ਮਾਨਸਾ: ਪੰਜਾਬ ਭਰ ਦੇ ਵਿੱਚ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਖੇਤੀ ਮੋਟਰਾਂ ਤੇ ਘਰੇਲੂ ਬਿਜਲੀ ਦੀ ਮੰਗ ਨੂੰ ਲੈ ਕੇ ਮਾਨਸਾ ਕੈਂਚੀਆਂ ਸਥਿਤ ਠੂਠਿਆਂਵਾਲੀ ਪਾਵਰ ਗਰਿੱਡ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ।
ਇਹ ਵੀ ਪੜੋ: ਵਾਰਡ ਨੰਬਰ 12 ਦੇ ਐਮਸੀ ਨੇ ਲਗਾਏ ਕਾਂਗਰਸੀ ਵਰਕਰ ’ਤੇ ਬਦਸਲੂਕੀ ਦੇ ਇਲਜ਼ਾਮ
ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਅਤੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿੱਥੇ ਇਸ ਸਮੇਂ ਕਿਸਾਨ ਝੋਨੇ ਦੀ ਬਿਜਾਈ ਕਰ ਰਹੇ ਨੇ ਉੱਥੇ ਹੀ ਘਰੇਲੂ ਬਿਜਲੀ ਦੇ ਕੱਟ ਲੱਗਣ ਕਾਰਨ ਲੋਕਾਂ ਨੂੰ ਘਰਾਂ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਸੈਕਟਰ ਨੂੰ ਫੇਲ੍ਹ ਕਰਨ ਦੇ ਲਈ ਬਿਜਲੀ ਨਹੀਂ ਦੇ ਰਹੀ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਦੇ ਨਾਲ ਆ ਕੇ ਗੱਲਬਾਤ ਨਹੀਂ ਕੀਤੀ ਗਈ ਤੇ ਕਿਸਾਨ 10 ਘੰਟੇ ਖੇਤੀ ਮੋਟਰਾਂ ਦੇ ਲਈ ਬਿਜਲੀ ਦੀ ਮੰਗ ਕਰ ਰਹੇ ਹਨ ਅਤੇ 24 ਘੰਟੇ ਘਰੇਲੂ ਬਿਜਲੀ ਨਿਰਵਿਘਨ ਚੱਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਆ ਕੇ ਵਿਸ਼ਵਾਸ ਨਾ ਦਿੱਤਾ ਗਿਆ ਤਾਂ ਮਜਬੂਰਨ ਕਿਸਾਨ ਮਾਨਸਾ ਬਰਨਾਲਾ ਰੋਡ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਗੇ।
ਇਹ ਵੀ ਪੜੋ: ਮਾਰਕਫੈੱਡ ਵੱਲੋ ਖਾਦ ਦੀ ਸਪਲਾਈ ਨਾ ਦੇਣ 'ਤੇ ਸਹਿਕਾਰੀ ਸਭਾਵਾਂ ਵੱਲੋ ਪ੍ਰਦਰਸ਼ਨ