ਮਾਨਸਾ: ਕਰਜ਼ੇ ਤੋਂ ਪਰੇਸ਼ਾਨ ਮੂਸਾ ਪਿੰਡ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਕਿਸਾਨ 7 ਲੱਖ ਦੇ ਕਰੀਬ ਕਰਜ਼ਾਈ ਸੀ। ਉਕਤ ਕਿਸਾਨ ਦੀਆਂ ਦੋ ਵੱਡੀਆਂ ਭੈਣਾਂ ਵਿਆਹੁਣ ਯੋਗ ਸੀ ਪਰ ਕਰਜ਼ੇ ਦਾ ਬੋਝ ਹੌਲਾ ਨਾ ਹੁੰਦਾ ਦੇਖ ਨੌਜਵਾਨ ਨੇ ਫਾਹਾ ਲਾ ਕੇ ਖੁਦਕਸ਼ੀ ਕਰ ਲਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
10 ਮਹੀਨੇ ਪਹਿਲਾਂ ਹੀ ਹੋਈ ਸੀ ਮਾਂ ਦੀ ਮੌਤ : ਜਾਣਕਾਰੀ ਅਨੁਸਾਰ ਮੂਸੇ ਪਿੰਡ ਰਹਿਣ ਵਾਲੇ ਭੈਣਾਂ ਦੇ ਇਕਲੌਤੇ ਭਰਾ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕਸ਼ੀ ਕਰ ਲਈ ਹੈ, ਜਦਕਿ 10 ਮਹੀਨੇ ਪਹਿਲਾਂ ਹੀ ਉਸ ਦੀ ਮਾਂ ਦੀ ਮੌਤ ਹੋਈ ਸੀ।ਉਕਤ ਕਿਸਾਨ ਸਿਰ 7 ਲੱਖ ਤੋਂ ਵਧੇਰੇ ਕਰਜ਼ਾ ਸੀ। ਕਿਸਾਨ ਗੁਰਮੀਤ ਸਿੰਘ ਨੇ ਵੀ ਕਰਜ਼ੇ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰਕ ਮੈਂਬਰਾਂ ਹਰਚਰਨ ਸਿੰਘ ਤੇ ਗਮਦੂਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ 20 ਸਾਲ ਦਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀਆਂ ਦੋ ਵੱਡੀਆਂ ਭੈਣਾਂ ਵੀ ਵਿਆਹੁਣਯੋਗ ਹਨ।
ਇਹ ਵੀ ਪੜ੍ਹੋ : Punjabi Maa Boli fair: ਚੰਡੀਗੜ੍ਹ 'ਚ ਪਹਿਲੀ ਵਾਰ ਕਰਵਾਇਆ ਗਿਆ ਸੱਭਿਆਚਾਰਕ ਮੇਲਾ, ਪੰਜਾਬੀ ਗੀਤਾਂ ਨੇ ਕੀਲੇ ਸਰੋਤੇ
ਸਰਕਾਰ ਤੋਂ ਕਰਜ਼ਾ ਮਾਫ਼ ਤੇ ਆਰਥਿਕ ਸਹਾਇਤਾ ਦੇ ਨਾਲ ਸਰਕਾਰੀ ਨੌਕਰੀ ਦੀ ਮੰਗ : ਮਾਂ ਬਿਮਾਰੀ ਦੇ ਕਾਰਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ 2 ਕਿੱਲੇ ਜ਼ਮੀਨ ਦਾ ਮਾਲਕ ਸੀ ਤੇ 4 ਕਿੱਲੇ ਜ਼ਮੀਨ ਠੇਕੇ ਉਤੇ ਲੈ ਕੇ ਵਾਹੀ ਕਰਦਾ ਸੀ। ਫ਼ਸਲ ਖਰਾਬ ਹੋਣ ਅਤੇ ਸਿਰ ਉਤੇ ਬੈਂਕ ਦਾ 7 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਕਾਰਨ ਗੁਰਮੀਤ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ। ਅੱਜ ਸਵੇਰੇ ਖੇਤ ਵਿੱਚ ਜਾਕੇ ਖੂਹ ਉਤੇ ਫ਼ਾਹਾ ਲਾ ਕੇ ਖੁਦਕਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਕਰਜ਼ਾ ਮਾਫ਼ ਤੇ ਆਰਥਿਕ ਸਹਾਇਤਾ ਦੇ ਨਾਲ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Anurag Thakur on Rahul Gandhi: ‘ਲਗਾਤਾਰ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਨੂੰ ਕਰ ਰਹੇ ਨੇ ਬਦਨਾਮ’
ਥਾਣਾ ਸਦਰ ਪੁਲਿਸ ਦੇ ਐਸਐਚਓ ਪ੍ਰਵੀਨ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਮੂਸਾ ਪਿੰਡ ਵਿਖੇ ਗੁਰਮੀਤ ਸਿੰਘ ਨਾਮਕ ਨੌਜਵਾਨ ਦੇ ਖੁਦਕਸ਼ੀ ਕਰ ਲੈਣ ਦੀ ਸੂਚਨਾ ਮਿਲੀ ਸੀ, ਜਿਸ ਤਹਿਤ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉਤੇ, ਜਿਸ 'ਚ ਉਨ੍ਹਾਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕਸ਼ੀ ਕਰਨ ਦੀ ਰਿਪੋਰਟ ਲਿਖਾਈ ਹੈ, ਜਿਸ ਦੇ ਆਧਾਰ ਉਤੇ 174 ਦੀ ਕਾਰਵਾਈ ਕੀਤੀ ਗਈ ਹੈ।