ਲੁਧਿਆਣਾ: ਲੁਧਿਆਣਾ ਦੇ ਸਰਾਫ਼ਾ ਬਾਜ਼ਾਰ (Bullion Bazaar of Ludhiana) ਸਥਿੱਤ ਇਕ ਗੋਲਡ ਦੇ ਸ਼ੋਅਰੂਮ ਚੋਂ ਖਰੀਦਦਾਰੀ ਦੇ ਬਹਾਨੇ ਸੋਨੇ ਦੀਆਂ ਚੈਨੀਆਂ ਚੋਰੀ ਕਰਨ ਵਾਲੇ ਮਹਿਲਾ ਅਤੇ ਉਸ ਦੇ ਇਕ ਨਾਬਾਲਗ ਸਾਥੀ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਹੈ। ਆਰੋਪੀਆਂ ਦੇ ਕਬਜ਼ੇ ਚੋਂ ਪੁਲਿਸ ਨੂੰ ਸੋਨੇ ਦੀਆਂ 4 ਚੈਨੀਆਂ ਵੀ ਬਰਾਮਦ ਹੋਈਆਂ ਹਨ। ਚੋਰੀ ਦੀ ਸੀ.ਸੀ.ਟੀ.ਵੀ ਵੀਡੀਓ (CCTV video) ਸੋਸ਼ਲ ਮੀਡੀਆ 'ਤੇ ਵਾਇਰਸ ਹੋਈ ਹੈ।
ਪ੍ਰੈੱਸ ਕਾਨਫਰੰਸ (Press conference) ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਸਰਾਫਾ ਬਾਜ਼ਾਰ ਸਥਿੱਤ ਇਕ ਗੋਲਡ ਦੇ ਸ਼ੋਅਰੂਮ ਚੋਂ ਬਹੁਤ ਹੀ ਚਲਾਕੀ ਦੇ ਨਾਲ ਸੋਨੇ ਦੀਆਂ ਚੈਨੀਆਂ ਚੋਰੀ ਕਰਨ ਵਾਲੀ ਮਹਿਲਾ ਅਤੇ ਉਸ ਦੇ ਇਕ ਨਾਬਾਲਗ ਸਾਥੀ ਨੂੰ ਉਨ੍ਹਾਂ ਨੇ ਕਾਬੂ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ਚੋਂ ਚੋਰੀ ਕੀਤੇ ਹੋਏ ਸੋਨੇ ਦੀਆਂ 4 ਚੈਨੀਆਂ ਵੀ ਬਰਾਮਦ ਹੋਈਆਂ ਹਨ।
ਪੁਲਿਸ ਦੇ ਮੁਤਾਬਕ ਮਹਿਲਾ ਦੇ ਘਰੇਲੂ ਆਰਥਿਕ ਹਾਲਾਤ ਸਹੀ ਨਹੀਂ ਸਨ। ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇ ਪੁੱਛਗਿੱਛ ਦੌਰਾਨ ਇਨ੍ਹਾਂ ਖਿਲਾਫ਼ ਪਹਿਲਾਂ ਦੇ ਕੋਈ ਹੋਰ ਅਪਰਾਧਿਕ ਮਾਮਲੇ ਨਹੀਂ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕੇਸ ਨੂੰ ਸੁਲਝਾਉਣ ਲਈ ਸੀ.ਸੀ.ਟੀ.ਵੀ ਫੁਟੇਜ ਬਹੁਤ ਅਹਿਮ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਦੁਕਾਨਦਾਰਾਂ ਨੂੰ ਸੀ.ਸੀ.ਟੀ.ਵੀ ਕੈਮਰੇ (CCTV video) ਲਗਵਾਉਣ ਦੀ ਅਪੀਲ ਕੀਤੀ ਹੈ। ਜਿਨ੍ਹਾਂ ਨੇ ਹੁਣ ਤੱਕ ਆਪਣੇ ਦੁਕਾਨਾਂ 'ਤੇ ਸੀ.ਸੀ.ਟੀ.ਵੀ ਕੈਮਰੇ (CCTV video) ਨਹੀਂ ਲਗਵਾਏ ਹਨ।
ਇਹ ਵੀ ਪੜ੍ਹੋ:- ਚੰਨੀ ਦਾ ਕੇਜਰੀਵਾਲ ਨੂੰ ਮੋੜਵਾਂ ਜਵਾਬ