ਮਾਨਸਾ: ਅਮਰਜੀਤ ਸਿੰਘ ਵਲੋਂ ਆਪਣੀ ਗੱਡੀ 'ਤੇ ਹੀ ਵਿਦੇਸ਼ਾਂ ਦੀ ਯਾਤਰਾ ਕੀਤੀ ਜਾ ਰਹੀ ਹੈ। ਆਪਣੀ ਕਾਰ 'ਤੇ ਹੀ ਉਹ ਕਈ ਮੀਲ ਸਫ਼ਰ ਤਹਿ ਕਰਕੇ ਅਤੇ ਕਈ ਦੇਸ਼ਾਂ 'ਚੋਂ ਹੁੰਦੇ ਹੋਏ ਲੰਡਨ ਤੱਕ ਜਾ ਚੁੱਕੇ ਹਨ। ਅਮਰਜੀਤ ਸਿੰਘ ਨੂੰ "ਟਰਬਨ ਟਰੈਵਲਰ" ਵਜੋਂ ਵੀ ਜਾਣਿਆ ਜਾਂਦਾ ਹੈ। ਧਾਰਮਿਕ ਯਾਤਰਾ ਅਮਰਜੀਤ ਸਿੰਘ ਲਈ ਜਨੂੰਨ ਬਣ ਚੁੱਕੀ ਹੈ। ਆਪਣੀ ਕਾਰ ਰਾਹੀ ਹੀ ਉਹ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕਰ ਰਹੇ ਹਨ।
ਕਾਰ ਰਾਹੀ ਕਰ ਰਹੇ ਵਿਦੇਸ਼ਾਂ ਦਾ ਸਫ਼ਰ
ਇਸ ਵਾਰ ਉਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਦੇ ਚਰਨ ਛੋਹ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰ ਰਹੇ ਹਨ। ਜਿਸ 'ਚ ਉਹ ਦੇਸ਼ ਦੈ ਕਈ ਸੂਬਿਆਂ 'ਚ ਜਾ ਰਹੇ ਹਨ ਤੇ ਨਾਲ ਹੀ 6 ਗੁਆਂਢੀ ਦੇਸ਼ਾਂ 'ਚ ਵੀ ਉਨ੍ਹਾਂ ਵਲੋਂ ਯਾਤਰਾ ਕੀਤੀ ਜਾਵੇਗੀ।
ਵਿਦੇਸ਼ਾਂ 'ਚ ਦਸਤਾਰ ਤੋਂ ਲੋਕ ਹੋਏ ਪ੍ਰਭਾਵਿਤ
ਛੋਟਾ ਅਚਾਰੀਆ ਅਤੇ ਬੰਗਲਾ ਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਵੀ ਅਮਰਜੀਤ ਸਿੰਘ ਵਲੋਂ ਕੀਤੀ ਗਈ। ਅਮਰਜੀਤ ਸਿੰਘ ਦਾ ਕਹਿਣਾ ਕਿ ਜਦੋਂ ਉਹ ਕਾਰ ਰਾਹੀ ਦੂਜੇ ਦੇਸ਼ਾਂ ਦੀ ਯਾਤਰਾ ਕਰ ਰਹੇ ਸੀ ਤਾਂ ਦਸਤਾਰ ਬਾਰੇ ਲੋਕਾਂ ਵਿੱਚ ਬਹੁਤ ਉਤਸੁਕਤਾ ਦੇਖਣ ਨੂੰ ਮਿਲੀ ਅਤੇ ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਇਹ ਸਾਡਾ ਤਾਜ ਹੈ ਅਤੇ ਲੋਕ ਇਸ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਦਸਤਾਰ ਨੂੰ ਉਤਸ਼ਾਹਿਤ ਕਰਨ ਲਈ ਹੀ ਉਨ੍ਹਾਂ ਵਲੋਂ 6 ਗੁਆਂਢੀ ਦੇਸ਼ਾਂ ਅਤੇ ਭਾਰਤ 'ਚ 29 ਸੂਬਿਆਂ ਦੀ ਮੁਕੰਮਲ ਯਾਤਰਾ ਕਰਨ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਵਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ 200 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ ਜਾ ਰਹੀ ਹੈ।
ਨੌਜਵਾਨਾਂ ਨੂੰ ਗੁਰੂ ਨਾਲ ਜੋੜ ਦੇ ਯਤਨ
ਪੰਥ ਤੋਂ ਭਟਕ ਚੁੱਕੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਦਸਤਾਰ ਯਾਤਰੀ ਅਮਰਜੀਤ ਸਿੰਘ ਨੇ ਕਿਹਾ ਕਿ ਮੈਂ ਉਨ੍ਹਾਂ ਲਈ ਅਰਦਾਸ ਅਰਪਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਉਹ ਰਸਤੇ 'ਚ ਭੜਕ ਰਿਹਾ ਹੈ ਅਤੇ ਸਭ ਤੋਂ ਪਹਿਲਾਂ ਉਸ ਨੂੰ ਅਰਦਾਸ ਦੀ ਲੋੜ ਹੈ। ਉਸਨੇ ਕਿਹਾ ਕਿ ਸਾਨੂੰ ਉਸਨੂੰ ਪੰਥ ਨਾਲ ਜੋੜਨਾ ਹੈ ਨਾ ਕਿ ਇਸ ਨੂੰ ਤੋੜਨਾ ਕਿਉਂਕਿ ਉਹ ਗੁੰਮ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਵਿਦੇਸ਼ ਜਾਂਦੇ ਹਨ ਅਤੇ ਕੇਸ ਕਤਲ ਕਰਵਾ ਦਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਨਾਲ ਉਥੇ ਪੱਖਪਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਨਵੀਂ ਪਹਿਲ ਕਮਜ਼ੋਰ ਵਰਗਾਂ ਲਈ ਅਪਰਾਧ ਦੀ ਰਿਪੋਰਟ ਕਰਨਾ ਬਣਾਏਗੀ ਸੁਖਾਲਾ