ETV Bharat / state

ਵਿਆਹੁਤਾ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ, ਪੁਲਿਸ ਵਾਲੇ ਨੇ ਬਚਾਈ ਜਾਨ - commit suicide at Jagraon bridge in Ludhiana

ਜਗਰਾਉਂ ਪੁਲ 'ਤੇ ਵਿਆਹੁਤਾ ਨੇ ਖੁਦਕੁਸ਼ੀ ਦੀ ਕਰਨ ਦੀ (woman tried to commit suicide at Jagraon bridge in Ludhiana) ਕੋਸ਼ਿਸ਼ ਕੀਤੀ। ਜਿਸ ਨੂੰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ (policeman saved her life) ਬਚਾ ਲਿਆ। ਮਹਿਲਾ ਨੇ ਇਹ ਕਦਮ ਪਤੀ ਤੋਂ ਪਰੇਸ਼ਾਨ ਹੋ ਕੇ ਚੁੱਕਿਆ। ਮਹਿਲਾ ਆਪਣੇ ਪਤੀ ਤੋਂ 6 ਮਹੀਨਿਆਂ ਤੋਂ ਵੱਖ ਰਹਿ ਰਹੀ ਹੈ ਅਤੇ ਉਸ ਦਾ ਡੇਢ ਸਾਲ ਦਾ ਬੱਚਾ ਵੀ ਹੈ।

woman tried to commit suicide at Jagraon bridge

author img

By

Published : Jan 2, 2023, 10:05 PM IST

woman tried to commit suicide at Jagraon bridge

ਲੁਧਿਆਣਾ: ਲੁਧਿਆਣਾ ਦੇ ਜਗਰਾਉਂ ਪੁਲ 'ਤੇ ਅੱਜ ਇੱਕ ਔਰਤ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਟਰੈਫਿਕ ਪੁਲਿਸ ਮੁਲਾਜ਼ਮ ਪਰਮਜੀਤ ਨੇ ਭੱਜ ਕੇ ਔਰਤ ਦੀ ਜਾਨ ਬਚਾਈ। ਜਿਸ ਤੋਂ ਬਾਅਦ ਔਰਤ ਨੂੰ ਜਗਰਾਉਂ ਪੁਲ 'ਤੇ ਪੁਲਿਸ ਦੇ ਬੀਟ ਬਾਕਸ 'ਚ ਬੈਠਾ ਦਿੱਤਾ ਗਿਆ। ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਅਤੇ ਸਬੰਧਤ ਥਾਣੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਸਬੰਧਤ ਥਾਣੇ ਦੇ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ।

ਪਤੀ ਤੋਂ ਹੈ ਪਰੇਸ਼ਾਨ: ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਔਰਤ ਨੇ ਦੱਸਿਆ ਕਿ ਉਸਦਾ ਨਾਮ ਰੇਖਾ ਹੈ। ਉਸਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸਦਾ ਡੇਢ ਸਾਲ ਦਾ ਇੱਕ ਬੱਚਾ ਹੈ। ਪਰ ਪਿਛਲੇ 6 ਮਹੀਨਿਆਂ ਤੋਂ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਕਿਉਂਕਿ ਉਸਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸੜਕ ਹਾਦਸੇ ਵਿਚ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਮਹਿਲਾ ਪਤੀ ਹਾਲ-ਚਾਲ ਪੁੱਛਣ ਗਈ ਸੀ। ਉਸ ਸਮੇਂ ਪਤੀ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਮਰਨ ਲਈ ਵੀ ਕਿਹਾ। ਜਿਸ ਕਾਰਨ ਮਹਿਲਾ ਨੇ ਅਜਿਹਾ ਕਦਮ ਚੁਕਣ ਦੀ ਕੋਸ਼ਿਸ ਕੀਤੀ।

ਖੁਦਕੁਸ਼ੀ ਦੀ ਕੀਤੀ ਕੋਸ਼ਿਸ: ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਲੁਧਿਆਣਾ ਜਗਰਾਓਂ ਪੁਲ 'ਤੇ ਪਹੁੰਚ ਗਈ। ਪਰ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਜਾਨ ਬਚਾਈ। ਪੀੜਤ ਔਰਤ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਹੈ।

ਪੁਲਿਸ ਵਾਲੇ ਨੇ ਇਸ ਤਰ੍ਹਾਂ ਬਚਾਈ ਜਾਨ: ਦੂਜੇ ਪਾਸੇ ਬਹਾਦਰੀ ਨਾਲ ਮਹਿਲਾ ਦੀ ਜਾਨ ਬਚਾਉਣ ਵਾਲੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਔਰਤ ਨੂੰ ਦੇਖਿਆ ਤਾਂ ਉਹ ਡਿੱਗ ਪਈ ਸੀ। ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਅਤੇ ਉਸ ਨੇ ਤੁਰੰਤ ਭੱਜ ਕੇ ਔਰਤ ਨੂੰ ਟਰੈਕ ’ਤੇ ਛਾਲ ਮਾਰਨ ਤੋਂ ਬਚਾਇਆ। ਉਸ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੀ ਮਹਿਲਾ ਹੋਣ ਕਾਰਨ ਉਸ ਨੇ ਰਸਤੇ ਵਿਚ ਜਾ ਰਹੀ ਇਕ ਔਰਤ ਨੂੰ ਉਸ ਨੂੰ ਫੜਨ ਲਈ ਕਿਹਾ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਬੀਟ ਬਾਕਸ ਵਿਚ ਬਿਠਾਇਆ ਗਿਆ। ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ:- ਕਾਂਝਵਾਲਾ ਹਾਦਸੇ 'ਚ ਮ੍ਰਿਤਕ ਲੜਕੀ ਦੇ ਪਰਿਵਾਰ ਜਤਾਇਆ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ, ਕਿਹਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.