ਮਾਨਸਾ: ਨਹਿਰੂ ਕਾਲਜ ਦੇ ਖੇਡ ਸਟੇਡੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਹੈ। 23 ਤੋਂ 25 ਦਸੰਬਰ ਤੱਕ ਦਿਖਾਏ ਜਾਣ ਵਾਲੇ ਇਸ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੀਤੀ।
ਸੰਗਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਅਤੇ ਨਾਲ ਹੀ 24 ਅਤੇ 25 ਦਸੰਬਰ ਨੂੰ ਆਉਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਜੋਤੀ ਜੋਤ ਸਮਾਉਣ ਤੱਕ ਦਾ ਸਫ਼ਰ ਦਿਖਾਇਆ ਜਾਵੇਗਾ। ਸਟੇਡੀਅਮ ਵਿੱਚ ਵਿਸ਼ੇਸ਼ ਤੌਰ 'ਤੇ ਡਿਜੀਟਲ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ ਸਫ਼ਰ ਸੰਗਤ ਨੂੰ ਅਲੱਗ ਅਲੱਗ ਸਕਰੀਨਾਂ 'ਤੇ ਈਅਰਫੋਨ ਦੇ ਰਾਹੀਂ ਸੁਣਾਇਆ ਜਾਵੇਗਾ।
ਸੰਗਤਾਂ ਨੇ ਸ੍ਰੀ ਗੁਰੂ ਨਾਨਕਾਣਾ ਸਾਹਿਬ 'ਤੇ ਆਧਾਰਿਤ 3ਡੀ ਕਲਿੱਪ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ 'ਤੇ ਆਧਾਰਿਤ ਕਰੀਬ 4 ਮਿੰਟ ਦੀ ਫ਼ਿਲਮ ਵੀ ਦੇਖੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮੰਗਲਵਾਰ ਤੋਂ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰੋਗਰਾਮ ਚੰਗੇ ਢੰਗ ਨਾਲ ਦਿਖਾਇਆ ਜਾਵੇਗਾ ਜਿਸ ਦੇ 2 ਸ਼ੋਅ ਦਿਖਾਏ ਜਾਣਗੇ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਡਿਜੀਟਲ ਮਿਊਜ਼ਿਕ ਮਿਊਜ਼ੀਅਮ ਦੇਖਣ ਆਏ ਵੱਖ-ਵੱਖ ਸਕੂਲੀ ਬੱਚਿਆਂ ਨੇ ਬਾਬਾ ਨਾਨਕ ਦੇ ਜੀਵਨ ਸਫ਼ਰ ਨੂੰ ਜਾਣ ਕੇ ਖੁਸ਼ ਦਿਖਾਈ ਦਿੱਤੇ। ਵਿਦਿਆਰਥੀਆਂ ਨੇ ਕਿਹਾ ਕਿ ਡਿਜੀਟਲ ਮਿਊਜ਼ੀਅਮ ਵਿੱਚ ਆ ਕੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦੀ ਜਾਣਕਾਰੀ ਮਿਲੀ ਹੈ।