ਲੁਧਿਆਣਾ: ਕੋਰੋਨਾ ਦੇ ਚੱਲਦਿਆਂ ਸਰਕਾਰ ਨੇ ਸਖ਼ਤੀ ਕਰਦਿਆਂ ਰਾਤ ਦਾ ਕਰਫਿਊ ਲਗਾਇਆ ਹੈ। ਬਾਵਜੂਦ ਇਸ ਦੇ ਕੁਝ ਨੌਜਵਾਨ ਕਰਫਿਊ ਦੀ ਉਲੰਘਣਾ ਕਰਦਿਆਂ ਬੁਲਟ ਮੋਟਰਸਾਈਕਲ 'ਤੇ ਹੁੱਲੜਬਾਜੀ ਕਰਦੇ ਹਨ। ਜਿਸ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਚੁੱਕੀਆਂ ਹਨ। ਮਾਮਲਾ ਲੁਧਿਆਣਾ ਦੇ ਥਾਣਾ ਦਰੇਸੀ ਸੁੰਦਰ ਨਗਰ ਇਲਾਕੇ ਬਾਲ ਸਿੰਘ ਨਗਰ ਦਾ ਹੈ, ਜਿਥੇ ਨੌਜਵਾਨ ਕਰਫਿਊ ਸਮੇਂ ਹੁੱਲੜਬਾਜੀ ਕਰਦੇ ਨਜ਼ਰ ਆਏ।
ਇਸ ਸਬੰਧੀ ਮੁਹੱਲਾ ਵਾਸੀਆਂ ਦਾ ਕਹਿਣਾ ਕਿ ਨੌਜਵਾਨਾਂ ਵਲੋਂ ਕੁਝ ਦਿਨ ਪਹਿਲਾਂ ਵੀ ਹੁੱਲੜਬਾਜੀ ਕੀਤੀ ਗਈ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਦਰਜ ਕਰਵਾਈ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਨ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਸਵਿੰਦਰ ਸਿੰਘ ਦਾ ਕਹਿਣਾ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਨ੍ਹਾਂ ਨੌਜਵਾਨਾਂ ਵਲੋਂ ਉਨ੍ਹਾਂ ਦੀ ਦੁਕਾਨ ਦੇ ਬਾਹਰ ਹੁੱਲੜਬਾਜੀ ਕੀਤੀ ਜਾਂਦੀ ਹੈ। ਇਸ ਸਬੰਧੀ ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ 'ਚ ਕਾਰਵਾਈ ਕੀਤੀ ਜਾਵੇ।
ਉਧਰ ਇਸ ਸਬੰਧੀ ਜੋ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹ ਕੈਮਰੇ ਅੱਗੇ ਨਹੀਂ ਆਏ। ਉਨ੍ਹਾਂ ਦਾ ਕਹਿਣਾ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।