ਲੁਧਿਆਣਾ: ਵਿਸ਼ਵ ਭਰ ਵਿੱਚ ਅੱਜ ਵਿਸ਼ਵ ਸਾਈਕਲ ਦਿਵਸ (World Cycle Day) ਮਨਾਇਆ ਗਿਆ। ਇਸ ਦੀ ਸ਼ੁਰੂਆਤ ਸਵਿਟਜ਼ਰਲੈਂਡ ਤੋਂ ਸਨ 1843 ਈਸਵੀ ਵਿਚ ਪਹਿਲੀ ਵਾਰ ਕੀਤੀ ਗਈ ਸੀ। ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਵਿੱਚ ਸਾਈਕਲ ਨਿਰਮਾਣ ਦੀ ਤਾਂ ਲੁਧਿਆਣਾ ਦੀ ਸਾਈਕਲ ਇੰਡਸਟਰੀ ਦੇਸ਼ ਦੇ ਕਾਰੋਬਾਰ ’ਚ 95 ਫ਼ੀਸਦੀ ਹਿੱਸਾ ਪਾਉਂਦੀ ਹੈ ਅਤੇ ਇੱਥੇ ਰੋਜ਼ਾਨਾ 60 ਤੋਂ 70,000 ਸਾਈਕਲ ਬਣਾਏ ਜਾਂਦੇ ਹਨ।
ਇਸ ਮੌਕੇ ਖ਼ਾਸ ਤੌਰ ’ਤੇ ਲੁਧਿਆਣਾ ’ਚ ਵਿਸ਼ਵਕਰਮਾ ਸਾਈਕਲ ਇੰਡਸਟਰੀ ਵੱਲੋਂ ਕੇਕ ਕੱਟ ਕੇ ਸਾਈਕਲ ਦਿਵਸ ਮਨਾਇਆ ਗਿਆ ਅਤੇ ਚੰਗੇ ਭਵਿੱਖ ਦੀ ਅਰਦਾਸ ਕੀਤੀ ਗਈ।
ਇਸ ਦੌਰਾਨ ਵਿਸ਼ਵਕਰਮਾ ਸਾਈਕਲ ਇੰਡਸਟਰੀ ਅਤੇ ਦਾਸ ਬਰੇਕ ਨਾਂ ਤੋਂ ਮਸ਼ਹੂਰ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਵਿਸ਼ਵਕਰਮਾ ਵੱਲੋਂ ਸਾਈਕਲ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਗਿਆ ਕਿ ਸਾਇਕਲ ਇਕ ਅਜਿਹਾ ਬਦਲ ਹੈ ਜੋ ਨਾ ਸਿਰਫ਼ ਧੜ ਖਰਚਾ ਪੈਟਰੋਲ ਡੀਜ਼ਲ ਦਾ ਬਚਾਉਂਦਾ ਹੈ ਸਗੋਂ ਤੁਹਾਨੂੰ ਫਿੱਟ ਵੀ ਰੱਖਦਾ ਹੈ।
ਕੋਰੋਨਾ ਮਹਾਂਮਾਰੀ ਦੌਰਾਨ ਸਾਈਕਲ ਦੀ ਡਿਮਾਂਡ ਵਧੀ ਅਤੇ ਲੋਕਾਂ ਨੇ ਵੱਧ ਚੜ੍ਹ ਸਾਈਕਲ ਖ਼ਰੀਦੇ ਹਨ। ਉਨ੍ਹਾਂ ਕਿਹਾ ਹਾਲੈਂਡ ਦੇ ਵਿੱਚ ਤਾਂ ਸੱਤਰ ਫ਼ੀਸਦੀ ਲੋਕ ਸਾਈਕਲ ਚਲਾਉਂਦੇ ਨੇ ਪਰ ਭਾਰਤ ਵਿੱਚ ਇਸ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਕੰਮ ਨੂੰ ਪ੍ਰਫੁਲਿਤ ਕਰਨ ਲਈ ਕੋਈ ਬਹੁਤਾ ਯੋਗਦਾਨ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅੱਜ ਰੋਜ਼ਾਨਾ 60 ਤੋਂ 70 ਹਜ਼ਾਰ ਸਾਈਕਲਾਂ ਦਾ ਨਿਰਮਾਣ ਹੁੰਦਾ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਰੇਂਜ ਸ਼ਾਮਲ ਹੈ, ਪਰ ਅੱਜ ਵੀ ਲੋਕਾਂ ਨੂੰ ਦੇਸ਼ ਵਿੱਚ ਸਾਈਕਲ ਪ੍ਰਤੀ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਈਕਲਿੰਗ ਲਈ ਸੜਕਾਂ ਤੇ ਵੱਖਰੇ ਟਰੈਕ ਬਣਾਏ ਜਾਣੇ ਚਾਹੀਦੇ ਨੇ ਤਾਂ ਜੋ ਲੋਕ ਸਾਈਕਲ ਚਲਾਉਣ ਵੇਲੇ ਸੁਰੱਖਿਅਤ ਮਹਿਸੂਸ ਕਰਨ।
ਇਹ ਵੀ ਪੜ੍ਹੋ: Lockdown Effect: GYM ਮਾਲਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ