ਲੁਧਿਆਣਾ: ਜ਼ਿਲ੍ਹਾ ਪੁਲਿਸ ਨੂੰ ਓਦੋਂ ਭਾਜੜਾਂ ਪੈ ਗਈਆਂ ਜਦੋਂ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਦਫਤਰ ਨੂੰ ਜਿੰਦਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋਵਾਂ ਪਾਰਟੀਆਂ ਵਿਚਾਲੇ ਜੰਮਕੇ ਹੰਗਾਮਾਂ ਹੋਇਆ। ਦੋਵਾਂ ਪਾਸਿਓਂ ਚੱਲੇ ਇੱਟਾਂ ਰੋੜੇ, ਪੁਲੀਸ ਨੇ ਆਕੇ ਮੌਕਾ ਸਾਂਭਿਆ ਅਤੇ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਯੂਥ ਕਾਂਗਰਸ ਦੇ ਵਰਕਰ (Youth Congress leaders) ਵੱਡੀ ਤਦਾਦ 'ਚ ਇਕੱਠੇ ਹੋ ਕੇ BJP ਦੇ ਘੰਟਾ ਘਰ ਸਥਿਤ ਮੁੱਖ ਦਫਤਰ ਦੇ ਬਾਹਰ ਪਹੁੰਚੇ ਅਤੇ ਪਹਿਲਾਂ ਹੀ Police ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਪਰ ਵਰਕਰਾਂ ਨੇ ਬੈਰੀਕੇਟਿੰਗ ਤੋੜ ਦਿੱਤੀ ਅਤੇ ਜੰਮਕੇ ਹੰਗਾਮਾ ਹੋਇਆ।
ਭਾਜਪਾ ਦੇ ਵਰਕਰ (BJP workers) ਦਫਤਰ ਚ ਮੌਜੂਦ ਸਨ ਅਤੇ ਦੋਵੇਂ ਪਾਰਟੀਆਂ ਦੇ ਵਰਕਰ ਆਹਮੋ ਸਾਹਮਣੇ ਹੋ ਗਏ ਦੋਵਾਂ ਪਾਸਿਓਂ ਪੱਥਰ ਚੱਲੇ ਇਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਰਕਰ ਜ਼ਖ਼ਮੀ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ ਭਾਜਪਾ ਦੇ ਆਗੂਆਂ ਨੇ ਕਿਹਾ ਕਿ ਜੋ ਲਗਾਤਾਰ ਭਾਜਪਾ ਇੰਪਰੂਪਮੈਂਟ ਟਰੱਸਟ ਅਤੇ ਕਾਂਗਰਸ ਵਿਧਾਇਕਾਂ ਦੇ ਘਪਲੇ ਉਜਾਗਰ ਕਰ ਰਹੀ ਹੈ ਜਿਸਨੂੰ ਲੈ ਕੇ ਅੱਜ ਇਹ ਹੰਗਾਮਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਗੁੰਡੇ ਸਨ ਜਿਨ੍ਹਾਂ ਨੇ ਆ ਕੇ ਗੁੰਡਾਗਰਦੀ ਕੀਤੀ ਹੈ।
ਦੂਜੇ ਪਾਸੇ ਯੂਥ ਕਾਂਗਰਸ ਦੇ ਆਗੂਆਂ (Youth Congress leaders) ਦਾ ਕਹਿਣਾ ਹੈ ਕਿ ਉਹ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਪਰ ਭਾਜਪਾ ਦੇ ਕੁਝ ਆਗੂਆਂ ਨੇ ਆ ਕੇ ਉਨ੍ਹਾਂ ਤੇ ਹਮਲਾ ਕੀਤਾ ਉਨ੍ਹਾਂ 'ਤੇ ਇੱਟਾਂ ਪਰਛਾਈਆਂ ਨੇ ਅਤੇ ਉਨ੍ਹਾਂ 'ਤੇ ਹਮਲਾ ਕੀਤਾ ਹੈ ਉਨ੍ਹਾਂ ਸਿੱਧੇ ਤੌਰ 'ਤੇ ਇਸਨੂੰ ਪ੍ਰੀਪਲੈਨ ਦੱਸਿਆ ਹੈ।
ਉੱਧਰ ਮੌਕੇ 'ਤੇ ਮੌਜੂਦ ਪੁਲੀਸ ਦੇ ਅਧਿਕਾਰੀਆਂ (Police officers) ਨੇ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਉਨ੍ਹਾਂ ਕਿਹਾ ਕਿ ਕੁਝ ਦੇਰ ਪਹਿਲਾਂ ਥੋੜ੍ਹਾ ਬਹੁਤ ਹੰਗਾਮਾ ਜ਼ਰੂਰ ਹੋਇਆ ਸੀ ਪਰ ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਹਲਾਤਾਂ 'ਤੇ ਕਾਬੂ ਪਾ ਲਿਆ ਗਿਆ ਉਨ੍ਹਾਂ ਕਿਹਾ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਪੂਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਗੁਜਰਾਤ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ