ਮਾਨਸਾ : ਮਾਨਸਾ ਸ਼ਹਿਰ ਦੇ ਇੱਕ ਘਰ ਵਿੱਚੋਂ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਇਕ 32 ਬੋਰ ਲਾਇਸੈਂਸੀ ਰਿਵਾਲਵਰ ਅਤੇ 21 ਕਾਰਤੂਸ ਅਤੇ ਦੋ ਮੋਬਾਈਲ ਫੋਨ ਚੋਰੀ ਕਰ ਲੈਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਰਿਵਾਲਵਰ, ਕਾਰਤੂਸ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਜਦਕਿ ਇੱਕ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਾਨਸਾ ਸ਼ਹਿਰ ਦੇ ਕੋਰਟ ਦੇ ਟਿੱਬੇ ਤੋਂ ਦੇਰ ਰਾਤ ਇੱਕ ਘਰ ਵਿਚੋਂ 32 ਬੋਰ ਲਾਇਸੈਂਸੀ ਰਿਵਾਲਵਰ, 21 ਕਾਰਤੂਸ ਅਤੇ ਦੋ ਮੋਬਾਈਲ ਫੋਨ ਚੋਰੀ ਹੋਣ ਸੂਚਨਾ ਮਿਲੀ ਸੀ ਤੇ ਪਰਿਵਾਰ ਵੱਲੋਂ ਸਵੇਰੇ ਥਾਣਾ ਸਿਟੀ 2 ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਰਿਵਾਲਵਰ ਕਾਰਤੂਸ ਅਤੇ ਇਕ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਇੱਕ ਅਤੇ ਫਰਾਰ ਦੱਸਿਆ ਜਾ ਰਿਹਾ ਹੈ।
- Sidhu Moose Wala Death Anniversary: ਮੈਂਡੀ ਤੱਖਰ ਤੋਂ ਲੈ ਕੇ ਸਵੀਤਾਜ ਬਰਾੜ ਤੱਕ, ਇਹਨਾਂ ਸੁੰਦਰੀਆਂ ਨਾਲ ਕੰਮ ਚੁੱਕੇ ਸਨ ਗਾਇਕ ਸਿੱਧੂ ਮੂਸੇਵਾਲਾ
- ਸਿੱਧੂ ਮੂਸੇਵਾਲੇ ਨੂੰ ਇਨਸਾਫ, SC ਸ਼ਕਾਲਰਸ਼ਿਪ ਤੇ ਵਿਜੀਲੈਂਸ ਵਿਭਾਗ ਦੀ ਛਾਪੇਮਾਰੀ ਦੇ ਮੁੱਦੇ 'ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਸਰਕਾਰ ਨੂੰ ਘੇਰਿਆ
- Drug Overdose: ਬਠਿੰਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, ਜੰਗਲ 'ਚ ਮਿਲੀ ਗਲੀ ਸੜੀ ਲਾਸ਼
ਪੁਲਿਸ ਨੇ ਤਕਨੀਕੀ ਢੰਗ ਨਾਲ ਕਾਰਵਾਈ ਕਰਦਿਆਂ ਕਾਬੂ ਕੀਤੇ ਮੁਲਜ਼ਮ : ਡੀਐਸਪੀ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਕੋਰਟ ਦੇ ਟਿੱਬੇ ਤੋਂ ਬਲਦੇਵ ਸਿੰਘ ਦੇ ਘਰੋਂ ਇੱਕ ਲਾਇਸੈਂਸੀ 32 ਬੋਰ ਰਿਵਾਲਵਰ, 21 ਕਾਰਤੂਸ ਅਤੇ ਦੋ ਮੋਬਾਈਲ ਫੋਨ ਚੋਰੀ ਹੋਏ ਸਨ, ਜਿਸ ਦਿਨ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਟੈਕਨੀਕਲ ਤਰੀਕੇ ਦੇ ਨਾਲ ਸ਼ਹਿਰ ਦੇ ਦੋ ਨੌਜਵਾਨ ਕਾਕਾ ਸਿੰਘ ਤੇ ਵਿੱਕੀ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਤੋਂ ਰਿਵਾਲਵਰ, ਕਾਰਤੂਸ ਅਤੇ ਇਕ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ, ਜਦਕਿ ਇੱਕ ਬੂਟਾ ਸਿੰਘ ਨਾਮੀ ਨੌਜਵਾਨ ਫ਼ਰਾਰ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੂਟਾ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੂਟਾ ਸਿੰਘ ਅਤੇ ਕਾਕਾ ਸਿੰਘ ਉਤੇ ਪਹਿਲਾਂ ਵੀ ਮਾਮਲੇ ਦਰਜ ਹਨ ਜਦਕਿ ਵਿੱਕੀ ਸਿੰਘ ਉਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਰਿਵਾਲਵਰ ਕਾਰਤੂਸ ਅਤੇ ਮੋਬਾਈਲ ਫੋਨ ਕਿਸ ਮਕਸਦ ਦੇ ਲਈ ਚੋਰੀ ਕੀਤੇ ਗਏ ਹਨ ਇਸ ਦੇ ਲਈ ਜਾਂਚ ਜਾਰੀ ਹੈ।