ਮਾਨਸਾ : ਸੈਸ਼ਨ ਜੱਜ ਮਨਦੀਪ ਕੌਰ ਪੁਨੂੰ ਨੇ ਇੱਕ ਆਨਰ ਕਿਲਿੰਗ ਮਾਮਲੇ ਵਿੱਚ ਇੱਕ ਮੁੱਖ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ ਅਤੇ ਦੋ ਨੂੰ ਬਰੀ ਕਰ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਮਾਮਲਾ 15 ਅਪ੍ਰੈਲ 2015 ਦਾ ਹੈ ਜਦੋ ਪਤੀ-ਪਤਨੀ ਜਿੰਨ੍ਹਾਂ ਦਾ ਨਾਂ ਗੁਰਪਿਆਰ ਸਿੰਘ ਅਤੇ ਸਿਮਰਜੀਤ ਕੌਰ ਸੀ ਜੋ ਕਿ ਪੇਸ਼ੇ ਤੋਂ ਸਕੂਲ ਵਿੱਚ ਅਧਿਆਪਕ ਸਨ। ਇੱਕ ਚਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਸਿਮਰਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦ ਕਿ ਉਸਦਾ ਪਤੀ ਗੁਰਪਿਆਰ ਸਿੰਘ ਬੱਚ ਗਿਆ ਸੀ।
ਜਾਣਕਾਰੀ ਮੁਤਾਬਕ ਸਿਮਰਜੀਤ ਕੌਰ ਨੇ ਗੁਰਪਿਆਰ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਰ ਕੇ ਸਿਮਰਜੀਤ ਕੌਰ ਦੇ ਪਰਿਵਾਰਕ ਮੈਂਬਰ ਉਸ ਨਾਲ ਰੰਜਿਸ਼ ਰੱਖਦੇ ਸਨ। ਸਿਮਰਜੀਤ ਦੇ ਪਰਿਵਾਰ ਵਾਲਿਆਂ ਨੇ ਉਸ ਸਮੇਂ ਦੋਹਾਂ 'ਤੇ ਗੋਲੀਆਂ ਚਲਾਈਆਂ ਸਨ ਜਦੋਂ ਸਿਮਰਜੀਤ ਕੌਰ ਆਪਣੇ ਪਤੀ ਨਾਲ ਸਕੂਲ ਨੂੰ ਡਿਊਟੀ 'ਤੇ ਜਾ ਰਹੀ ਸੀ।
ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਪਤੀ ਗੁਰਪਿਆਰ ਸਿੰਘ ਨੇ ਥਾਣਾ ਝੁਨੀਰ ਵਿਖੇ 16 ਅਪ੍ਰੈਲ 2015 ਨੂੰ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰਵਾਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਵਿਅਕਤੀ ਦੀ ਤਾਂ ਮੌਤ ਹੋ ਗਈ ਸੀ। ਜਦ ਕਿ ਸੈਸ਼ਨ ਜੱਜ ਮਨਦੀਪ ਕੌਰ ਪੰਨੂੰ ਨੇ ਦੋ ਵਿਅਕਤੀਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਪਰ ਮੁੱਖ ਦੋਸ਼ੀ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਐਡਵੋਕੇਟ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਵਿੱਚ ਦਲੀਲ ਰੱਖੀ ਗਈ ਸੀ ਕਿ ਮਰਨ ਵਾਲੀ ਲੜਕੀ ਸਿਮਰਜੀਤ ਕੌਰ ਦੇ ਪੇਟ ਵਿੱਚ 3 ਮਹੀਨੇ ਦਾ ਬੱਚਾ ਪਲ ਰਿਹਾ ਸੀ ਅਤੇ ਉਹ ਵੀ ਪੇਟ ਵਿੱਚ ਮਾਰਿਆ ਗਿਆ ਜਿਸ ਦੇ ਚਲਦੇ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।