ETV Bharat / state

ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਟਿੱਬਿਆਂ ਵਿੱਚ ਬਣ ਰਹੀ ਹੈ ਤਸਵੀਰ - ਪੰਜਾਬ ਕ੍ਰਾਈਮ ਨਿਊਜ਼

ਸਿੱਧੂ ਮੂਸੇਵਾਲਾ ਭਾਵੇਂ ਪੂਰੇ ਇੱਕ ਸਾਲ ਪਹਿਲਾਂ ਇਸ ਜਹਾਨ ਨੂੰ ਛੱਡ ਕੇ ਰੁਖਸਤ ਹੋ ਗਿਆ ਪਰ ਮਰਹੂਮ ਗਾਇਕ ਆਪਣੇ ਗਾਣਿਆਂ ਦੀ ਤਰ੍ਹਾਂ ਅੱਜ ਵੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਰਿਹਾ ਹੈ। ਮੂਸੇਵਾਲਾ ਦੇ ਪਿੰਡ ਵਿੱਚ ਉਸ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਹੁਣ 27 ਫੁੱਟ ਦਾ ਸਟੈਚੂ ਮੂਸੇਵਾਲਾ ਦੀ ਯਾਦਗਾਰ ਵਜੋਂ ਬਣਾ ਰਹੇ ਹਨ।

A huge statue of Sidhu Musewala will be built in Mansa
ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦਾ ਬਣੇਗਾ 27 ਫੁੱਟ ਦਾ ਸਟੈਚੂ, ਟਿੱਬਿਆਂ 'ਚ ਹੀ ਮਿੱਟੀ ਨਾਲ ਮਿੱਟੀ ਵਿਖਾਈ ਦੇਵਾਗਾ ਮਰਹੂਮ ਗਾਇਕ
author img

By

Published : May 29, 2023, 4:47 PM IST

Updated : May 29, 2023, 5:05 PM IST

ਮੂਸੇਵਾਲਾ ਦਾ ਬਣ ਰਿਹਾ ਵਿਸ਼ਾਲ ਸਟੈਚੂ

ਮਾਨਸਾ: ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਉਸ ਦੇ ਟਿੱਬਿਆਂ ਵਿੱਚ ਹੀ ਇੱਕ ਤਸਵੀਰ ਬਣਾਈ ਜਾ ਰਹੀ ਹੈ ਅਤੇ ਇਹ ਕੋਈ ਆਮ ਤਸਵੀਰ ਨਹੀਂ ਸਗੋਂ 27 ਫੁੱਟ ਦਾ ਵਿਸ਼ਾਲ ਸਟੈਚੂ ਹੈ। ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ ਜਿਸ ਦੇ ਤਹਿਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਕਾਰੀਗਰ ਵੱਲੋਂ ਉਸ ਦੇ ਖੇਤਾਂ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਬਣਾਈ ਜਾ ਰਹੀ ਹੈ। ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸਿੱਧੂ ਦੇ ਪ੍ਰਸ਼ੰਸਕ ਵੀ ਪਹੁੰਚ ਰਹੇ ਹਨ।

ਟਿੱਬਿਆਂ ਦੇ ਪੁੱਤ ਲਈ ਯਾਗਦਾਰ: 29 ਮਈ 2012 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਸਿੱਧੂ ਨੂੰ ਇਸ ਦੁਨੀਆਂ ਤੋਂ ਗਏ ਪੂਰਾ ਇੱਕ ਸਾਲ ਹੋ ਚੁੱਕਿਆ ਹੈ। ਸਿੱਧੂ ਮੂਸੇ ਵਾਲਾ ਦੇ ਪਿੰਡ ਵਿੱਚ ਸਿੱਧੂ ਦੇ ਪਰਿਵਾਰ ਦੇ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਉੱਥੇ ਹੀ ਇੱਕ ਕਾਰੀਗਰ ਵੱਲੋਂ ਮੂਸਾ ਪਿੰਡ ਦੇ ਖੇਤਾਂ ਵਿੱਚ ਸਿੱਧੂ ਮੂਸੇਵਾਲਾ ਦਾ ਸਟੈਚੂ ਤਿਆਰ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਸਟਾਰ ਬਣਨ ਤੋਂ ਬਾਅਦ ਵੀ ਉਹ ਇਨ੍ਹਾਂ ਖੇਤਾਂ ਵਿੱਚ ਵਾਹੀ ਕਰਦਾ ਸੀ ਅਤੇ ਖੁੱਦ ਆਪਣੀ ਕੋਠੀ ਵਿੱਚ ਭਰਤ ਪਾਉਣ ਲਈ ਟਰੈਕਟਰ ਟਰਾਲੀ ਨਾਲ ਮਿੱਟੀ ਢੋਇਆ ਕਰਦਾ ਸੀ।

ਹੁਣ ਵੀ ਨਹੀਂ ਮਿਲਿਆ ਇਨਸਾਫ਼: ਅੱਜ ਇਨ੍ਹਾਂ ਟੱਕਾਂ ਵਿੱਚੋਂ ਸਿੱਧੂ ਮੂਸੇਵਾਲਾ ਨਜ਼ਰ ਨਹੀਂ ਆਉਂਦਾ ਅਤੇ ਇਸ ਲਈ ਇਕ ਕਾਰੀਗਰ ਵੱਲੋਂ ਇਹਨਾਂ ਦੇ ਵਿੱਚ ਹੀ ਸਿੱਧੂ ਮੂਸੇਵਾਲਾ ਦੀ ਮਿੱਟੀ ਵਿੱਚ ਮਿੱਟੀ ਹੋਏ ਦੀ ਤਸਵੀਰ ਬਣਾਈ ਜਾ ਰਹੀ ਹੈ। ਜਿਸ ਨੂੰ ਦੇਖਣ ਦੇ ਲਈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਅਵਤਾਰ ਸਿੰਘ ਅਤੇ ਪ੍ਰਸ਼ੰਸਕ ਮਲਕੀਤ ਸਿੰਘ ਨੇ ਕਿਹਾ ਕਿ ਮੂਸੇਵਲਾ ਇਹਨਾਂ ਖੇਤਾਂ ਅਤੇ ਟਿੱਬਿਆਂ ਵਿੱਚ ਰੋਜ਼ਾਨਾ ਟਰੈਕਟਰ ਚਲਾਉਂਦਾ ਅਤੇ ਖੇਤੀ ਕਰਦਾ ਨਜ਼ਰ ਆਉਂਦਾ ਸੀ, ਪਰ ਕੀ ਪਤਾ ਸੀ ਕਿ ਇਸ ਮਿੱਟੀ ਦੇ ਵਿੱਚ ਹੀ ਜਲਦ ਉਸਦੀ ਤਸਵੀਰ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਮਨ ਬਹੁਤ ਉਦਾਸ ਹੈ ਅਤੇ ਇੱਕ ਸਾਲ ਹੋ ਚੁੱਕਿਆ ਹੈ ਪਰ ਅੱਜ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਮੁੜ ਉਨ੍ਹਾਂ ਦੇ ਘਰ ਜਨਮ ਲੈ ਲਵੇ ਤਾਂ ਸਿੱਧੂ ਮੂਸੇਵਾਲਾ ਦਾ ਹਰ ਪ੍ਰਸ਼ੰਸਕ ਖੁਸ਼ ਹੋਵੇਗਾ ਅਤੇ ਪਰਿਵਾਰ ਦੇ ਲਈ ਅਰਦਾਸ ਵੀ ਇਹੀ ਕੀਤੀ ਜਾ ਰਹੀ ਹੈ।

Last Updated : May 29, 2023, 5:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.