ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਦਸੰਬਰ ਦਾ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਕੜਾਕੇ ਦੀ ਠੰਡ ਫਿਲਹਾਲ ਨਹੀਂ ਪੈ ਰਹੀ, ਜਿਸ ਕਰਕੇ ਮੌਸਮ ਵਿਗਿਆਨੀਆਂ (meteorologist) ਦਾ ਮੰਨਣਾ ਹੈ ਕਿ ਹੁਣ ਬਾਕੀ ਮੌਸਮਾਂ ਦੀ ਤਰ੍ਹਾਂ ਠੰਢ ਦੇ ਮੌਸਮ ਵਿੱਚ ਵੀ ਕਾਫੀ ਤਬਦੀਲੀ ਆਈ ਹੈ ਅਤੇ ਦਸੰਬਰ ਮਹੀਨੇ ਵੀ ਕੜਾਕੇ ਦੀ ਠੰਢ ਹੁਣ ਤੱਕ ਨਹੀਂ ਪਈ। ਉਨ੍ਹਾਂ ਕਿਹਾ ਕਿ ਜੇਕਰ ਵੱਧ ਤੋਂ ਵੱਧ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜਦੋਂ ਕਿ ਘੱਟ ਤੋਂ ਘੱਟ ਪਾਰਾ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦੋਂ ਕਿ ਪਿਛਲੇ ਸਾਲ ਇਹ ਤਾਪਮਾਨ ਘੱਟ ਸੀ।
ਯੈਲੋ ਅਲਰਟ ਜਾਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਦੇ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਹੈ ਕਿ ਮੌਸਮ ਦੇ ਵਿੱਚ ਉਤਰਾਅ-ਚੜਾ ਵੇਖਣ ਨੂੰ ਮਿਲ ਰਿਹਾ ਹੈ ਪਰ ਆਈ ਐੱਮਡੀ ਵੱਲੋਂ ਲਗਾਤਾਰ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ 20 ਅਤੇ 21 ਦਸੰਬਰ ਨੂੰ ਮੁੜ ਤੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਵੀ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਉਹ ਧੁੰਦ ਤੋਂ ਆਪਣਾ ਬਚਾਅ ਰੱਖਣ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਇਹ ਤਬਦੀਲੀਆਂ ਕੁੱਝ ਹੀ ਸਾਲਾਂ ਤੋਂ ਵੇਖਣ ਨੂੰ ਮਿਲੀਆਂ ਹਨ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2013 ਵਿੱਚ ਵੀ ਪਾਰਾ 10 ਡਿਗਰੀ ਦੇ ਨੇੜੇ ਸੀ ਪਰ ਇਸ ਵਾਰ ਆਮ ਨਾਲੋਂ ਇੱਕ ਡਿਗਰੀ ਦੇ ਨੇੜੇ ਪਾਰਾ ਉੱਪਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਫਿਲਹਾਲ ਮੀਹ ਦੀ ਕੋਈ ਵੀ ਭਵਿੱਖਬਾਣੀ ਨਹੀਂ ਹੈ, ਧੁੰਦ ਜ਼ਰੂਰ ਪੈ ਸਕਦੀ ਹੈ।
- ਵਿਸ਼ਾਲ ਜੁੱਸੇ ਸਦਕਾ ਪ੍ਰਸਿੱਧੀ ਖੱਟਣ ਵਾਲੇ ਜਗਦੀਪ ਸਿੰਘ ਨੇ ਜੇਲ੍ਹ 'ਚੋਂ ਕੀਤੇ ਵੱਡੇ ਖੁਲਾਸੇ, ਕਿਹਾ-ਪਤਨੀ ਸੀ ਨਸ਼ੇ ਦੀ ਆਦੀ ਤਾਂ ਆਇਆ ਇਸ ਕਾਰੋਬਾਰ 'ਚ, ਲਾਲਚ ਕਾਰਨ ਛੱਡੀ ਨੌਕਰੀ
- ਲਾਪਤਾ ਮਹਿਲਾ ਨੂੰ ਲੱਭਣ ਹਿਮਾਚਲ ਪੁਲਿਸ ਅਰੈਸਟ ਵਾਰੰਟ ਨਾਲ ਪਹੁੰਚੀ ਲੁਧਿਆਣਾ, ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਿਸ, ਜਾਣੋ ਪੂਰਾ ਮਾਮਲਾ
- Haryana Governor meet Baba Gurinder Singh: ਡੇਰਾ ਬਿਆਨ ਪਹੁੰਚੇ ਹਰਿਆਣਾ ਦਾ ਰਾਜਪਾਲ, ਡੇਰਾ ਮੁਖੀ ਗੁਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
ਲੋਕਾਂ ਨੂੰ ਕੀਤਾ ਸੁਚੇਤ: ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਉੱਤੇ ਧੁੰਦ ਕਾਰਨ ਹਾਦਸਿਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿਸ ਕਰਕੇ ਮੌਸਮ ਵਿਭਾਗ ਵੱਲੋਂ ਲਗਾਤਾਰ ਯੈਲੋ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਪਿਛਲੇ ਹਫਤੇ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਜੋ ਕਿਸੇ ਤਰ੍ਹਾਂ ਦੀਆਂ ਅਣਸੁਖਾਵੀਂ ਘਟਨਾਵਾਂ ਤੋਂ ਬਚਿਆ ਜਾ ਸਕੇ। ਮੌਸਮ ਵਿਭਾਗ ਨੇ ਕਿਹਾ ਹੈ ਕਿ ਲੋਕ ਸੜਕਾਂ ਉੱਤੇ (Dense fog in Punjab) ਅਲਰਟ ਰਹਿਣ ਅਤੇ ਸਵੇਰੇ ਦੇ ਸਮੇਂ ਘੱਟ ਤੋਂ ਘੱਟ ਟਰੈਵਲ ਕਰਨ। ਹਾਲਾਂਕਿ ਜੇਕਰ ਕਣਕ ਦੀ ਗੱਲ ਕੀਤੀ ਜਾਵੇ ਤਾਂ ਇਹ ਮੌਸਮ ਫਸਲ ਲਈ ਠੀਕ ਹੀ ਦੱਸਿਆ ਜਾ ਰਿਹਾ ਹੈ।