ਮਾਨਸਾ: ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ, ਜਿਸ ਕਰਕੇ ਹੋਰ ਕਿਸਾਨਾਂ 'ਤੇ ਵੀ ਇਸ ਦਾ ਅਸਰ ਸਹਿਜੇ ਹੀ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਪਿੰਡ ਮੂਸਾ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨਵਜੋਤ ਸਿੰਘ ਵੱਲੋ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਕਰੀਬ 3 ਏਕੜ ਜਮੀਨ ਦਾ ਮਾਲਕ ਹੈ।
ਜਿਸ ਦੇ ਸਿਰ ਕਰੀਬ 4 ਲੱਖ ਰੁਪਏ ਬੈਕ ਤੇ ਕਾਰਪੋਰੇਟ ਸੋਸਾਇਟੀ ਦਾ ਕਰਜ਼ ਸੀ ਤੇ ਪਿਛਲੇ ਸਮੇਂ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਫ਼ਸਲ 'ਤੇ ਸਿਰ ਕਰਜ਼ੇ ਤੋਂ ਕਿਸਾਨ ਕਾਫ਼ੀ ਪ੍ਰੇਸ਼ਾਨ ਸੀ। ਜਿਸ ਆਖਿਰ ਨਹਿਰ ਛਾਲ ਮਾਰ ਖੁਦਕਸ਼ੀ ਕਰ ਲਈ, ਦੱਸ ਦਈਏ ਕਿ ਆਪਣੇ ਪਿੱਛੇ ਬਜ਼ੁਰਗ ਬਾਪ ਇੱਕ ਭਰਾ ਵਿਧਵਾ ਪਤਨੀ ਤੇ 5 ਸਾਲਾ ਲੜਕੇ ਨੂੰ ਕਰਜ਼ਦਾਰ ਛੱਡ ਗਿਆ।
26 ਦਸੰਬਰ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਮਾਂਨੰਦੀ ਵਿੱਚ ਕਿਸਾਨ ਨੇ ਕੀਤੀ ਸੀ, ਖੁਦਕੁਸ਼ੀ
ਦੱਸ ਦਈਏ ਕਿ ਮ੍ਰਿਤਕ ਕਿਸਾਨ ਕਰਮਜੀਤ ਸਿੰਘ 'ਤੇ 7 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਕੋਲ 5 ਏਕੜ ਜ਼ਮੀਨ ਸੀ। ਇਸ ਵਾਰ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟਾ-ਬੇਟੀ ਨੂੰ ਛੱਡ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮ੍ਰਿਤਕ ਕਰਮਜੀਤ ਸਿੰਘ ਦੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਬਹੁਤ ਹੀ ਮਿਹਨਤੀ ਕਿਸਾਨ ਸੀ, ਪਰ ਕਰਜ਼ੇ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ। ਜਿਸ ਕਰਕੇ ਕਰਮਜੀਤ ਸਿੰਘ ਨੇ ਅਜਿਹਾ ਕੰਮ ਕੀਤਾ ਹੈ।
ਇਹ ਵੀ ਪੜੋ:- ਅਦਾਲਤ 'ਚ ਬਲਾਤਕਾਰ ਅਤੇ ਕਤਲ ਮਾਮਲੇ 'ਚ ਮੁਲਜ਼ਮ ਨੇ ਜੱਜ 'ਤੇ ਸੁੱਟੀ ਚੱਪਲ