ਮਾਨਸਾ ਵਿਖੇ ਵਾਪਰਿਆ ਰੂਹ ਕੰਬਾਉ ਹਾਦਸਾ, 4 ਹਲਾਕ - ਤਲਵੰਡੀ ਸਾਬੋ
ਤਲਵੰਡੀ ਸਾਬੋ ਦੇ ਪਿੰਡ ਗੇਹਲੋ ਦੇ ਰਹਿਣ ਵਾਲੇ ਅੱਠ ਲੋਕ ਗੱਡੀ ਚ ਸਵਾਰ ਹੋ ਕੇ ਮਲੇਰਕੋਟਲਾ ਪੀਰਾਂ ਦੀ ਜਗ੍ਹਾਂ ਤੇ ਮਥਾ ਟੇਕ ਕੇ ਵਾਪਸ ਆ ਰਹੇ ਸੀ ਕਿ ਅਚਾਨਕ ਰਸਤੇ ’ਚ ਉਨ੍ਹਾਂ ਦੀ ਗੱਡੀ ਸੜਕ ’ਤੇ ਖੜੇ ਟਰਾਲੇ ਨਾਲ ਜਾ ਟਕਰਾਈ।

ਮਾਨਸਾ: ਇੱਕ ਪਾਸੇ ਜਿੱਥੇ ਦੁਸਹਿਰੇ (Dussehra) ਦੇ ਮੌਕੇ ਲੋਕਾਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਮਾਨਸਾ (Mansa) ਵਿਖੇ ਇੱਕ ਭਿਆਨਕ ਹਾਦਸਾ (Accident) ਵਾਪਰਿਆ। ਜਿਸ ਕਾਰਨ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਘਰ ਮਾਤਮ ਛਾ ਗਿਆ। ਦੱਸ ਦਈਏ ਕਿ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 4 ਲੋਕਾਂ ਦੀ ਮੌਤ ਹੋ ਗਈ। ਜਦਕਿ 4 ਲੋਕ ਗੰਭੀਰ ਜ਼ਖਮੀ (4 People Injured) ਹੋ ਗਏ। ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਤਲਵੰਡੀ ਸਾਬੋ ਦੇ ਪਿੰਡ ਗੇਹਲੋ ਦੇ ਰਹਿਣ ਵਾਲੇ ਅੱਠ ਲੋਕ ਗੱਡੀ ਚ ਸਵਾਰ ਹੋ ਕੇ ਮਲੇਰਕੋਟਲਾ (Malerkotla) ਪੀਰਾਂ ਦੀ ਜਗ੍ਹਾਂ ਤੇ ਮਥਾ ਟੇਕ ਕੇ ਵਾਪਸ ਆ ਰਹੇ ਸੀ ਕਿ ਅਚਾਨਕ ਰਸਤੇ ’ਚ ਉਨ੍ਹਾਂ ਦੀ ਗੱਡੀ ਸੜਕ ’ਤੇ ਖੜੇ ਟਰਾਲੇ ਨਾਲ ਜਾ ਟਕਰਾਈ ਜਿਸ ਕਾਰਨ ਗੱਡੀ ਚ ਸਵਾਰ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਹਾਦਸੇ ਚ ਜ਼ਖਮੀ ਹੋਏ ਵਿਅਕਤੀਆਂ ਚ ਦੋ ਦੀ ਹਾਲਤ ਨਾਜੁਕ ਬਣੀ ਹੋਈ ਹੈ। ਫਿਲਹਾਲ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...