲਈ ਜ਼ਿਲ੍ਹੇ ਭਰ ਵਿੱਚ ਮੈਡੀਸਨ ਦੇ ਮਹਿਜ ਤਿੰਨ ਡਾਕਟਰ ਹਨ ਹਸਪਤਾਲਾਂ ਵਿੱਚ ਕਲਰ ਡਾਪਲਰ ਅਤੇ ਅਲਟਰਾਸਾਊਂਡ ਵਰਗੀ ਮਹਿੰਗੀ ਮਸ਼ੀਨ ਤਾਂ ਹੈ ਪਰ ਜ਼ਿਲ੍ਹੇ ਵਿੱਚ ਰੇਡੀਓਲੋਜਿਸਟ ਦੀ ਪੋਸਟ ਵੀ ਖਾਲੀ ਹੈ

Body:ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਲੱਖਾਂ ਕਰੋੜਾਂ ਰੁਪਏ ਲਗਾ ਕੇ ਮਾਨਸਾ ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਹਸਪਤਾਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਾਈਆਂ ਗਈਆਂ ਹਨ ਜੋ ਘਟੀਆ ਮਟੀਰੀਅਲ ਦੇ ਕਾਰਨ ਕਬਾੜ ਖੰਡਰ ਬਣ ਰਹੀਆਂ ਹਨ ਉੱਥੇ ਹੀ ਮਹਿੰਗੀਆਂ ਮਸ਼ੀਨਾਂ ਡਾਕਟਰਾਂ ਅਤੇ ਸਹਿਯੋਗੀ ਸਟਾਫ ਦੀ ਕਮੀ ਦੇ ਕਾਰਨ ਕਬਾੜ ਬਣ ਰਹੀਆਂ ਨੇ ਮਾਨਸਾ ਜ਼ਿਲ੍ਹਾ ਹਸਪਤਾਲ ਵਿੱਚ ਬਾਲ ਚਿਕਿਤਸਕਾਂ Aneathist, Psychiatrist or Radiologist ਦੀ ਪੋਸਟ ਖਾਲੀ ਹੈ ਹਸਪਤਾਲ ਬਿੱਲ ਚ ਅਲਟਰਾ ਸੋਨਾ ਅਤੇ ਕੱਲਰ ਮਸ਼ੀਨਾਂ ਤਾਂ ਹੈ ਪਰ ਰੇਡੀਓਲੋਜਿਸਟ ਨਾ ਹੋਣ ਦੇ ਕਾਰਨ ਮਰੀਜ਼ਾਂ ਨੂੰ ਅਲਟਰਾਸਾਊਂਡ ਕਰਵਾਉਣ ਦੇ ਲਈ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਜੋ ਸਰਕਾਰੀ ਦੇ ਮੁਕਾਬਲੇ ਕਾਫੀ ਮਹਿੰਗਾ ਪੈਂਦਾ ਹੈ ਜ਼ਿਲ੍ਹਾ ਹਸਪਤਾਲ ਵਿੱਚ ਮੈਡੀਕਲ ਅਫ਼ਸਰਾਂ ਦੇ ਵੀ ਚਾਰ ਪੋਸਟਾਂ ਖਾਲੀ ਹਨ ਸ਼ਹਿਰ ਵਾਸੀ ਰਘਬੀਰ ਸਿੰਘ ਨੇ ਸਰਕਾਰ ਤੋਂ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਦੂਰ ਕਰਨ ਦੀ ਮੰਗ ਕੀਤੀ ਹੈ

ਬਾਈਟ ਰਘਵੀਰ ਸਿੰਘ ਸ਼ਹਿਰ ਵਾਸੀ ਮਾਨਸਾ

ਸਰਦੂਲਗੜ੍ਹ ਦੇ ਸਬ ਡਵੀਜ਼ਨ ਹਸਪਤਾਲ ਵਿੱਚ ਮੈਡੀਸਨ ਬਾਲ ਚਿਕਿਤਸਾ ਤੇ Opthologist ਤੇ ਡਾਕਟਰ ਤਾਇਨਾਤ ਹੈ ਜਦੋਂ ਕਿ ਅਪਰੇਸ਼ਨ ਔਰਤਾਂ ਦੇ ਲਈ ਹੱਡੀ ਰੋਗ Aneathist,Pathologist ਤੇ Radiologist ਦੀ ਪੋਸਟ ਖਾਲੀ ਹੈ ਇਸ ਹਸਪਤਾਲ ਵਿੱਚ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਮਸ਼ੀਨਾਂ ਦਾ ਭੇਜਿਆ ਗਈਆਂ ਹਨ ਪਰ ਡਾਕਟਰਾਂ ਅਤੇ ਸਹਿਯੋਗੀ ਸਟਾਫ ਦੀ ਕਮੀ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਲਈ ਜਾਣਾ ਪੈਂਦਾ ਹੈ ਉੱਥੇ ਹੀ ਮੈਡੀਕਲ ਅਫਸਰਾਂ ਦੇ ਤਿੰਨ ਪੋਸਟਾਂ ਖ਼ਾਲੀ ਹਨ ਸ਼ਹਿਰ ਵਾਸੀ ਚਰਨ ਦਾਸ ਨੇ ਦੱਸਿਆ ਕਿ ਤਹਿਸੀਲ ਪੱਧਰ ਤੇ ਇਸ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ ਸ਼ਹਿਰ ਅਤੇ ਪਿੰਡਾਂ ਦੇ ਲੋਕ ਡਾਕਟਰਾਂ ਦੀ ਕਮੀ ਦੇ ਕਾਰਨ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ

ਬਾਈਟ ਚਰਨ ਦਾਸ ਸ਼ਹਿਰ ਵਾਸੀ ਸਰਦੂਲਗੜ੍ਹ

ਸਬ ਡਵੀਜਨ ਪੱਧਰ ਦੇ ਹਸਪਤਾਲ ਵਿੱਚ ਸਿਰਫ ਅਪ੍ਰੇਸ਼ਨ ਮਹਿਲਾ ਵਿਸ਼ੇਸ਼ਕਾਂ ਦੱਸਿਆ ਅਤੇ Aneathist ਡਾਕਟਰ ਤੈਨਾਤ ਹੈ ਜਦੋਂ ਕਿ ਮੈਡੀਸਨ ਹੱਡੀ ਰੋਗ Pathologist Opthologist or Radiologist ਦੇ ਮਾਹਿਰ ਡਾਕਟਰ ਨਹੀਂ ਹਨ ਉਥੇ ਹੀ ਮੈਡੀਕਲ ਅਫਸਰਾਂ ਦੇ ਦੋ ਪੋਸਟਾਂ ਖ਼ਾਲੀ ਹਨ ਜਿਸ ਦੇ ਲਈ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਹਸਪਤਾਲ ਵਿੱਚ ਮਜ਼ਬੂਰੀ ਤੌਰ ਤੇ ਪੰਦਰਾਂ ਸਵਾਲ ਲਾ ਚੁੱਕੇ ਹਨ ਪਰ ਹਰ ਵਾਰ ਡਾਕਟਰਾਂ ਦੀ ਭਰਤੀ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਹੋਇਆ ਕੁਝ ਨਹੀਂ ਉਨ੍ਹਾਂ ਮੰਗ ਕੀਤੀ ਕਿ ਤਹਿਸੀਲ ਪੱਧਰ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇ ਉਨ੍ਹਾਂ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਲੋਕਾਂ ਨੂੰ ਸਿਹਤ ਸੁਵਿਧਾ ਦੇਣ ਦੇ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਣ ਦੀ ਸਲਾਹ ਲਈ ਹੈ

ਬਾਈਟ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ

ਜ਼ਿਲ੍ਹੇ ਵਿੱਚ ਤਾਇਨਾਤ ਸਿਵਲ ਸਰਜਨ ਡਾ ਲਾਲ ਚੰਦ ਠਕਰਾਲ ਵੀ ਜ਼ਿਲ੍ਹੇ ਵਿੱਚ ਡਾਕਟਰਾਂ ਦੀ ਘਾਟ ਦੀ ਗੱਲ ਨੂੰ ਸਵੀਕਾਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਡਾਕਟਰਾਂ ਦੀ ਕਮੀ ਸਬੰਧੀ ਸਮੇਂ ਸਮੇਂ ਤੇ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਇਸ ਦੇ ਲਈ ਉਹ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਸਿਹਤ ਮੰਤਰੀ ਨੂੰ ਵੀ ਜਾਣੂ ਕਰਵਾ ਚੁੱਕੇ ਨੇ ਉਹਨਾਂ ਕਿਹਾ ਕਿ ਜਲਦ ਹੀ ਮਾਨਸਾ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੇ ਖਾਲੀ ਭਰੇ ਪੰਜਾਬ ਪੋਸਟਾਂ ਨੂੰ ਭਰ ਦਿੱਤਾ ਜਾਵੇਗਾ

ਬਾਈਟ ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ

Report Kuldip Dhaliwal MansaConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.