ਮਾਨਸਾ: ਸਿੱਧੂ ਮੂਸੇਵਾਲਾ Sidhu Moose Wala ਦੀ ਬੇਵਕਤੀ ਮੌਤ ਤੋਂ ਬਾਦ ਸਿੱਧੂ ਨੂੰ ਚਾਹੁਣ ਵਾਲੇ ਲੋਕ ਜਿੱਥੇ ਉਹਨਾਂ ਦੇ ਸਮਾਧ 'ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ। ਉੱਥੇ ਹੀ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਗੁਰਮੀਤ ਸਿੰਘ ਨੇ ਸਿੱਧੂ ਮੂਸੇਵਾਲਾ Sidhu Moose Wala ਦੀ ਇੱਛਾ ਅਨੁਸਾਰ ਰਬੜ ਦੀਆਂ ਚੱਪਲਾਂ ਤੋਂ ਤਿਆਰ ਕੀਤਾ 5911 ਟ੍ਰੈਕਟਰ ਉਹਨਾਂ ਦੇ ਮਾਤਾ ਪਿਤਾ 5911 tractors to Sidhu Moose Wala parents ਨੂੰ ਭੇਂਟ ਕੀਤਾ ਹੈ।
ਇਸ ਦੌਰਾਨ ਹੀ ਸਿੱਧੂ ਮੂਸੇਵਾਲਾ Sidhu Moose Wala ਦੇ ਮਾਪਿਆਂ ਨੂੰ 5911 ਟ੍ਰੈਕਟਰ ਭੇਂਟ 5911 tractors to Sidhu Moose Wala parents ਕਰਨ ਤੋਂ ਬਾਅਦ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮੈਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਅੱਜ ਸਿੱਧੂ ਮੂਸੇਵਾਲਾ Sidhu Moose Wala ਦੀ ਹਵੇਲੀ ਵਿਚ ਆਇਆ ਹਾਂ ਅਤੇ ਇੱਥੇ ਆ ਕੇ ਮਨ ਬਹੁਤ ਦੁਖੀ ਹੈ। ਕਿਉਂਕਿ ਇੰਨੀ ਵੱਡੀ ਹਵੇਲੀ ਬਣਾ ਕੇ ਸਿੱਧੂ ਮੂਸੇਵਾਲਾ Sidhu Moose Wala ਨੂੰ ਇਹ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹਰ ਐਤਵਾਰ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ ਅਤੇ ਇਹ ਬਹੁਤ ਮਾੜਾ ਹੋਇਆ, ਕਿਉਂਕਿ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਸੋਮਵਾਰ ਨੂੰ ਅਸੀਂ ਸਿੱਧੂ ਮੂਸੇਵਾਲਾ Sidhu Moose Wala ਦੀ ਹਵੇਲੀ ਵਿੱਚ ਪਹੁੰਚ ਕੇ 5911 ਟਰੈਕਟਰ ਉਨ੍ਹਾਂ ਦੇ ਮਾਤਾ ਪਿਤਾ ਨੂੰ ਸਮਰਪਿਤ ਕੀਤਾ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਟ੍ਰੈਕਟਰ ਬਣਾ ਕੇ ਦੇਈਏ, ਕਿਉਂਕਿ ਸਿੱਧੂ ਮੂਸੇਵਾਲਾ ਨੂੰ ਟਰੈਕਟਰਾਂ ਦਾ ਬਹੁਤ ਸ਼ੌਕ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਚਲੇ ਜਾਣ ਨਾਲ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਿੱਧੂ ਮੂਸੇਵਾਲਾ Sidhu Moose Wala ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕੇ ਸਿੱਧੂ Sidhu Moose Wala ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਇਨਸਾਫ਼ ਮੰਗਦਾ ਹੈ ਅਤੇ ਨਾਲ ਹੀ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।
ਇਹ ਵੀ ਪੜੋ:- ਮੂਸੇਵਾਲਾ ਦੇ ਮਾਪਿਆਂ ਦੀ ਚਿਤਾਵਨੀ, ਅਗਲੇ ਹਫਤੇ ਤੱਕ ਮਿਲ ਗਿਆ ਇਨਸਾਫ ਤਾਂ ਠੀਕ ਨਹੀਂ ਤਾਂ ਕਰਾਂਗੇ ਕੈਂਡਲ ਮਾਰਚ