ETV Bharat / state

'ਇੰਦਰਾ ਇਜ਼ ਬੈਕ' ਦਾ ਨਾਅਰਾ ਦੇਣ ਵਾਲੀ ਸਮੁੱਚੀ ਕਾਂਗਰਸ ਮੰਗੇ ਮੁਆਫ਼ੀ: ਮਜੀਠੀਆ

ਵੀਰਵਾਰ ਨੂੰ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ 'ਚ ਯੂਥ ਅਕਾਲੀ ਦਲ ਨੇ ਰੈਲੀ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸਾਬਕਾ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪੁੱਜੇ। ਇਸ ਮੌਕੇ ਮਜੀਠੀਆ ਨੇ ਕਾਂਗਰਸ ਵੱਲੋਂ ਲਗਾਏ ਗਏ ਪੋਸਟਰ 'ਇੰਦਰਾ ਇਜ਼ ਬੈਕ' ਨੂੰ ਲੈ ਕੇ ਕਾਂਗਰਸ ਨੂੰ ਝਾੜ ਪਾਈ।

ਬਿਕਰਮਜੀਤ ਸਿੰਘ ਮਜੀਠੀਆ
author img

By

Published : Apr 4, 2019, 7:37 PM IST

ਮਾਨਸਾ: ਹਲਕਾ ਬੁਢਲਾਡਾ ਵਿਖੇ ਵੀਰਵਾਰ ਨੂੰ ਯੂਥ ਅਕਾਲੀ ਦਲ ਦੀ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਨ ਲਈ ਸਾਬਕਾ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪੁੱਜੇ। ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ 'ਤੇ ਨਿਸ਼ਾਨੇ ਸਾਧੇ।

ਬੁਢਲਾਡਾ 'ਚ ਯੂਥ ਅਕਾਲੀ ਦਲ ਦੀ ਰੈਲੀ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਸਾਰ ਤੱਕ ਨਹੀਂ ਲਈ ਤੇ ਖੁਦ ਪਹਾੜੀਆਂ ਦੀ ਸੈਰ ਕਰ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਹੁਣ ਇੱਕ ਪੋਸਟਰ ਮੁਹਿੰਮ ਚਲਾਈ ਹੈ ਜਿਸ ਵਿੱਚ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਛਾਪਕੇ ਲਿਖਿਆ ਹੈ 'ਇੰਦਰਾ ਇਜ਼ ਬੈਕ'। ਅਜਿਹਾ ਨਾਅਰਾ ਦੇਣ ਵਾਲੇ ਕੈਪਟਨ ਤੇ ਸਮੁੱਚੀ ਕਾਂਗਰਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾ ਕੇ ਸਿੱਖ ਸੰਗਤ ਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰੇ ਸਨ।

ਮਜੀਠੀਆ ਨੇ ਆਮ ਆਦਮੀ ਪਾਰਟੀ 'ਤੇ ਵਰਦਿਆਂ ਕਿਹਾ ਕਿ ਅੱਜ ਝਾੜੂ ਤੀਲਾ-ਤੀਲਾ ਹੋ ਚੁੱਕਿਆ ਤੇ ਉਨ੍ਹਾਂ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ।

Intro: ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪੰਜਾਬ ਦੇ ਲੋਕਾਂ ਤੇ ਸਮੁੱਚੀ ਸਿੱਖ ਸੰਗਤ ਕੋਲੋਂ ਮਾਫੀ ਮੰਗਣ ਜਿਨ੍ਹਾਂ ਨੇ ਪੋਸਟਰ ਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਛਾਪਕੇ ਇੰਦਰਾ ਇਜ ਬੈਕ ਦਾ ਨਾਅਰਾ ਦਿੱਤਾ ਹੈ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਤੇ ਇੰਦਰਾ ਗਾਂਧੀ ਨੇ ਅਟੈਕ ਕਰਵਾਕੇ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਸਨ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਬੁਢਲਾਡਾ ਵਿਖੇ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਅੜੇ ਹੱਥੀ ਲਿਆ

Body:ਮਾਨਸਾ ਜਿਲ੍ਹੇ ਦੇ ਹਲਕਾ ਬੁਢਲਾਡਾ ਵਿਖੇ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਦੁਖੀ ਹੋ ਚੁੱਕੀ ਹੈ ਕੈਪਟਨ ਅਮਰਿੰਦਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਿਆਂ ਵਿੱਚ ਕੌਫੀ ਵਿਦ ਕੈਪਟਨ ਹਲਕੇ ਚੋ ਕੈਪਟਨ ਤੇ ਚਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਵਾਲਾ ਨਾਅਰੇ ਦੇਣ ਵਾਲੇ ਕੈਪਟਨ ਨੇ ਹੁਣ ਪੰਜਾਬ ਦੇ ਲੋਕਾਂ ਦੀ ਸਾਰ ਤੱਕ ਨਹੀਂ ਲਈ ਤੇ ਖੁਦ ਪਹਾੜੀਆਂ ਦੀ ਸੈਰ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੁਣ ਇੱਕ ਪੋਸਟਰ ਮੁਹਿੰਮ ਚਲਾਈ ਹੈ ਜਿਸ ਵਿੱਚ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਛਾਪਕੇ ਲਿਖਿਆ ਹੈ ਇੰਦਰਾ ਇਜ ਬੈਕ ਅਜਿਹਾ ਨਾਅਰਾ ਦੇਣ ਵਾਲੇ ਕੈਪਟਨ ਤੇ ਸਮੁੱਚੀ ਕਾਂਗਰਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਇੰਦਰਾ ਗਾਂਧੀ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਵਾਕੇ ਸਿੱਖ ਸੰਗਤ ਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰੇ ਸਨ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਵਰਦੇ ਹੋਏ ਕਿਹਾ ਕਿ ਅੱਜ ਝਾੜੂ ਤੀਲਾ ਤੀਲਾ ਹੋ ਚੁੱਕਿਆ ਤੇ ਉਨ੍ਹਾਂ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਿਆਸ ਮੁੱਖੀ ਨਾਲ ਮੀਟਿੰਗ ਕਰਨ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹੁਣ ਸੁੱਖੀ ਰੰਧਾਵੇ ਵਰਗੇ ਜਵਾਬ ਦੇਣ ਜੋ ਡੇਰਿਆ ਦਾ ਵਿਰੋਧ ਕਰਦੇ ਆਏ ਹਨ ਮਜੀਠੀਆ ਨੇ ਸੁਖਪਾਲ ਖਹਿਰਾ ਤੇ ਵੀ ਨਿਸ਼ਾਨੇ ਸਾਧਦਿਆ ਕਿਹਾ ਕਿ ਖਹਿਰਾ ਨੂੰ ਬਠਿੰਡਾ ਦੇ ਲੋਕ ਮੂੰਹ ਨਹੀਂ ਲਾਉਣਗੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.