ਮਾਨਸਾ : ਮਾਨਸਾ ਵਿਖੇ ਪਿਛਲੇ ਦੋ ਮਹੀਨੇ ਤੋਂ ਚਲ ਰਹੇ ਨਸ਼ਾ ਵਿਰੋਧੀ ਧਰਨੇ ਦੇ ਆਗੂਆਂ ਨਾਲ ਮੁੱਖ ਮੰਤਰੀ ਦੇ ਓਐੱਸਡੀ ਨੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਪਰਵਿੰਦਰ ਸਿੰਘ ਝੋਟੇ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਡੀਐੱਸਪੀ ਤੇ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜਾਵੇਗੀ।
ਇਹ ਬਣੀ ਸਹਿਮਤੀ : ਜਾਣਕਾਰੀ ਮੁਤਾਬਿਕ ਮੀਟਿੰਗ ਵਿੱਚ ਪਹੁੰਚੇ ਮੁੱਖ ਮੰਤਰੀ ਦੇ ਓਐੱਸਡੀ ਮਨਜੀਤ ਸਿੰਘ ਲਾਲੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੇ ਮੁੱਦੇ ਉੱਤੇ ਧਰਨਾ ਦੇ ਰਹੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਸਹਿਮਤੀ ਬਣੀ ਹੈ। ਪਰਵਿੰਦਰ ਸਿੰਘ ਝੋਟੇ ਨੂੰ ਕਾਨੂੰਨ ਮੁਤਾਬਿਕ ਰਿਹਾਅ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਹੈ। ਦੂਜੇ ਪਾਸੇ ਮੀਟਿੰਗ ਵਿੱਚ ਜਥੇਬੰਦੀਆਂ ਦੀ ਮੰਗ ਸੀ ਕਿ ਮਾਨਸਾ ਵਿਖੇ ਤੈਨਾਤ ਰਹਿ ਚੁੱਕੇ ਇੱਕ ਡੀਐੱਸਪੀ ਦੀ ਜਾਂਚ ਕਰਕੇ ਉਸਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸਨੂੰ ਲੈ ਕੇ ਮਾਨਸਾ ਦੇ ਵਿਧਾਇਕਾਂ ਨੇ ਵੀ ਲਿਖਤੀ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਹੈ।
- FIR on Sidhu Moosewala fan: ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਜਲੰਧਰ 'ਚ ਵਕੀਲ ਨੇ ਨਹਿਰ 'ਚ ਸੁੱਟੀ ਸੀ ਥਾਰ, ਮਾਮਲਾ ਦਰਜ
- State level event on Teacher's Day: CM ਭਗਵੰਤ ਮਾਨ ਤੇ ਸਿੱਖਿਆ ਮੰਤਰੀ ਪਹੁੰਚੇ, ਕਿਹਾ ਸਾਹਮਣੇ ਲਿਆਂਦੇ ਜਾਣਗੇ 'ਟੀਚਰਜ਼ ਆੱਫ਼ ਦਾ ਵੀਕ'
- Amritsar News: ਅੰਮ੍ਰਿਤਸਰ 'ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਰਵਾਨਾ
ਪਰਮਿੰਦਰ ਝੋਟਾ ਉੱਤੇ ਤਿੰਨ ਕੇਸ : ਧਰਨਾ ਦੇਣ ਵਾਲੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਨੂੰ ਜਲਦ ਰਿਹਾਅ ਕਰਨ ਨੂੰ ਲੈ ਕੇ ਗੱਲਬਾਤ ਹੋਈ ਹੈ। ਉਸ ਉੱਤੇ ਜੋ ਤਿੰਨ ਕੇਸ ਦਰਜ ਹਨ, ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਥੇਬੰਦੀਆਂ ਦੀ ਮੰਗ ਸੀ ਕਿ ਮਾਨਸਾ ਵਿਖੇ ਤੈਨਾਤ ਰਹਿ ਚੁੱਕੇ ਇੱਕ ਡੀਐੱਸਪੀ ਦੇ ਖਿਲਾਫ਼ ਜਾਂਚ ਕੀਤੀ ਜਾਵੇ ਅਤੇ ਉਸਨੂੰ ਸਸਪੈਂਡ ਕੀਤਾ ਜਾਵੇ। ਇਸਨੂੰ ਲੈ ਕੇ ਵੀ ਸਹਿਮਤੀ ਬਣੀ ਹੈ।