ETV Bharat / state

ਸਿੱਧੂ ਮੂਸੇਵਾਲਾ ਦੇ ਪਿਤਾ ਬੋਲੇ, ਮੂਸੇਵਾਲਾ ਕੇਸ ਨੂੰ ਦਬਾਉਣ ਲੱਗੀ ਸਰਕਾਰ - Sidhu Moosewala father statement

ਹਰੇਕ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਸਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਚਾਹੁੰਣ ਵਾਲਿਆਂ ਨੂੰ ਜਿਮਨੀ ਚੋਣਾਂ ਵਿੱਚ ਸਿੱਧੂ ਦੇ ਇਨਸਾਫ਼ ਲਈ ਸਰਕਾਰ ਨੂੰ ਸਵਾਲ ਕਰਨਾ ਚਾਹੀਦਾ ਹੈ।

Balkaur Singh said, Sidhu's supporters question the government for justice in the election
ਸਿੱਧੂ ਮੂਸੇਵਾਲਾ ਦੇ ਪਿਤਾ ਬੋਲੇ, ਜਲੰਧਰ ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਕੀਤਾ ਜਾਵੇ ਸਿੱਧੂ ਲਈ ਇਨਸਾਫ ਦਾ ਸਵਾਲ
author img

By

Published : Apr 30, 2023, 8:09 PM IST

ਸਿੱਧੂ ਮੂਸੇਵਾਲਾ ਦੇ ਪਿਤਾ ਬੋਲੇ, ਜਲੰਧਰ ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਕੀਤਾ ਜਾਵੇ ਸਿੱਧੂ ਲਈ ਇਨਸਾਫ ਦਾ ਸਵਾਲ

ਮਾਨਸਾ : ਪੰਜਾਬੀ ਗਾਇਕ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਇਨਸਾਫ ਨੂੰ ਲੈ ਕੇ ਅੱਜ ਪਿੰਡ ਮੂਸਾ ਵਿੱਚ ਪਰਿਵਾਰ ਨੇ ਸਰਕਾਰ ਦੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹੁਣ ਤੱਕ ਇਨਸਾਫ ਨਹੀਂ ਮਿਲਿਆ ਕਿਉਂਕਿ ਸਰਕਾਰ ਸ਼ੁਭਦੀਪ ਸਿੰਘ ਨੂੰ ਇਨਸਾਫ ਦੇਣਾ ਨਹੀਂ ਚਾਹੁੰਦੀ ਐਤਵਾਰ ਦੇ ਦਿਨ ਮੂਸਾ ਵਿਖੇ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹਿਣਗੇ।

ਮਾਮਲਾ ਦਬਾ ਰਹੀ ਸਰਕਾਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲੇ ਉਨ੍ਹਾਂ ਕਿਹਾ ਕਿ ਸਰਕਾਰ ਸਿੱਧੂ ਮੂਸੇਵਾਲਾ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਹੱਕਾਂ ਦੀ ਅਵਾਜ਼ ਉਠਾਉਦਾ ਹੈ ਉਸਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੱਚ ਬੋਲਣ ਵਾਲਿਆਂ ਤੇ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ ਬਲਕੌਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਕੋਈ ਨਵਾਂ ਡਰਾਮਾ ਖੇਡ ਸਕਦੀ ਹੈ ਕੋਈ ਨਵੀਂ ਵੀਡੀਓ ਵਾਇਰਲ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਬੇਸ਼ੱਕ ਕੋਈ ਵੀ ਜਾਂਚ ਕੀਤੀ ਜਾਵੇ ਉਹ ਕਿਸੇ ਵੀ ਮਾਮਲੇ ਵਿਚ ਗਲਤ ਨਹੀਂ ਕਿ ਜੋ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ। ਉਨ੍ਹਾਂ ਕਿਹਾ ਕਿ ਪਤਾ ਲੱਗਣਾ ਚਾਹੀਦਾ ਹੈ ਸਰਕਾਰ ਨੂੰ ਕਿ ਉਨ੍ਹਾਂ ਨੇ ਪੰਜਾਬ ਵਿੱਚ ਕਿਸ ਤਰਾਂ ਕੰਮ ਕੀਤੇ ਹਨ ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਏਥੇ ਹਰ ਕਿਸੇ ਸਖਸ਼ ਨਾਲ ਸਿੱਧੂ ਮੂਸੇਵਾਲਾ ਦਾ ਨਾਮ ਜੋੜਿਆ ਜਾ ਰਿਹਾ ਹੈ ਤੇ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ। ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਉਸ ਦੀ ਫੋਟੋ ਲਗਾ ਕੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਅਤੇ ਸਿੱਧੂ ਮੂਸੇਵਾਲਾ ਜਸਟਿਸ ਫਾਰ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਉਣ।

ਇਹ ਵੀ ਪੜ੍ਹੋ : Ludhiana Gas Leak: ਸਿਹਤ ਮੰਤਰੀ ਬੋਲੇ ਮੈਂ ਖੁਦ ਹੈਰਾਨ... ਅਜਿਹੀ ਕਿਹੜੀ ਗੈਸ ਜਿਸਨੇ ਇਕੋਦਮ ਲਈ ਲੋਕਾਂ ਦੀ ਜਾਨ?

ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਉਸ ਦੇ ਪ੍ਰਸੰਸਕਾਂ ਆਪਣੀ ਪ੍ਰੋਫ਼ਾਈਲ ਤੇ ਜਸਟਿਸ ਫਾਰ ਸਿੱਧੂ ਮੁਸੇਵਾਲਾ ਦੀ ਫੋਟੋ ਲਗਾਉਣ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਵਿਅਕਤੀ ਨਾਲ ਕੋਈ ਸਬੰਧ ਨਹੀਂ ਬੱਸ ਆਪਣੇ ਪੁੱਤਰ ਦੇ ਇਨਸਾਫ ਲਈ ਆਵਾਜ਼ ਉਠਾ ਰਹੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.