ਲੁਧਿਆਣਾ: ਅੱਜ ਯੂਥ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਹੋਏ ਲਾਪਤਾ ਦੇ ਪੋਸਟਰ ਲਾਏ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਰਵਨੀਤ ਬਿੱਟੂ ਨੂੰ ਲੱਭ ਕੇ ਲੁਧਿਆਣਾ ਲਿਆਂਦਾ ਜਾਵੇ ਕਿਉਂਂਕਿ ਲੁਧਿਆਣਾ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਅੱਜ ਔਖੇ ਸਮੇ ਵਿੱਚ ਲੋਕ ਰਵਨੀਤ ਬਿੱਟੂ ਦੀ ਤਲਾਸ਼ ਕਰ ਰਹੇ ਹਨ ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਲੋਕ ਔਖੀ ਘੜੀ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦੇ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ ,ਆਕਸੀਜ਼ਨ ਦੀ ਕਮੀ ਹੈ, ਨਿੱਜੀ ਹਸਪਤਾਲ ਵਾਲੇ ਮਰੀਜ਼ ਨੂੰ ਲੁੱਟ ਰਹੇ ਹਨ ਪਰ ਇਸ ਸਭ ਤੋਂ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਬੇਖ਼ਬਰ ਹਨ। ਚੋਣਾਂ ਜਿੱਤਣ ਤੋਂ ਬਾਅਦ ਰਵਨੀਤ ਬਿੱਟੂ ਲੁਧਿਆਣਾ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਕਦੇ ਕਦੇ ਉਹ ਦਿੱਲੀ ਜਾਂ ਚੰਡੀਗੜ੍ਹ ਕੋਠੀ ਵਿੱਚ ਬੈਠੇ ਫੇਸਬੁੱਕ ਉੱਤੇ ਵੀਡੀਓ ਪਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਰਵਨੀਤ ਬਿੱਟੂ ਹਸਪਤਾਲ ਵਿੱਚ ਜਾ ਕੇ ਪ੍ਰਬੰਧ ਦੇਖਣ ਅਤੇ ਜਿਸ ਚੀਜ਼ ਦੀ ਲੋੜ ਹੈ ਉਸ ਲਈ ਉਹ ਆਪਣੇ ਫੰਡ ਵਿੱਚੋ ਪ੍ਰਸ਼ਾਸਨ ਨੂੰ ਫੰਡ ਦੇਣ। ਗੋਸ਼ਾ ਨੇ ਕਿਹਾ ਰਵਨੀਤ ਬਿੱਟੂ ਨੂੰ ਇਸ ਗੱਲ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਲੁਧਿਆਣਾ ਦੇ ਲੋਕਾਂ ਨੂੰ ਲਵਾਰਿਸ ਛੱਡ ਕੇ ਫਰਾਰ ਹੋ ਗਏ।