ETV Bharat / state

ਸਤਲੁਜ ਦੇ ਬੰਨ੍ਹ 'ਚ ਪਏ ਪਾੜ ਕਾਰਨ ਲੋਕ ਹੋਏ ਬੇਘਰ

ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਛਡੇ ਗਏ ਪਾਣੀ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਦਰਿਆ ਦੇ ਨਾਲ ਲਗਦੇ ਪਿੰਡਾਂ ਵਿੱਚ ਬੰਨ੍ਹ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ।

ਫ਼ੋਟੋ
author img

By

Published : Aug 19, 2019, 4:57 PM IST

ਲੁਧਿਆਣਾ: ਸਤਲੁਜ ਦਰਿਆ ਦੇ ਪਾਣੀ ਦੇ ਵੱਧਦੇ ਪੱਧਰ ਕਰਕੇ ਕਈ ਥਾਵਾਂ ਤੋਂ ਨਦੀ ਦੇ ਬੰਨ੍ਹ ਟੁੱਟ ਗਏ ਹਨ। ਉੱਥੇ ਹੀ ਲੁਧਿਆਣਾ ਵਿੱਚ ਵੀ ਸਤਲੁਜ ਦੀ ਚਪੇਟ 'ਚ ਕਈ ਪਿੰਡ ਆ ਗਏ ਹਨ। ਪਿੰਡ ਭੋਲੇਵਾਲ, ਆਲੋਵਾਲ ਦੇ ਇਲਾਕੇ ਦੇ ਵਿੱਚ ਬੰਨ੍ਹ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ ਅਤੇ ਲੋਕ ਸੜਕਾਂ 'ਤੇ ਆ ਕੇ ਬੈਠਣ ਲਈ ਮਜਬੂਰ ਹੋ ਹਏ ਹਨ।

ਵੀਡੀਓ

ਪਿੰਡ ਭੋਲੇਵਾਲ ਦੇ ਕੋਲ ਲਗਭਗ 100 ਫੁੱਟ ਦਾ ਪਾੜ ਪੈ ਗਿਆ ਹੈ ਜਿਸ ਕਾਰਨ ਸਤਲੁਜ ਦਾ ਪਾਣੀ ਪਿੰਡਾਂ ਦੇ ਵਿੱਚ ਆ ਗਿਆ ਹੈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਵੀ ਤਬਾਹ ਹੋ ਚੁੱਕੀ ਹੈ । ਪਾੜ ਪਏ ਨੂੰ ਇੱਕ ਦਿਨ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਹਲ੍ਹੇ ਤੱਕ ਬੰਨ੍ਹ ਨੂੰ ਸਹੀ ਕਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ। ਈਟੀਵੀ ਭਾਰਤ ਦੀ ਟੀਮ ਵੱਲੋਂ ਪਾੜ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਆਪਣੀ ਪਰੇਸ਼ਾਨੀਆਂ ਦੱਸਿਆ।

ਮੁੱਖ ਮੰਤਰੀ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਪਹਿਰੇ ਸਤਲੁਜ ਦਰਿਆ ਹੈੱਡਵਰਕਸ 'ਤੇ ਪਹੁੰਚ ਕੇ ਪਾਣੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਤੋਂ ਦਰਿਆ 'ਚ ਪਾਣੀ ਦੇ ਵੱਧ ਰਹੇ ਪੱਧਰ ਬਾਰੇ ਜਾਣਕਾਰੀ ਹਾਸਲ ਕੀਤੀ। ਅਮਰਿੰਦਰ ਸਿੰਘ ਨੇ ਸਤਲੁਜ ਦਰਿਆ ਕਿਨਾਰੇ ਰਹਿੰਦੇ ਗਰੀਬ ਲੋਕਾਂ ਦੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਅਤੇ ਗ਼ਰੀਬ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਦੁੱਖੜੇ ਵੀ ਸੁਣੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ ਪੀੜ੍ਹਤਾਂ ਨੂੰ ਰਹਿਣ-ਸਹਿਣ, ਕੱਪੜੇ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਦੁੱਖ-ਸੁੱਖ ਵਿਚ ਪੀੜਤਾਂ ਨਾਲ ਹੈ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Intro:Hl...ਲੁਧਿਆਣਾ ਦੇ ਨਾਲ ਲੱਗਦੇ ਚਾਰ ਪਿੰਡ ਆਏ ਪਾਣੀ ਦੀ ਲਪੇਟ ਚ ਟੁੱਟਿਆ ਭੋਲੇਵਾਲ ਕੋਲ ਬੰਨ੍ਹ, ਲੋਕ ਹੋਏ ਘਰਾਂ ਤੋਂ ਬੇਘਰ

Anchor..ਭਾਖੜਾ ਡੈਮ ਵੱਲੋਂ ਲਗਾਤਾਰ ਛੱਡੇ ਜਾ ਰਹੇ ਸਤਲੁਜ ਚ ਪਾਣੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਵੀ ਸਤਲੁਜ ਦੀ ਲਪੇਟ ਚ ਕਈ ਪਿੰਡ ਆ ਗਏ ਨੇ ਖਾਸ ਕਰਕੇ ਪਿੰਡ ਭੋਲੇਵਾਲ ਆਲੋਵਾਲ ਦੇ ਇਲਾਕੇ ਦੇ ਵਿੱਚ ਬੰਨ੍ਹ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਅਤੇ ਲੋਕ ਸੜਕਾਂ ਤੇ ਆ ਕੇ ਬੈਠਣ ਲਈ ਮਜਬੂਰ ਹੋ ਰਹੇ ਨੇ...

Body:Vo..1 ਪਿੰਡ ਭੋਲੇਵਾਲ ਦੇ ਕੋਲ ਲਗਭਗ 100 ਫੁੱਟ ਦਾ ਪਾੜ ਪੈ ਚੁੱਕਾ ਹੈ ਜਿਸ ਕਾਰਨ ਸਤਲੁਜ ਦਾ ਪਾਣੀ ਪਿੰਡਾਂ ਦੇ ਵਿੱਚ ਵੜ ਗਿਆ ਹੈ ਅਤੇ ਲੋਕ ਇਹ ਪ੍ਰੇਸ਼ਾਨ ਨੇ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਚੁੱਕੀ ਹੈ ਅਤੇ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਪੂਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ..ਸਾਡੀ ਟੀਮ ਨੇ ਪਾੜ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਦੇ ਨਾਲ ਖਾਸ ਗੱਲਬਾਤ ਵੀ ਕੀਤੀ..

Wt..ਵਰਿੰਦਰ... ਪਿੰਡ ਵਾਸੀ

Conclusion:Clozing...ਸੋ ਲਗਾਤਾਰ ਸਤਲੁਜ ਦਾ ਕਹਿਰ ਲੁਧਿਆਣਾ ਚ ਵੀ ਹੁਣ ਪਿੰਡਾਂ ਦੇ ਵਿੱਚ ਵਿਖਾਈ ਦੇਣ ਲੱਗਾ ਹੈ..ਪਾੜ ਪਏ ਨੂੰ ਇੱਕ ਦਿਨ ਬੀਤ ਚੁੱਕਾ ਹੈ ਪਰ ਹਾਲੇ ਤੱਕ ਪਾੜ ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ..

ETV Bharat Logo

Copyright © 2024 Ushodaya Enterprises Pvt. Ltd., All Rights Reserved.