ETV Bharat / state

ਦੋਸਤੀ ਦੇ ਰਿਸ਼ਤੇ ਨੂੰ ਕੀਤਾ ਤਾਰ-ਤਾਰ, ਕਤਲ ਕਰ ਸੀਵਰੇਜ 'ਚ ਪੁੱਠੀ ਟੰਗੀ ਲਾਸ਼ - Both friends

ਜਗਰਾਓ ਵਿੱਚ ਬੱਦੋਵਾਲ ਕਲੋਨੀ ਤੋਂ ਦੋਸਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਝ ਨੌਜਵਾਨਾਂ ਨੇ ਬਾਰ੍ਹਵੀਂ ਦੇ ਵਿਦਿਆਰਥੀ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਫ਼ਿਰ ਲਾਸ਼ ਨੂੰ ਖਪਾਉਣ ਲਈ ਸੀਵਰੇਜ ਵਿੱਚ ਸੁੱਟ ਦਿੱਤਾ ਪਰ ਸੀਵਰੇਜ ਬੰਦ ਹੋਣ ਕਾਰਨ ਲਾਸ਼ ਲਟਕਦੀ ਰਹੀ।

young man killed by friends threw deadbody in sewerage
ਦੋਸਤੀ ਦੇ ਰਿਸ਼ਤੇ ਨੂੰ ਕੀਤਾ ਤਾਰ-ਤਾਰ, ਕਤਲ ਕਰ ਸੀਵਰੇਜ 'ਚ ਪੁੱਠੀ ਟੰਗੀ ਲਾਸ਼
author img

By

Published : Nov 25, 2020, 12:02 PM IST

ਜਗਰਾਓ: ਬੱਦੋਵਾਲ ਦੀ ਕਲੋਨੀ ਤੋਂ ਦੋਸਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਝ ਨੌਜਵਾਨਾਂ ਨੇ ਬਾਰ੍ਹਵੀਂ ਦੇ ਵਿਦਿਆਰਥੀ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਫ਼ਿਰ ਲਾਸ਼ ਨੂੰ ਛਪਾਉਣ ਲਈ ਸੀਵਰੇਜ ਵਿੱਚ ਸੁੱਟ ਦਿੱਤਾ ਪਰ ਸੀਵਰੇਜ ਬੰਦ ਹੋਣ ਕਾਰਨ ਲਾਸ਼ ਲਟਕਦੀ ਰਹੀ।

ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿੱਚ ਸੁਲਝਾਉਂਦਿਆਂ ਮ੍ਰਿਤਕ ਦੇ ਦੋਵੇਂ ਦੋਸਤਾਂ ਜਿਨ੍ਹਾਂ ਵਿੱਚ 1 ਨਾਬਾਲਿਗ ਹੈ, ਨੂੰ ਕਾਬੂ ਕਰ ਲਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬੱਦੋਵਾਲ ਜੋ ਕਿ ਬੀਤੀ 21 ਨਵੰਬਰ ਤੋਂ ਲਾਪਤਾ ਸੀ। 23 ਨਵੰਬਰ ਨੂੰ ਵਿਕਟੋਰੀਆ ਗਾਰਡਨ ਕਾਲੋਨੀ ਦੇ ਗਟਰ ਵਿੱਚ ਉਸ ਦੀ ਲਾਸ਼ ਪੁੱਠੀ ਲਟਕ ਰਹੀ ਸੀ।

ਇਸ ਸਬੰਧੀ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਜਾਂਚ ਦੌਰਾਨ ਵਿਦਿਆਰਥੀ ਦੇ ਮੋਬਾਈਲ ਦੀ ਕਾਲ ਡੀਟੇਲ ਅਤੇ ਹੋਰ ਪਹਿਲੂਆਂ ਤੋਂ ਕੀਤੀ ਜਾਂਚ ਉਪਰੰਤ ਸਾਹਮਣੇ ਆਇਆ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੇ ਹੀ ਪਿੰਡ ਦੇ ਦੋਸਤਾਂ ਸੰਦੀਪ ਸਿੰਘ ਅਤੇ 1 ਹੋਰ ਨਾਬਾਲਿਗ ਦੋਸਤ ਨੇ ਕੀਤਾ ਹੈ।

ਸ਼ਰਾਬ ਪੀਣ ਮਗਰੋਂ ਹੋਈ ਸੀ ਤਕਰਾਰ

ਐੱਸਐੱਸਪੀ ਸੋਹਲ ਮੁਤਾਬਕ ਮ੍ਰਿਤਕ ਜਸ਼ਨਪ੍ਰੀਤ ਦੇ ਦੋਸਤਾਂ ਨੇ 21 ਨਵੰਬਰ ਦੀ ਰਾਤ ਨੂੰ 8 ਵਜੇ ਮੋਬਾਈਲ 'ਤੇ ਫੋਨ ਕਰਕੇ ਉਸ ਨੂੰ ਕਲੋਨੀ ਬੁਲਾਇਆ, ਉਥੇ ਉਸ ਨੂੰ ਸ਼ਰਾਬ ਪਿਲਾਈ ਅਤੇ ਫਿਰ ਸੰਦੀਪ ਨੇ ਉਸ ਦੀ ਕਜਨ ਨਾਲ ਸਬੰਧਾਂ ਨੂੰ ਲੈ ਕੇ ਗੱਲ ਛੇੜੀ ਤਾਂ ਦੋਵਾਂ ਵਿੱਚ ਬਹਿਸ ਹੋ ਗਈ। ਇਸ 'ਤੇ ਸੰਦੀਪ ਅਤੇ ਉਸ ਦੇ ਨਾਬਾਲਿਗ ਦੋਸਤ ਨੇ ਜਸ਼ਨਪ੍ਰੀਤ ਦਾ ਕਤਲ ਕਰ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.