ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਆਪਣੇ ਗਾਣਿਆਂ ਵਿੱਚ ਜ਼ਿਕਰ ਕਰਦਾ ਸੀ ਕਿ ਮੂਸੇ ਤੋਂ ਟਰਾਂਟੋ ਤੱਕ ਹਰ ਕੋਈ ਉਸ ਦਾ ਲੋਹਾ ਮੰਨਦਾ ਹੈ ਅਤੇ ਉਸ ਦੀ ਮੌਤ ਤੋਂ ਬਾਅਦ ਇਹ ਸਾਰੀਆਂ ਗੱਲਾਂ ਸੱਚ ਵੀ ਸਾਬਿਤ ਹੋਈਆਂ ਨੇ। ਮੂਸੇਵਾਲਾ ਨੂੰ ਇਸ ਜਹਾਨ ਤੋਂ ਰੁਖਸਤ ਹੋਏ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ ਉਸ ਦੇ ਪਿੰਡ ਮੂਸਾ ਵਿਖੇ ਦੇਸ਼-ਵਿਦੇਸ਼ ਤੋਂ ਪ੍ਰਸ਼ੰਸਕ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਨੇ।
ਮੂਸੇ ਤੋਂ ਟਰਾਂਟੋ ਤੱਕ ਹੁਣ ਵੀ ਚੜ੍ਹਾਈ: ਟਰਾਂਟੋ ਤੋਂ ਪਰਿਵਾਰ ਸਮੇਤ ਪਹੁੰਚੀ ਮੂਸੇਵਾਲਾ ਦੀ ਪ੍ਰਸ਼ੰਸਕ ਸੁਖਪ੍ਰੀਤ ਕੌਰ ਸਿੱਧੂ ਨੇ ਆਪਣੇ ਅੰਦਾਜ਼ ਵਿੱਚ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਮੂਸੇਵਾਲਾ ਦੀ ਪ੍ਰਸ਼ੰਸਕ ਨੇ ਜਿੱਥੇ ਸਿੱਧੂ ਮੂਸੇਵਾਲਾ ਦੇ ਨਾਂਅ ਦੀ ਟੀ-ਸ਼ਰਟ ਪਾਈ ਸੀ ਉੱਥੇ ਹੀ ਟੀ-ਸ਼ਰਟ ਉੱਤੇ ਗਾਇਕ ਦੀ ਜਨਮ ਤਰੀਕ ਤੋਂ ਲੈਕੇ ਲਾਸਟ ਰਾਈਡ ਯਾਨਿ ਕਿ 29 ਮਈ 2022 ਮੌਤ ਵਾਲਾ ਦਿਨ ਵੀ ਪਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕੇ ਸਿੱਧੂ ਮੂਸੇ ਵਾਲਾ ਦੇ ਜਿਉਂਦੇ ਸਮੇਂ ਉਸ ਦੇ ਜੱਦੀ ਪਿੰਡ ਮੂਸੇ ਆਕੇ ਉਸ ਨਾਲ ਮੁਲਾਕਾਤ ਕਰੀਏ ਪਰ ਅੱਜ ਉਸ ਦੇ ਬੁੱਤ ਨਾਲ ਹੀ ਮੁਲਾਕਾਤ ਹੋ ਸਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਟਰਾਂਟੋ ਵਿੱਚ ਇੱਕ ਵਾਰ ਉਹ ਮੂਸੇਵਾਲਾ ਨੂੰ ਸ਼ੌਅ ਤੋਂ ਬਾਅਦ ਮਿਲੇ ਸੀ ਅਤੇ ਮੂਸੇਵਾਲਾ ਨੇ ਬਹੁਤ ਹੀ ਨਿਮਰਤਾ ਸਿਹਤ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਸਨ।
- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਚ ਕਰੋੜਾਂ ਰੁਪਏ ਦੀ ਹੇਰਾਫੇਰੀ, ਜਾਣੋ ਪੂਰਾ ਮਾਮਲਾ ?
- Hunger Strike of Amritpal Singh : ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਨਾਲ ਹੋ ਰਹੇ ਵਤੀਰੇ 'ਤੇ ਪਿਤਾ ਨੇ ਦਿੱਤੀ ਪ੍ਰਤੀਕ੍ਰਿਆ
- ਨਾਕੇਬੰਦੀ 'ਤੇ ਤਲਾਸ਼ੀ ਦੌਰਾਨ ਕਥਿਤ ਮੁਲਜ਼ਮ ਹੈਰੋਇਨ, ਅਸਲਾ 'ਤੇ ਗੱਡੀ ਸਣੇ ਗ੍ਰਿਫ਼ਤਾਰ, ਮੁਲਜ਼ਮ ਉੱਤੇ ਪਹਿਲਾਂ ਵੀ ਮਾਮਲੇ ਦਰਜ
ਇਨਸਾਫ਼ ਦੀ ਮੰਗ: ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਕੈਨੇਡਾ,ਅਮਰੀਕਾ ਵਿੱਚ ਬਹੁਤ ਵੱਡੀ ਫੈਨ ਫੋਲਵਿੰਗ ਹੈ ਅਤੇ ਸਾਰੇ ਉਸ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਇਨਸਾਫ ਲਈ ਸਰਕਾਰ ਅੱਗੇ ਤਰਲੇ ਕਰ ਰਹੇ ਹਨ, ਪਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਮਾਤਾ ਪਿਤਾ ਨੂੰ ਇਨਸਾਫ ਦਿੱਤਾ ਜਾਵੇ । ਦੱਸ ਦਈਏ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਦੁੱਖ ਸਾਂਝਾ ਕਰਨ ਦੇ ਲਈ ਮੂਸਾ ਪਿੰਡ ਪਹੁੰਚਦੇ ਹਨ।