ETV Bharat / state

'ਯੋਗਾ ਨਾਲ ਵਧਾਇਆ ਜਾ ਸਕਦਾ ਹੈ ਆਕਸੀਜਨ ਤੇ ਇਮਿਊਨਿਟੀ ਦਾ ਲੈਵਲ' - boost imunity

ਐਵਰੈਸਟ ਯੋਗਾ ਇੰਸਟੀਚਿਊਟ ਦੇ ਮੁਖੀ ਸੰਜੀਵ ਤਿਆਗੀ ਨੇ ਦੱਸਿਆ ਕਿ ਲੋਕਾਂ ਨੂੰ ਯੋਗਾ ਅਤੇ ਪ੍ਰਣਾਯਾਮ ਦੇ ਆਸਣ ਨਾਲ ਆਕਸੀਜਨ ਲੈਵਲ ਅਤੇ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਲ, ਦਿਮਾਗ ਅਤੇ ਪੂਰੇ ਸਰੀਰ ਨੂੰ ਸ਼ੁੱਧ ਅਤੇ ਸ਼ਾਂਤ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ।

'ਯੋਗਾ ਨਾਲ ਵਧਾਇਆ ਜਾ ਸਕਦਾ ਹੈ ਆਕਸੀਜਨ ਤੇ ਇਮਿਊਨਿਟੀ ਦਾ ਲੈਵਲ'

author img

By

Published : May 13, 2021, 7:15 PM IST

Updated : May 14, 2021, 6:56 AM IST

ਲੁਧਿਆਣਾ: ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਉੱਥੇ ਹੀ ਮਾਹਰ ਇਸ ਗੱਲ ਤੋਂ ਇਤਫਾਕ ਰੱਖਦੇ ਹਨ ਕਿ ਯੋਗਾ ਕੋਰੋਨਾ ਮਹਾਂਮਾਰੀ ਦਾ ਇੱਕ ਸਰਲ ਅਤੇ ਸੌਖਾ ਉਪਚਾਰ ਹੈ। ਜਿਸ ਨਾਲ ਨਾ ਸਿਰਫ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਸਗੋਂ ਇਹ ਸਾਡੇ ਸਰੀਰ ਦੀ ਇਮਿਊਨਿਟੀ ਵੀ ਵਧਾਉਂਦਾ ਹੈ। ਇਸ ਨਾਲ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਆਕਸੀਜਨ ਵੀ ਪਹੁੰਚਾ ਸਕਦੇ ਹਨ। ਕਈ ਰਿਕਾਰਡ ਸਥਾਪਿਤ ਕਰ ਚੁੱਕੇ ਲੁਧਿਆਣਾ ਦੇ ਐਵਰੈਸਟ ਯੋਗ ਇੰਸਟੀਚਿਊਟ ਦੇ ਮੁਖੀ ਸੰਜੀਵ ਤਿਆਗੀ ਨੇ ਦੱਸਿਆ ਕਿ ਸਰੀਰ ਲਈ ਯੋਗਾ ਬੇਹੱਦ ਜ਼ਰੂਰੀ ਹੈ ਪਰ ਯੋਗਾ ਇਸ ਤਰ੍ਹਾਂ ਕੀਤਾ ਜਾਵੇ ਜੋ ਤੁਹਾਡੇ ਸਰੀਰ ਨੂੰ ਕਸ਼ਟ ਦੇਣ ਦੀ ਥਾਂ ਆਰਾਮ ਦੇਵੇ। ਤੁਹਾਡੇ ਦਿਮਾਗ ਨੂੰ ਸ਼ਾਂਤ ਕਰੇ ਅਤੇ ਤੁਹਾਡੇ ਦਿਲ ਨੂੰ ਹੋਰ ਵੀ ਮਜ਼ਬੂਤ ਕਰੇ।

'ਯੋਗਾ ਨਾਲ ਵਧਾਇਆ ਜਾ ਸਕਦਾ ਹੈ ਆਕਸੀਜਨ ਤੇ ਇਮਿਊਨਿਟੀ ਦਾ ਲੈਵਲ'

ਯੋਗਾ ਮਾਸਟਰ ਸੰਜੀਵ ਤਿਆਗੀ ਨੇ ਦੱਸਿਆ ਕਿ ਕੋਈ ਵੀ ਯੋਗਾ ਕਰਨ ਤੋਂ ਪਹਿਲਾਂ ਉਸ ਲਈ ਤਿਆਰ ਹੋਣਾ ਬਹੁਤ ਜ਼ਰੂਰੀ ਹੈ ਜੋ ਪ੍ਰਣਾਯਾਮ ਸਿਖਾਉਂਦਾ ਹੈ। ਯੋਗਾ ਕਰਨ ਤੋਂ ਪਹਿਲਾਂ ਇਹ ਧਿਆਨ ਰੱਖਿਆ ਜਾਵੇ ਕਿ ਪ੍ਰਣਾਯਾਮ ਜ਼ਰੂਰ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਤੋਂ ਕਰਕੇ ਵਿਖਾਇਆ ਕਿ ਕਿਵੇਂ ਪ੍ਰਣਾਯਾਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਾਣਾਯਾਮ ਦੀ ਸ਼ੁਰੂਆਤ ਡੂੰਘੀ ਸਾਹ ਲੈਣ ਨਾਲ ਹੁੰਦੀ ਹੈ ਜਿਸ ਨੂੰ deep yogic breath ਦਾ ਨਾਂ ਦਿੱਤਾ ਜਾਂਦਾ ਹੈ। ਜਿਸ ਨੂੰ 15-20 ਵਾਰ ਕਰਨਾ ਹੈ ਉਸ ਤੋਂ ਬਾਅਦ ਬਰਹਮੀ ਪ੍ਰਣਾਯਾਮ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਨਦੀਸ਼ੋਧਣ ਪ੍ਰਣਾਯਾਮ ਆਦਿ ਨੂੰ ਵੀ ਆਪਣੀ ਹਰ ਰੋਜ਼ ਚ ਸ਼ਾਮਲ ਕਰ ਸਕਦੇ ਹਨ।

ਯੋਗਾ ਮਾਸਟਰ ਸੰਜੀਵ ਤਿਆਗੀ ਨੇ ਕਿਹਾ ਕਿ ਇਕੱਲੇ ਪ੍ਰਣਾਯਾਮ ਵੀ ਆਸਣ ਕਰਨ ਨਾਲ ਹੀ ਅਸੀਂ ਆਪਣਾ ਆਕਸੀਜਨ ਦਾ ਪੱਧਰ ਵਧਾ ਸਕਦੇ ਹਾਂ ਅਤੇ ਆਪਣੀ ਇਮਿਊਨਿਟੀ ਵਧਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਣਾਯਾਮ ਬਹੁਤ ਹੀ ਆਰਾਮ ਨਾਲ ਕੀਤਾ ਜਾਂਦਾ ਹੈ। ਇਸ ਦੌਰਾਨ ਆਪਣੇ ਸਰੀਰ ਨੂੰ ਸ਼ਾਂਤ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ।

ਇਹ ਵੀ ਪੜੋ: ਬਰਗਾੜੀ ਇਨਸਾਫ਼ ਲਈ ਮੈਂ ਆਪਣੇ ਸਟੈਂਡ ’ਤੇ ਕਾਇਮ: ਰੰਧਾਵਾ

Last Updated : May 14, 2021, 6:56 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.