ਮਾਨਸਾ: 29 ਮਈ 2022 ਨੂੰ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਸ਼ਾਂ-ਵਿਦੇਸ਼ਾਂ ਵਿੱਚੋਂ ਜਵਾਹਰਕੇ ਪਿੰਡ ਦੀ ਇਸ ਜਗ੍ਹਾ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਲੱਗੇ। ਜਿਸ ਜਗਾਂ ਉੱਤੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਜਗ੍ਹਾਂ ਉੱਤੇ ਉਹ ਸੈਲਫ਼ੀਆਂ ਲੈ ਕੇ ਇਸ ਯਾਦ ਨੂੰ ਅਪਣੇ ਨਾਲ ਲੈ ਕੇ ਜਾਂਦੇ ਹਨ।
ਯਾਦਗਾਰ ਬਣਾਉਣ ਲਈ ਦਾਨ ਕੀਤੀ ਜ਼ਮੀਨ: ਪਿੰਡ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਦੇਖਦੇ ਹੋਏ, ਜਵਾਹਰਕੇ ਪਿੰਡ ਦੇ ਵਿਅਕਤੀ ਗੁਰਜੀਤ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਲਈ ਆਪਣੀ ਜਗ੍ਹਾ ਦਾਨ ਕਰ ਦਿੱਤੀ ਗਈ। ਜਵਾਹਰਕੇ ਪਿੰਡ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣ ਰਹੀ ਹੈ ਅਤੇ ਇਸ ਜਗ੍ਹਾ ਉੱਤੇ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵੱਲੋਂ ਸਟੈਚੂ ਲਗਾਇਆ ਜਾਣਾ ਹੈ, ਜੋ ਕਿ ਕਰੀਬ 15 ਲੱਖ ਰੁਪਏ ਦਾ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੇ ਛੋਟੇ ਭਰਾ ਗੁਰਜੀਤ ਸਿੰਘ ਵੱਲੋਂ ਇਹ ਜਗ੍ਹਾ ਦਾਨ ਕਰ ਦਿੱਤੀ ਗਈ।
ਰੋਜ਼ਾਨਾ ਵੱਡੀ ਗਿਣਤੀ 'ਚ ਪਹੁੰਚ ਰਹੇ ਪ੍ਰਸ਼ੰਸਕ: ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਉੱਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਆਉਂਦੀਆਂ ਹਨ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਵੱਲੋਂ ਚਾਹ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਅਸੀਂ 'ਜੀ ਆਇਆਂ' ਕਹਿੰਦੇ ਹਾਂ। ਐਤਵਾਰ ਨੂੰ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਆਉਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇੱਥੇ ਆਉਣ ਵਾਲੇ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ, ਤਾਂ ਉਹ ਦੱਸਦੇ ਹਨ ਕਿ ਉਹ ਅਮਰੀਕਾ, ਕੈਨੇਡਾ ਤੇ ਇਟਲੀ ਤੋਂ ਆਉਂਦੇ ਹਨ ਅਤੇ ਇੱਥੇ ਆ ਕੇ ਭਾਵੁਕ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਪਾਪੀਆਂ ਦਾ ਬੇੜਾ ਗ਼ਰਕ ਹੋ ਜਾਵੇਗਾ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ।
- Coronavirus Update: ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ 801 ਨਵੇਂ ਮਾਮਲੇ ਆਏ ਸਾਹਮਣੇ, 8 ਮੌਤਾਂ, ਪੰਜਾਬ ਵਿੱਚ 15 ਨਵੇਂ ਕੇਸ
- Mouni Roy: ਹਰੇ ਰੰਗ ਦੀ ਡਰੈੱਸ 'ਚ ਟੀਵੀ ਦੀ 'ਨਾਗਿਨ' ਨੇ ਸਾਂਝੀਆਂ ਕੀਤੀਆਂ ਬੇਹੱਦ ਹੌਟ ਤਸਵੀਰਾਂ, ਵੇਖੋ
- Maharashtra Violence: ਅਕੋਲਾ ਅਤੇ ਸ਼ੇਗਾਓਂ ਹਿੰਸਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼
ਪਿੰਡ 'ਚ ਕੈਂਸਰ ਹਸਪਤਾਲ ਬਣਵਾਉਣਾ ਚਾਹੁੰਦਾ ਸੀ ਮੂਸੇਵਾਲਾ: ਸਾਬਕਾ ਸਰਪੰਚ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦਾ ਬਹੁਤ ਹੀ ਹੋਣਹਾਰ ਗਾਇਕ ਸੀ। ਉਸ ਨੇ ਆਪਣੇ ਪਿੰਡ ਵਿੱਚ ਇਕ ਪੰਜ ਏਕੜ ਵਿੱਚ ਕੈਂਸਰ ਦਾ ਹਸਪਤਾਲ ਬਣਾਉਣਾ ਸੀ। ਉਹ ਅਕਸਰ ਹੀ ਕਹਿੰਦਾ ਸੀ ਕਿ ਮਾਨਸਾ ਤੋਂ ਪਿਛੜੇਪਣ ਦਾ ਦਾਗ ਹਟਾ ਦੇਣਾ ਹੈ। ਉਨ੍ਹਾਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਮੂਸਾ ਪਿੰਡ ਦਾ ਮਸ਼ਹੂਰ ਹੋ ਗਿਆ ਸੀ, ਪਰ ਨਾਲ ਜਾਂਦਾ- ਜਾਂਦਾ ਦੁਨੀਆ ਦੇ ਨਕਸ਼ੇ ਉੱਤੇ ਜਵਾਹਰਕੇ ਪਿੰਡ ਨੂੰ ਵੀ ਮਸ਼ਹੂਰ ਕਰ ਗਿਆ।
ਮੂਸੇਵਾਲਾ ਦੀ ਯਾਦਗਾਰ 'ਤੇ ਹਰ ਮਹੀਨੇ ਆਉਂਦਾ ਇਹ ਪ੍ਰਸ਼ੰਸਕ: ਸੰਗਰੂਰ ਤੋਂ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਜਸਪਾਲ ਸਿੰਘ ਨੇ ਕਿਹਾ ਕਿ ਉਹ ਹਰ ਮਹੀਨੇ ਇਸ ਜਗ੍ਹਾ ਉੱਤੇ ਆਉਂਦੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਵੱਡੇ ਪ੍ਰਸ਼ੰਸਕ ਸਨ। ਉਸ ਨੇ ਦੱਸਿਆ ਕਿ ਇਸ ਜਗ੍ਹਾਂ ਉੱਤੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣ ਰਹੀ ਹੈ, ਜੋ ਕਿ ਬਹੁਤ ਹੀ ਵਧੀਆ ਹੈ। ਇਸ ਜਗ੍ਹਾ ਉੱਤੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ ਅਤੇ ਸਰਕਾਰਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ, ਕਿਉਂਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਦੀ ਸਾਜਿਸ਼ ਰਚੀ ਸੀ, ਉਹ ਅੱਜ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ ਤੇ ਪਰਿਵਾਰ ਇਨਸਾਫ ਦੀ ਉਡੀਕ ਕਰ ਰਹੇ ਹਨ। ਇਨਸਾਫ ਦੀ ਉਡੀਕ ਕਰਦੇ ਪਰਿਵਾਰ ਨੂੰ ਵੇਖ ਕੇ ਸਾਨੂੰ ਵੀ ਰੋਣਾ ਆਉਂਦਾ ਹੈ।