ਮਾਨਸਾ: ਦਾਤੀ ਨੂੰ ਲਵਾ ਦੇ ਘੁੰਗਰੂ ਹਾੜ੍ਹੀ ਵੱਢੂਗੀ ਬਰੋਬਰ ਤੇਰੇ। ਬੇਸ਼ਕ ਇਹ ਗੀਤ ਸਤਰਾਂ ਅੱਜ ਦੇ ਸਮੇਂ ਵਿੱਚ ਨਹੀਂ ਢੁੱਕਦੀਆਂ ਕਿਉਂਕਿ ਅੱਜ ਦੇ ਸਮੇਂ ਵਿੱਚ ਕਣਕ ਦੀ ਕਟਾਈ ਮਸ਼ੀਨਾਂ ਦੇ ਰਾਹੀਂ ਹੋ ਰਹੀ ਹੈ ,ਪਰ ਇਸ ਵਾਰ ਬੇਮੌਸਮੀ ਬਾਰਿਸ਼ ਨਾਲ ਕਣਕ ਦੀ ਫਸਲ ਡਿੱਗਣ ਕਾਰਨ ਕਿਸਾਨਾਂ ਵੱਲੋਂ ਹੱਥੀ ਕਟਾਈ ਕੀਤੀ ਜਾ ਰਹੀ ਹੈ।ਮਾਨਸਾ ਜ਼ਿਲ੍ਹੇ ਵਿਚ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਣਕ ਦੀ ਕਟਾਈ ਮਸ਼ੀਨਾਂ ਨਾਲ ਨਹੀਂ ਬਲਕਿ ਹੱਥੀਂ ਕੀਤੀ ਜਾ ਰਹੀ ਹੈ ਕਿਸਾਨ ਸੋਚਦੇ ਹਨ ਕਿ ਮਸ਼ੀਨਾਂ ਦੀ ਮਦਦ ਨਾਲ ਕਟਾਈ ਕਰਨ ਨਾਲ ਪਸ਼ੂਆਂ ਦੇ ਲਈ ਚਾਰਾ ਨਹੀਂ ਬਣਦਾ ਅਤੇ ਲੇਬਰ ਬਹੁਤ ਮਹਿੰਗੀ ਹੋ ਗਈ ਹੈ, ਜਿਸਦੇ ਚੱਲਦਿਆਂ ਉਹ ਹੱਥਾਂ ਨਾਲ ਕੀਤੀ ਗਈ ਵਾਢੀ ਨੂੰ ਪਹਿਲ ਦੇ ਰਹੇ ਹਨ। ਮਾਨਸਾ ਦੀਆਂ ਮੰਡੀਆਂ ਵਿਚ ਕਣਕ ਦੀ ਫਸਲ ਜਲਦ ਹੀ ਆਉਣੀ ਸ਼ੁਰੂ ਹੋ ਜਾਵੇਗੀ।
ਪਸ਼ੂਆਂ ਲਈ ਚਾਰਾ ਵੀ ਵਧੀਆ ਬਣੇਗਾ : ਕਿਸਾਨ ਆਪਣੀ ਕਣਕ ਦੀ ਕਟਾਈ ਕਰਨ ਤੋਂ ਬਾਅਦ ਖੁਸ਼ੀ-ਖੁਸ਼ੀ ਵਿਸਾਖੀ ਦੇ ਮੇਲੇ 'ਤੇ ਜਾਂਦਾ ਸੀ ਪਰ ਇਸ ਵਾਰ ਕਿਸਾਨ ਚਿੰਤਾ ਦੇ ਵਿਚ ਹੈ ਕਿਉਂਕਿ ਪਿਛਲੇ ਦਿਨੀਂ ਹੋਈ ਗੜੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ ਕਣਕ ਧਰਤੀ ਉਪਰ ਡਿੱਗ ਚੁੱਕੀ ਹੈ ਜਿਸ ਕਾਰਨ ਕਿਸਾਨ ਇਸ ਵਾਰ ਮਸ਼ੀਨਾਂ ਤੋਂ ਕਟਾਈ ਕਰਵਾਉਣ ਦੀ ਬਜਾਏ ਹੱਥੀਂ ਕਣਕ ਦੀ ਕਟਾਈ ਕਰਨ ਨੂੰ ਤਰਜੀਹ ਦੇ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਇਹਨੀ ਦਿਨੀਂ ਵੱਡੇ ਪੱਧਰ ਦੇ ਖੇਤਾਂ ਦੇ ਵਿਚ ਹੱਥੀਂ ਕਣਕ ਦੀ ਕਟਾਈ ਕਰਨ ਦੇ ਵਿੱਚ ਰੁੱਝੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਹੋਈ ਗੜ੍ਹੇਮਾਰੀ ਦੇ ਨਾਲ ਉਨ੍ਹਾਂ ਦੀ ਕਣਕ ਦੀ ਫ਼ਸਲ ਧਰਤੀ ਉਪਰ ਡਿੱਗ ਗਈ ਹੈ।
ਇਹ ਵੀ ਪੜ੍ਹੋ : CM Mann Big announcement: ਪੀਐੱਸਪੀਸੀਐੱਲ ਨੂੰ ਰਾਹਤ; ਸਰਕਾਰ ਵੱਲੋਂ 20 ਹਜ਼ਾਰ 200 ਕਰੋੜ ਜਾਰੀ
ਭਾਈਚਾਰੇ ਦੇ ਨਾਲ ਮਿਲ ਕੇ ਕਿਸਾਨ ਕਣਕ ਦੀ ਕਟਾਈ : 4 ਤੋਂ 5 ਮਣ ਕਣਕ ਮਿਲ ਰਹੀ ਹੈ : ਜਿਸ ਕਾਰਨ ਮਸ਼ੀਨ ਨਾਲ ਕਟਾਈ ਕਰਨ ਦੀ ਬਜਾਏ ਹਕੀਕਤ ਆਈ ਕਰ ਰਹੇ ਹਨ। ਜਿਸ ਨਾਲ ਇਸ ਬਾਰੇ ਪਸ਼ੂਆਂ ਲਈ ਚਾਰਾ ਵੀ ਵਧੀਆ ਬਣੇਗਾ ਅਤੇ ਕਣਕ ਵੀ ਬਚ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਮਿਆਂ ਦੇ ਵਿੱਚ ਹੱਥ ਹੈ ਕਣਕ ਦੀ ਕਟਾਈ ਕੀਤੀ ਜਾਂਦੀ ਸੀ ਅਤੇ ਆਪਸੀ ਭਾਈਚਾਰੇ ਦੇ ਨਾਲ ਮਿਲ ਕੇ ਕਿਸਾਨ ਕਣਕ ਦੀ ਕਟਾਈ ਕਰ ਲੈਂਦੇ ਸਨ । ਓਧਰ ਮਜਦੂਰਾਂ ਦਾ ਵੀ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਫਸਲ ਡਿੱਗਣ ਕਾਰਨ ਉਹ ਠੇਕੇ 'ਤੇ ਕਣਕ ਦੀ ਕਟਾਈ ਕਰ ਰਹੇ ਹਨ ਅਤੇ 4 ਤੋਂ 5 ਮਣ ਕਣਕ ਮਿਲ ਰਹੀ ਹੈ ਜਿੱਥੇ ਉਹ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਕਣਕ ਇਕੱਠੀ ਕਰਨਗੇ ਇਸ ਵਾਰ ਉਨ੍ਹਾਂ ਨੂੰ ਮਜ਼ਦੂਰੀ ਵੀ ਮਿਲ ਰਹੀ ਹੈ।
ਹਲਕੀ ਬਾਰਿਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ : ਦੱਸ ਦਈਏ ਕਿ ਇਸ ਵਾਰ ਮੌਸਮੀ ਬਦਲਾਅ ਕਾਰਨ ਵਾਢੀ ਥੋੜ੍ਹਾ ਪਛੜ ਗਈ ਹੈ। ਕਿਸਾਨਾਂ ਦੀ ਮੰਨੀਏ ਤਾਂ ਆਮ ਤੌਰ 'ਤੇ ਵਾਢੀ ਅਪ੍ਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਕੁਝ ਸਮਾਂ ਅੱਗੇ ਹੋ ਸਕਦੀ ਹੈ। ਹਾਲਾਂਕਿ ਕਈ ਥਾਵਾਂ 'ਤੇ ਤੇਜ਼ ਹਵਾਵਾਂ ਕਾਰਨ ਥੋੜ੍ਹੀ ਬਹੁਤੀ ਕਣਕ ਦੇ ਵਿਛਣ ਦੀਆਂ ਖ਼ਬਰਾਂ ਵੀ ਹਨ। ਕਈ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾਂ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ, ਇਸ ਲਈ ਹਲਕੀ ਬਾਰਿਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੀ ਹੈ।