ਮਾਨਸਾ: ਜ਼ਿਲ੍ਹੇ ਦੇ ਵਨ ਵੇਅ ਟਰੈਫਿਕ ਰੋਡ 'ਤੇ ਚੱਲ ਰਹੇ ਜਗ੍ਹਾ ਦੇ ਵਿਵਾਦ ਨੂੰ ਲੈ ਕੇ 17 ਸਾਲ ਬਾਅਦ ਮਾਨਯੋਗ ਅਦਾਲਤ ਵੱਲੋਂ ਸੁਰਜੀਤ ਕੌਰ (Surjit Kaur) ਵਾਸੀ ਮੌੜ ਮੰਡੀ (Maur Mandi) ਨੂੰ ਕਬਜ਼ਾ ਦਿਵਾਉਣ ਦੇ ਆਦੇਸ਼ ਜਾਰੀ ਕੀਤੇ ਗਏ। ਜਿਸ ਤੋਂ ਬਾਅਦ ਮਾਣਯੋਗ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਥਾਣਾ ਸਿਟੀ-2 ਦੀ ਪੁਲਿਸ ਪਾਰਟੀ ਵੱਲੋਂ ਮਾਲਕਾਂ ਨੂੰ ਕਬਜ਼ਾ ਦਿਵਾਇਆ ਗਿਆ ।
ਉੱਧਰ ਇਸ ਮਕਾਨ ਤੇ ਆਪਣਾ ਹੱਕ ਜਤਾ ਰਹੇ ਪਰਿਵਾਰ ਨੇ ਕਬਜ਼ਾ ਨਾ ਛੱਡਣ ਦੇ ਲਈ ਜ਼ੋਰ ਅਜ਼ਮਾਈ ਕੀਤੀ ਅਤੇ ਆਪਣੇ ਘਰ ਉੱਪਰ ਜ਼ਬਰਦਸਤੀ ਕਬਜ਼ਾ ਕਰਨ ਦੇ ਦੋਸ਼ ਲਗਾਏ 'ਤੇ ਪੁਲਿਸ ਪਾਰਟੀ ਨੇ ਉਕਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਸੁਰਜੀਤ ਕੌਰ ਨੂੰ ਇਸ ਜਗ੍ਹਾ ਦਾ ਕਬਜ਼ਾ ਕਰਵਾ ਦਿੱਤਾ ਹੈ। ਮਾਨਸਾ ਪੁਲਿਸ (Mansa Police) ਪਾਰਟੀ ਨੇ ਕਿਹਾ ਕਿ ਮਾਨਯੋਗ ਕੋਰਟ ਦੇ ਆਦੇਸ਼ਾਂ 'ਤੇ ਹੀ ਸੁਰਜੀਤ ਕੌਰ ਪਤਨੀ ਨਰੈਣ ਸਿੰਘ ਨੂੰ ਇਸ ਜਗ੍ਹਾ ਦਾ ਕਬਜ਼ਾ ਦਿਵਾਇਆ ਗਿਆ ਹੈ।
ਉਧਰ ਮਕਾਨ ਵਿਚ ਬੈਠੇ ਪਰਿਵਾਰ ਰਾਜ ਕੌਰ(Raj Kaur) ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਵੱਲੋਂ ਇਸ ਮਕਾਨ ਤੇ ਆਪਣਾ ਹੱਕ ਜਤਾਇਆ ਜਾ ਰਿਹਾ ਸੀ। ਜਿਸਨੇ ਕਿ ਕੋਰਟ ਦੇ ਵਿੱਚ ਉਨ੍ਹਾਂ ਉੱਤੇ ਕੇਸ ਕੀਤਾ ਹੋਇਆ ਸੀ। ਪਰ ਮਾਨਯੋਗ ਅਦਾਲਤ ਵੱਲੋਂ ਫ਼ੈਸਲਾ ਸੁਰਜੀਤ ਕੌਰ (Surjit Kaur) ਦੇ ਹੱਕ ਵਿੱਚ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਕਾਨ ਦੀ ਹੱਕਦਾਰ ਉਨ੍ਹਾਂ ਦੇ ਪਿਤਾ ਜੀ ਅਤੇ ਉਨ੍ਹਾਂ ਦੀ ਇੱਕ ਹੋਰ ਭੂਆ ਵੀ ਹੈ। ਪਰ ਇਨ੍ਹਾਂ ਵੱਲੋਂ ਆਪਣਾ ਹੀ ਹੱਕ ਜਤਾ ਕੇ ਕੋਰਟ ਵਿੱਚੋਂ ਫ਼ੈਸਲਾ ਆਪਣੇ ਨਾਮ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਨਾਜਾਇਜ਼ ਧੱਕਾ (Illegal push) ਹੋਇਆ ਹੈ। ਜਦੋਂ ਕਿ ਸਾਡਾ ਇਸ ਮਕਾਨ 'ਤੇ ਹੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਜ਼ਬਰਦਸਤੀ ਉਨ੍ਹਾਂ ਨੂੰ ਇਸ ਮਕਾਨ ਵਿੱਚੋਂ ਕੱਢਿਆ ਜਾ ਰਿਹਾ ਹੈ ਅਤੇ ਉਹ ਹੁਣ ਆਪਣੇ ਜੁਆਕਾਂ ਨੂੰ ਲੈ ਕੇ ਕਿਸ ਜਗ੍ਹਾ 'ਤੇ ਜਾਣਗੇ।
ਉੱਧਰ ਮਾਨਯੋਗ ਅਦਾਲਤ ਵੱਲੋਂ ਸੁਰਜੀਤ ਕੌਰ (Surjit Kaur) ਦੇ ਹੱਕ ਵਿੱਚ ਕੀਤੇ ਗਏ ਫੈਸਲੇ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ, ਉਨ੍ਹਾਂ ਦੇ ਪੁੱਤਰ ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਾਣਯੋਗ ਅਦਾਲਤ ਦੇ ਵਿੱਚ ਪਿਛਲੇ 17 ਸਾਲ ਤੋਂ ਕੇਸ ਚੱਲ ਰਿਹਾ ਸੀ। ਜਦੋਂ ਕਿ ਇਨ੍ਹਾਂ ਵੱਲੋਂ ਆਪਣੀ ਜਗ੍ਹਾ ਵੇਚ ਦਿੱਤੀ ਗਈ ਸੀ 'ਤੇ ਉਨ੍ਹਾਂ ਨੇ ਇਸ ਜਗ੍ਹਾ ਦਾ ਸਟੇਅ ਲੈ ਲਈ ਸੀ। ਪਰ ਅਦਾਲਤ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਕਰ ਦਿੱਤਾ ਗਿਆ ਹੈ। ਜਿਸ ਦੇ ਆਧਾਰ 'ਤੇ ਮਾਨਯੋਗ ਅਦਾਲਤ ਵੱਲੋਂ ਕਬਜ਼ਾ ਕਰਨ ਦੇ ਲਈ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਹੈ।
ਐਸ.ਆਈ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸੁਰਜੀਤ ਕੌਰ ਪਤਨੀ ਨਰੈਣ ਸਿੰਘ ਦੇ ਹੱਕ ਵਿੱਚ ਮਾਣਯੋਗ ਅਦਾਲਤ ਵੱਲੋਂ 4 ਫੁੱਟ 6 ਇੰਚ ਚੌੜੀ ਅਤੇ 104 ਫੁੱਟ ਲੰਬਾਈ ਜਗ੍ਹਾ ਉਨ੍ਹਾਂ ਦੇ ਹੱਕ ਵਿੱਚ ਕੀਤੀ ਗਈ ਹੈ। ਜਿਸ ਦੇ ਆਧਾਰ 'ਤੇ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸੁਰਜੀਤ ਕੌਰ ਨੂੰ ਇਸ ਜਗ੍ਹਾ ਦਾ ਕਬਜ਼ਾ ਦਵਾਇਆ ਗਿਆ ਹੈ।
ਇਹ ਵੀ ਪੜ੍ਹੋ:- ਸਿੱਧੂ ਤੇ ਕੈਪਟਨ ਦੀ ਪਵੇਗੀ ਜੱਫ਼ੀ, ਵਿਰੋਧੀਆਂ ਲਈ ਖ਼ਤਰੇ ਦੀ ਘੰਟੀ!