ETV Bharat / state

ਪਿੰਡ ਬੁਰਜ ਹਰੀਕੇ ਦੇ 23 ਸਾਲਾ ਫ਼ੌਜੀ ਨੌਜਵਾਨ ਸੂਰਤਗੜ੍ਹ 'ਚ ਸ਼ਹੀਦ

ਮ੍ਰਿਤਕ ਦੇ ਦਾਦੇ ਦਾ ਕਹਿਣਾ ਕਿ ਉਨ੍ਹਾਂ ਦੇ ਪੋਤੇ ਨੂੰ ਦੇਸ਼ ਦੀ ਸੇਵਾ ਕਰਨ ਦਾ ਜ਼ਜਬਾ ਸੀ,ਜਿਸ ਕਾਰਨ ਉਸ ਨੇ ਫੌਜ ਦੀ ਨੌਕਰੀ ਚੁਣੀ ਸੀ। ਉਨ੍ਹਾਂ ਦੱਸਿਆ ਕਿ ਪੋਤਰੇ ਦੀ ਪੁਲਿਸ 'ਚ ਵੀ ਚੋਣ ਹੋ ਰਹੀ ਸੀ, ਪਰ ਉਹ ਫੌਜ 'ਚ ਹੀ ਗਿਆ।

author img

By

Published : May 25, 2021, 7:26 PM IST

ਪਿੰਡ ਬੁਰਜ ਹਰੀਕੇ ਦੇ 23 ਸਾਲਾ ਫ਼ੌਜੀ ਨੌਜਵਾਨ ਦੀ ਸੂਰਤਗੜ੍ਹ 'ਚ ਮੌਤ

ਮਾਨਸਾ: ਪਿੰਡ ਬੁਰਜ ਹਰੀਕੇ ਦਾ ਨੌਜਵਾਨ ਪ੍ਰਭ ਦਿਆਲ ਸਿੰਘ ਜੋ ਭਾਰਤੀ ਫੌਜ 'ਚ ਸੂਰਤਗੜ੍ਹ ਤੈਨਾਤ ਸੀ। ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੇ ਪੁੱਤਰ ਨੂੰ ਦੇਸ਼ ਦੀ ਸੇਵਾ ਕਰਨ ਦਾ ਸ਼ੌਂਕ ਸੀ, ਜਿਸ ਕਾਰਨ ਪੰਜ ਸਾਲ ਪਹਿਲਾਂ ਉਹ ਭਾਰਤੀ ਫੌਜ 'ਚ ਭਰਤੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਫੌਜੀ ਵਲੋਂ ਖੁਦਕੁਸ਼ੀ ਕੀਤੀ ਗਈ ਹੈ, ਜਿਸ ਨੂੰ ਲੈਕੇ ਪਰਿਵਾਰ ਨੇ ਇਨਸਾਫ਼ ਦੀ ਮੰਗ ਵੀ ਕੀਤੀ ਹੈ।

ਇਸ ਸਬੰਧੀ ਮ੍ਰਿਤਕ ਦੇ ਦਾਦੇ ਦਾ ਕਹਿਣਾ ਕਿ ਉਨ੍ਹਾਂ ਦੇ ਪੋਤੇ ਨੂੰ ਦੇਸ਼ ਦੀ ਸੇਵਾ ਕਰਨ ਦਾ ਜ਼ਜਬਾ ਸੀ,ਜਿਸ ਕਾਰਨ ਉਸ ਨੇ ਫੌਜ ਦੀ ਨੌਕਰੀ ਚੁਣੀ ਸੀ। ਉਨ੍ਹਾਂ ਦੱਸਿਆ ਕਿ ਪੋਤਰੇ ਦੀ ਪੁਲਿਸ 'ਚ ਵੀ ਚੋਣ ਹੋ ਰਹੀ ਸੀ, ਪਰ ਉਹ ਫੌਜ 'ਚ ਹੀ ਗਿਆ। ਉਨ੍ਹਾਂ ਦਾ ਕਹਿਣਾ ਕਿ ਜਦੋਂ ਆਖਰੀ ਵਾਰ ਉਸ ਨਾਲ ਗੱਲ ਹੋਈ ਸੀ ਤਾਂ ਉਹ ਬਹੁਤ ਖੁਸ਼ ਸੀ ਅਤੇ ਕੋਈ ਵੀ ਪਰੇਸ਼ਾਨੀ ਨਹੀਂ ਸੀ। ਪਰਿਵਾਰ ਦਾ ਕਹਿਣਾ ਕਿ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ।

ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਉਕਤ ਨੌਜਵਾਨ ਮਿਲਾਪੜੇ ਸੁਭਾਅ ਦਾ ਮਾਲਿਕ ਸੀ। ਉਨ੍ਹਾਂ ਦਾ ਕਹਿਣਾ ਕਿ ਨੌਜਵਾਨ ਮਾਪਿਆਂ ਦਾ ਇਕੱਲਾ ਪੁੱਤ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦਾ ਕਹਿਣਾ ਕਿ ਫੌਜ ਵਲੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ, ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ:ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕਰ ਵਾਲੀ ਟੀਮ ਵੱਲੋਂ ਹੁਣ ਗਰੀਬਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.