ਮਾਨਸਾ ਜ਼ਿਲ੍ਹੇ ਦੇ ਉੱਦਮੀ ਕਿਸਾਨਾਂ ਵੱਲੋਂ ਹੁਣ ਕਣਕ ਝੋਨੇ ਤੋਂ ਹਟ ਕੇ ਰਵਾਇਤੀ ਫਸਲਾਂ ਨੂੰ ਛੱਡ ਬਦਲਵੀਂ ਖੇਤੀ ਵੱਲ ਮੁੜ ਆਏ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਦਲਵੀਂ ਖੇਤੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇ। ਫ਼ਸਲਾਂ ਨੂੰ ਜ਼ਹਿਰ ਤੋਂ ਮੁਕਤ ਕੀਤਾ ਜਾ ਸਕੇ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਬੁਢਲਾਡਾ ਅਤੇ ਮਾਨਸਾ ਹਲਕੇ ਦੇ ਕਿਸਾਨ ਆਰਗੈਨਿਕ ਬਦਲਵੀਂ ਖੇਤੀ ਵੱਲ ਮੁੜ ਆਏ ਹਨ।
ਪਿੰਡ ਬੀਰੋਕੇ ਕਲਾਂ ਦੇ ਕਿਸਾਨ ਗੁਰਵਿੰਦਰ ਸਿੰਘ ਵੱਲੋਂ ਵੀ 3 ਸਾਲ ਪਹਿਲਾਂ ਆਰਗੈਨਿਕ ਖੇਤੀ ਵੱਲ ਰੁੱਖ਼ ਕਰਦਿਆਂ ਖੇਤਾਂ ਚੋ ਰਾਗੀ ਅਤੇ ਕੋਦਰੇ ਦੀ ਫਸਲ ਸਮੇਤ ਮੂਲ ਅਨਾਜ (Native grain) ਦੀ ਪੈਦਾਵਾਰ ਕੀਤੀ ਗਈ ਹੈ। ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪੈਦਾਵਾਰ ਤੋਂ ਜਿੱਥੇ ਖ਼ੁਦ ਦਾ (pind B Brand) ਪਿੰਡ ਬੀ ਬ੍ਰਾਂਡ (food brand) ਬਣਾ ਕੇ ਵੇਚਿਆ ਜਾ ਰਿਹਾ ਹੈ ਉਥੇ ਹੀ ਕੰਪਨੀ ਤੋਂ ਬਿਸਕੁਟ ਆਦਿ ਬਣਾ ਕੇ ਵੀ ਵੇਚੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਰਵਾਇਤੀ ਫਸਲ ਨੂੰ ਛੱਡ ਉਨ੍ਹਾਂ ਬਦਲਵੀਂ ਖੇਤੀ (Native agriculture started) ਸ਼ੁਰੂ ਕੀਤੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੀਤੀ ਜਾਂਦੀ ਸੀ। ਜਿਸ ਵਿਚ ਰਾਗੀ, ਕੰਗਣੀ, ਕੋਦਰਾ ਸਵਾਂਗ ਆਦਿ ਦੀ ਖੇਤੀ ਤੋਂ ਉਨ੍ਹਾਂ ਖੇਤੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫਸਲਾਂ ਦੇ ਮੰਡੀਕਰਨ ਕਰਨ ਦੀ ਦਿੱਕਤ ਹੈ ਜਿਸਦੇ ਲਈ ਉਨ੍ਹਾਂ ਨੂੰ ਇਹ ਪ੍ਰੋਡਕਟ ਵੇਚਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਪ੍ਰਦਰਸ਼ਨੀ (Exhibition in the fairs organized by the Department of Agriculture) ਦੇ ਜ਼ਰੀਏ ਲੋਕਾਂ ਤੱਕ ਰਾਬਤਾ ਬਣਾ ਕੇ ਵੇਚਣੇ ਪੈ ਰਹੇ ਹਨ।
ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਮੂਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਮੂਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਉਤਸ਼ਾਹਿਤ ਕਰਨ ਦੇ ਲਈ ਸਹੂਲਤਾਂ ਪ੍ਰਦਾਨ ਕਰੇ।
ਖੇਤੀਬਾੜੀ ਮਾਹਿਰ ਮਨੋਜ ਕੁਮਾਰ ਨੇ ਕਿਹਾ ਕਿ ਮਾਨਸਾ ਦੇ ਕਈ ਕਿਸਾਨ ਆਰਗੈਨਿਕ ਖੇਤੀ (Farmer organic farming) ਅਪਣਾ ਰਹੇ ਹਨ। ਜਿੱਥੇ ਉਹ ਧਰਤੀ ਹੇਠਲੇ ਪਾਣੀ ਨੂੰ ਬਚਾ ਰਹੇ ਹਨ। ਉੱਥੇ ਹੀ ਫਸਲਾਂ ਨੂੰ ਜ਼ਹਿਰ ਮੁਕਤ ਵੀ ਰੱਖ ਰਹੇ ਹਨ ਉਨ੍ਹਾਂ ਕਿਹਾ ਕਿ ਹੋਰ ਵੀ ਕਿਸਾਨਾਂ ਨੂੰ ਅਜਿਹੀ ਮੂਲ ਖੇਤੀ ਕਰਨੀ ਚਾਹੀਦੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਕਰਨ ਦੀ ਸਮੱਸਿਆ ਜ਼ਰੂਰ ਆ ਰਹੀ ਹੈ ਜਿਸ ਦੇ ਜ਼ਰੀਏ ਕਿਸਾਨ ਖੇਤੀਬਾੜੀ ਮੇਲਿਆਂ ਦੇ ਵਿਚ ਜਾ ਕੇ ਹੀ ਖੁਦ ਆਪਣੇ ਪ੍ਰੋਡਕਟਾਂ ਨੂੰ ਵੇਚ ਰਹੇ ਹਨ।
ਇਹ ਵੀ ਪੜ੍ਹੋ:- ਮੋਗਾ ਦੇ ਇਸ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ