ਮਾਨਸਾ: ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਦੇਸ਼ ਭਰ ਦੇ ਵਿਚ ਗਰਮੀ ਦੀ ਮਾਰ ਨਾਲ ਲੋਕਾਂ ਦੇ ਹਾਲ ਵੀ ਬੇਹਾਲ ਹੋ ਰਹੇ ਹਨ। ਦਿਨ ਭਰ ਦੀ ਮਿਹਨਤ ਤੋਂ ਬਾਅਦ ਜਦ ਇਨਸਾਨ ਘਰ ਆਵੇ ਤਾਂ ਉਸਨੂੰ ਬਿਜਲੀ ਦੇ ਕੱਟ ਮਿਲਦੇ ਹਨ ਤਾਂ ਉਹ ਬੇਹਾਲ ਹੋ ਜਾਂਦਾ ਹੈ। ਅਜਿਹੇ ਵਿਚ ਲੋਕ ਪ੍ਰੇਸ਼ਾਨ ਹੋ ਕੇ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਗਰਮੀਆਂ ਵਿਚ ਨਜਿੱਠਣ ਦੇ ਲਈ ਬਿਜਲੀ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਵਿਚ ਕਿਸਾਨਾਂ ਵੱਲੋਂ ਖੇਤੀ ਦੇ ਸਮੇਂ ਮੋਟਰਾਂ ਆਦਿ ਲਈ ਮੋਟਰਾਂ ਚਲਾਉਣ ਲਈ ਬਿਜਲੀ ਵਰਤੋਂ ਵੱਧ ਹੁੰਦੀ ਹੈ, ਇਸ ਖਪਤ ਦੇ ਵਧਣ ਨਾਲ ਬਰਾਬਰ ਬਿਜਲੀ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਗਰਮੀ ਦੇ ਸੀਜ਼ਨ ਦੇ ਦੌਰਾਨ ਏਸੀ ਫ਼ਰਿੱਜ ਪੱਖੇ ਤੇ ਕੂਲਰਾਂ ਦੀ ਮੰਗ ਵਧ ਜਾਂਦੀ ਹੈ।
ਬੱਚੇ ਵੀ ਇਸ ਤੋਂ ਪ੍ਰੇਸ਼ਾਨ ਹੋਣਗੇ : ਉੱਥੇ ਹੀ ਕਿਸਾਨਾਂ ਵੱਲੋਂ ਸਾਉਣੀ ਦੀ ਬਿਜਾਈ ਕਰਨ ਦੇ ਲਈ ਝੋਨਾ ਲਗਾਉਣ ਦੇ ਲਈ ਮੋਟਰਾਂ ਚਲਾ ਦਿਤੀਆਂ ਜਾਂਦੀਆਂ ਹਨ, ਜਿਸ ਨਾਲ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵਧ ਜਾਂਦੀ ਹੈ। ਇਸ ਲਈ ਸਰਕਾਰਾਂ ਨੂੰ ਲੋੜ ਹੈ ਪੂਰੇ ਕੋਲੇ ਦੇ ਪੁਖਤਾ ਪ੍ਰਬੰਧ ਕਰਨ। ਮਾਨਸਾ ਵਾਸੀਆਂ ਨੇ ਆਪਣੀਆਂ ਦਿੱਕਤਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਰਕਾਰ ਨੂੰ ਲੋੜ ਹੈ ਇਸ ਦੇ ਪੁਖਤਾ ਪ੍ਰਬੰਧ ਕਰਨ ਦੀ, ਕਿਓਂਕਿ ਲੋਕ ਕਾਰੋਬਾਰ ਵਿਚ ਵੀ ਇਸ ਨਾਲ ਘਾਟਾ ਖਾ ਰਹੇ ਹਨ, ਗਰਮੀਆਂ ਦੀਆਂ ਆਉਣ ਵਾਲੀਆਂ ਛੁਟੀਆਂ ਵਿਚ ਬੱਚੇ ਵੀ ਇਸ ਤੋਂ ਪ੍ਰੇਸ਼ਾਨ ਹੋਣਗੇ ਇਸ ਲਈ ਹਲ ਕੀਤਾ ਜਾਵੇ।
ਪੰਜਾਬ ਲੋਡ ਡਿਸਪੈਚ ਸੈਂਟਰ ਦੇ ਅੰਕੜਿਆਂ ਅਨੁਸਾਰ: ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਲੋਕਾਂ ਨੂੰ ਇਸ ਗਰਮੀ ਦਿੱਕਤ ਨਹੀਂ ਆਵੇਗੀ ਪਰ ਬਾਵਜੂਦ ਇਸ ਦੇ ਸਰਕਾਰ ਦੇ ਇਸ ਦਾਅਵੇ ਉੱਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੀ ਤੇ ਲੋਕ ਪ੍ਰੇਸ਼ਾਨ ਹੋ ਕੇ ਸਰਕਾਰ ਨੂੰ ਕੋਸਦੇ ਵੀ ਨਜ਼ਰ ਆ ਰਹੇ ਹਨ। ਜਨਤਾ ਦਾ ਕਹਿਣਾ ਹੈ ਕਿ ਸਾਲ 2023-24 ਦੌਰਾਨ ਘਰੇਲੂ ਉਤਪਾਦਕਾਂ ਲਈ 7,780 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਰੱਖੀ ਗਈ। ਪੰਜਾਬ ਲੋਡ ਡਿਸਪੈਚ ਸੈਂਟਰ ਦੇ ਅੰਕੜਿਆਂ ਅਨੁਸਾਰ, ਬਿਜਲੀ ਦੀ ਮੰਗ ਪਹਿਲਾਂ ਹੀ 8,848 ਮੈਗਾਵਾਟ 'ਤੇ ਪਹੁੰਚ ਗਈ ਹੈ, ਜੋ ਪਿਛਲੇ ਸਾਲ ਨਾਲੋਂ ਲਗਭਗ 25% ਵੱਧ ਹੈ। ਇਹ 1980 ਮੈਗਾਵਾਟ (66.3) ਦੀ ਬਿਜਲੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਥਰਮਲ ਪਾਵਰ ਪਲਾਂਟ ਹੈ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ, ਰੋਪੜ ਇਹ 1260 ਮੈਗਾਵਾਟ (6x210 ਮੈਗਾਵਾਟ) ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟ ਹੈ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ, ਬਠਿੰਡਾ। ਵਿੱਤੀ ਸਾਲ 2022 ਦੇ ਅੰਤ ਵਿੱਚ, ਪੰਜਾਬ ਭਰ ਵਿੱਚ ਲਗਭਗ 14,512 ਮੈਗਾਵਾਟ ਦੀ ਸਥਾਪਿਤ ਬਿਜਲੀ ਸਮਰੱਥਾ ਹੈ। ਦੇਸ਼ ਦੇ ਰਾਸ਼ਟਰੀ ਬਿਜਲੀ ਗਰਿੱਡ ਦੀ 2021 ਵਿੱਚ ਲਗਭਗ 382 ਗੀਗਾਵਾਟ ਦੀ ਸਥਾਪਿਤ ਸਮਰੱਥਾ ਹੋਵੇਗੀ।
ਇਹ ਵੀ ਪੜ੍ਹੋ : Ludhiana Gas Leak: ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ, ਪੀੜਿਤ ਲੋਕਾਂ ਦਾ ਜਾਣਿਆ ਹਾਲ
ਇਸ ਸਮਰੱਥਾ ਵਿੱਚੋਂ, ਲਗਭਗ ਤਿੰਨ ਚੌਥਾਈ ਬਿਜਲੀ ਜੈਵਿਕ ਈਂਧਨ ਦੁਆਰਾ ਪੈਦਾ ਕੀਤੀ ਗਈ ਸੀ।ਸਾਲ 2021-22 'ਚ ਇੰਨੀ ਹੋਈ ਬਿਜਲੀ ਦੀ ਖ਼ਪਤਪੰਜਾਬ ਦਾ ਡੇਟਾ 2021 ਵਿੱਚ 50,286.000 ਮੈਗਾਵਾਟ ਰਿਕਾਰਡ ਕੀਤਾ ਗਿਆ ਸੀ। ਇਹ 2020 ਲਈ 49,168.000 ਮੈਗਾਵਾਟ ਦੀ ਪਿਛਲੀ ਸੰਖਿਆ ਤੋਂ ਵਾਧਾ ਦਰਸਾਉਂਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਲੋਕ ਤੰਗ ਹੋ ਰਹੇ ਹਨ ਤਾਂ ਫਿਰ ਦੱਸੋ ਜਨਤਾ ਕਰੇ ਤਾਂ ਕੀ ਕਰੇ। ਵੋਟਾਂ ਵੇਲੇ ਜੋ ਵਾਅਦੇ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੂਰਾ ਕਰਨ ਦੇ ਵੀ ਪ੍ਰਬੰਧ ਹੋਣੇ ਚਾਹੀਦੇ ਹੈ।