ਲੁਧਿਆਣਾ: ਜ਼ਿਲ੍ਹੇ ਦੇ ਬੱਸ ਸਟੈਂਡ ਦੇ ਕੋਲ ਇਕ ਸਪਾ ਸੈਂਟਰ ਵਿੱਕ ਕੁਝ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਇਸ ਤੋਂ ਬਾਅਦ ਉਹ ਸਪਾ ਸੈਂਟਰ ’ਤੇ ਪਹੁੰਚੇ। ਸਪਾ ਸੈਂਟਰ ਪਹੁੰਚ ਕੇ ਨੌਜਵਾਨਾ ਨੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਪਾ ਸੈਂਟਰ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਦੀ ਸਾਰੀ ਵੀਡੀਓ ਉੱਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਮਾਮਲੇ ਸਬੰਧੀ ਸਪਾ ਸੈਂਟਰ ਦੇ ਮੈਨੇਜਰ ਨੇ ਦੱਸਿਆ ਕਿ ਨਸ਼ੇ ਦੀ ਹਾਲਤ ਵਿੱਚ ਕੁਝ ਨੌਜਵਾਨ ਉਸਦੇ ਸਪਾ ਸੈਂਟਰ ਵਿੱਚ ਆਏ ਸੀ ਅਤੇ ਉਹ ਉਸ ਕੋਲ ਆ ਕੇ ਫ੍ਰੀ ਸਰਵਿਸ ਦੀ ਮੰਗ ਕਰਨ ਲੱਗੇ। ਪਰ ਅਜਿਹਾ ਨਾ ਕਰਨ ’ਤੇ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖੁਦ ਨੂੰ ਪੱਤਰਕਾਰ ਕਰ ਦੱਸ ਰਹੇ ਸੀ ਪਰ ਅਜਿਹਾ ਕੁਝ ਨਹੀਂ ਸੀ ਉਹ ਬਲੈਕਮੇਲਰ ਸੀ ਜੋ ਕਿ ਪੱਤਰਕਾਰਾਂ ਦੀ ਦਿਖ ਨੂੰ ਖਰਾਬ ਕਨ ਦੀ ਕੋਸ਼ਿਸ਼ ਕਰ ਰਹੇ ਸੀ।
ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਸਪਾ ਸੈਂਟਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਇਸ ਤੋਂ ਬਾਅਦ ਹੰਗਾਮਾ ਕਰਨ ਵਾਲੇ ਨੌਜਵਾਨਾਂ ਦਾ ਮੈਡੀਕਲ ਕਰਵਾਇਆ ਗਿਆ। ਬੱਸ ਸਟੈਂਡ ਚੌਕੀ ਦੀ ਇੰਚਾਰਜ ਅਵਨੀਤ ਕੌਰ ਨੇ ਦੱਸਿਆ ਕਿ ਸਪਾ ਸੈਂਟਰ ਦੇ ਮਾਲਿਕ ਨੇ ਸ਼ਿਕਾਇਤ ਦਿੱਤੀ ਹੈ ਕਿ ਤਿੰਨ ਨੌਜਵਾਨ ਰੋਜ਼ ਉਸਦੇ ਕੋਲ ਸਪਾ ਸੈਂਟਰ ਵਿਚ ਆਉਂਦੇ ਸੀ ਤੇ ਉਸ ਦੇ ਕੋਲੋਂ ਫ੍ਰੀ ਸਰਵਿਸ ਮੰਗਦੇ ਸੀ ਅਤੇ ਉਸ ਦੀ ਵੀਡੀਓ ਬਣਾਉਣ ਦੀ ਧਮਕੀ ਵੀ ਦਿੰਦੇ ਸੀ ਚੌਕੀ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਨਸ਼ੇ ਦਾ ਟੀਕਾ ਲਗਾਉਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ