ETV Bharat / state

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਮੌਕੇ ਬੋਲੇ ਮੰਤਰੀ ਬੈਂਸ, ਕਿਹਾ- ਹਿਮਾਚਲ ਪ੍ਰਦੇਸ਼ ਵਿੱਚ ਮੁੜ ਤੋਂ ਕਰਾਂਗੇ ਮਿਹਨਤ - ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ

ਲੁਧਿਆਣਾ ਵਿੱਚ ਵੀਰਵਾਰ ਤੋਂ 2 ਦਿਨੀਂ ਸੂਬਾ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦੀ ਸ਼ੂਰੁਆਤ ਹੋਈ ਹੈ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਪਹਿਲੀ ਵਾਰ ਸੂਬਾ ਪੱਧਰੀ ਖੇਡਾਂ ਹੋ ਰਹੀਆਂ ਹਨ, ਇਨ੍ਹਾਂ ਬੱਚਿਆਂ ਦਾ ਟੈਲੇਂਟ ਵੀ ਇਸ ਪੱਧਰ ਉਤੇ ਬਾਹਰ ਆਵੇਗਾ।

work hard again in Himachal Pradesh
work hard again in Himachal Pradesh
author img

By

Published : Dec 8, 2022, 2:00 PM IST

ਲੁਧਿਆਣਾ: ਵੀਰਵਾਰ ਤੋਂ 2 ਦਿਨੀਂ ਸੂਬਾ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦੀ ਸ਼ੂਰੁਆਤ ਹੋਈ ਹੈ। ਉਨ੍ਹਾਂ ਖੇਡਾਂ ਵਿਚ 1200 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਨ੍ਹਾਂ ਖੇਡਾਂ ਦੀ ਸ਼ੂਰੁਆਤ ਕੀਤੀ ਗਈ ਹੈ ਉਨ੍ਹਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਹਾਲਾਂਕਿ ਤੈਅ ਸਮੇਂ ਤੋਂ ਉਹ ਇਕ ਘੰਟਾ ਲੇਟ ਸਮਾਗਮ ਵਿਚ ਪੁੱਜੇ।

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ: ਇਸ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਲਈ ਪਹਿਲੀ ਵਾਰ ਸੂਬਾ ਪੱਧਰੀ ਖੇਡਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਟੈਲੇਂਟ ਵੀ ਇਸ ਪੱਧਰ ਉਤੇ ਬਾਹਰ ਆਵੇਗਾ। ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਬਿਜਲੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਅਸੀਂ ਬਿੱਲ ਅਦਾ ਕਰਾਂਗੇ ਉਨ੍ਹਾਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲੈ ਕੇ ਆਇਆ ਹੈ।

ਹਿਮਾਚਲ ਪ੍ਰਦੇਸ਼ ਵਿੱਚ ਮੁੜ ਤੋਂ ਕਰਾਂਗੇ ਮਿਹਨਤ

ਹਿਮਾਚਲ ਵਿੱਚ 'ਆਪ' ਦੇ ਪ੍ਰਦਰਸ਼ਨ ਬਾਰੇ ਬੋਲੇ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾ ਕਿਹਾ ਕੇ ਅੱਜ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਹੈ। ਉਨ੍ਹਾ ਕਿਹਾ ਕਿ ਅਸੀਂ 10 ਸਾਲ ਦੇ ਵਿੱਚ ਇਹ ਸਫ਼ਰ ਤੈਅ ਕੀਤਾ ਹੈ। ਉਨ੍ਹਾ ਕਿਹਾ ਕਿ ਹਿਮਾਚਲ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੀ ਸਿੱਧੀ ਲੜਾਈ ਸੀ ਜਿਸ ਕਰਕੇ ਅਸੀਂ ਪਿੱਛੇ ਰਹਿ ਗਏ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਹਿਮਾਚਲ ਦੇ ਵਿਚ ਮੁੜ ਤੋਂ ਕੰਮ ਕਰਾਂਗੇ।

ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਦਾਅਵਾ: ਇਸ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਸੂਬੇ ਦੇ ਵਿੱਚ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਨਹੀਂ ਚੱਲ ਰਹੀ। ਉਥੇ ਹੀ ਰੇਤ ਅਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਉਤੇ ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਸੂਬਾ ਵਾਸੀਆਂ ਤੋਂ ਮਾਫ਼ੀ ਮੰਗਦੇ ਹਾਂ ਕਿਉਂਕਿ ਲੋਕ ਅਦਾਲਤਾਂ ਵੱਲੋਂ ਲਾਈ ਗਈ ਹੈ ਪਰ ਅਸੀਂ ਫਿਰ ਵੀ ਇਸ ਦੇ ਲਈ ਲੜਾਈ ਲੜ ਰਹੇ ਹਾਂ ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਯਤਨਸ਼ੀਲ ਹਾਂ।

ਜੇਤੂ ਖਿਡਾਰੀਆਂ ਦਾ ਬਣਦਾ ਮਾਣ ਸਨਮਾਨ: ਉਥੇ ਹੀ ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰਵਾ ਰਹੇ ਐਸਪੀਡੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 2021 ਦੇ ਵਿੱਚ ਇਹ ਖੇਡ ਨੀਤੀ ਤਿਆਰ ਕੀਤੀ ਗਈ ਸੀ ਪਹਿਲੀ ਵਾਰ ਇਹ ਖੇਡਾਂ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਇਸ ਨਾਲ ਉਤਸ਼ਾਹਿਤ ਕੀਤਾ ਜਾਵੇਗਾ 1278 ਦੇ ਲਗਭਗ ਇਹਨਾਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਚਾਰ ਤਰ੍ਹਾਂ ਦੀਆਂ ਖੇਡਾਂ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੇ ਵਿੱਚ ਇਨਾਮੀ ਰਾਸ਼ੀ ਕੀ ਹੋਵੇਗੀ ਇਸ ਦਾ ਖੁਲਾਸਾ ਦਾ ਉਹ ਹਾਲੇ ਨਹੀਂ ਕਰ ਸਕਦੇ ਪਰ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਜ਼ਰੂਰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਨਾਲ ਹੀ ਉਹ ਅੱਗੇ ਕੌਮੀ ਪੱਧਰ ਉਤੇ ਖੇਡਣ ਲਈ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:- 7 ਸਾਲ ਦੇ ਬੱਚੇ ਉਤੇ ਚੀਤੇ ਨੇ ਹਮਲਾ, ਬੱਚੇ ਦੀ ਮੌਤ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.