ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary Sciences University) ਵੱਲੋਂ ਅਕਸਰ ਹੀ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ, ਇਸੇ ਦੇ ਤਹਿਤ ਯੂਨੀਵਰਸਿਟੀ ਵੱਲੋਂ ਬੀਤੇ ਦਿਨ ਦਿੱਲੀ ਦੀ ਕੰਪਨੀ ਐੱਸ.ਐੱਸ. ਵੇਸਟ ਲਿੰਕ ਦੇ ਨਾਲ ਇਕ ਕਰਾਰ ਕੀਤਾ ਗਿਆ ਹੈ। ਜਿਸ ਦੇ ਤਹਿਤ ਯੂਨੀਵਰਸਿਟੀ (University) ਉਨ੍ਹਾਂ ਨੂੰ ਅਜਿਹੀ ਤਕਨੀਕ ਦੇਵੇਗੀ, ਜਿਸ ਨਾਲ ਖਾਣੇ ਦੀ ਰਹਿੰਦ ਖੂੰਹਦ ਦੇ ਨਾਲ ਪਸ਼ੂਆਂ ਦਾ ਖਾਣਾ (Animal feed) (ਭਾਵ) ਫੀਡ ਤਿਆਰ ਕੀਤੀ ਜਾਵੇਗੀ।
ਇਸ ਸਬੰਧੀ ਯੂਨੀਵਰਸਿਟੀ ਦੀ ਲੈਬ (University Lab) ਵਿੱਚ ਟੈਸਟ ਸ਼ੁਰੂ ਹੋ ਚੁੱਕੇ ਹਨ, ਚਾਰ ਵਿਗਿਆਨੀਆਂ ਦੀ ਟੀਮ ਇਸ ‘ਤੇ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਆਉਂਦੇ ਛੇ ਮਹੀਨਿਆਂ ਦੇ ਵਿੱਚ ਯੂਨੀਵਰਸਿਟੀ ਕੰਪਨੀ ਨੂੰ ਅਜਿਹੀ ਤਕਨੀਕ ਦੇਵੇਗੀ। ਜਿਸ ਨਾਲ ਨਾ ਤਾਂ ਖਾਣਾ ਅਜਾਈਂ ਜਾਵੇਗਾ ਸਗੋਂ ਪਸ਼ੂਆਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਮਿਲੇਗੀ।
![ਹੁਣ ਵੇਸਟ ਖਾਣੇ ਤੋਂ ਬਣੇਗੀ ਪਸ਼ੂਆਂ ਦੀ ਪੌਸ਼ਟਿਕ ਖ਼ੁਰਾਕ](https://etvbharatimages.akamaized.net/etvbharat/prod-images/pb-ldh-02-spl-waste-feed-pkg-7205443_26052022140347_2605f_1653554027_475.jpg)
ਫੈਕਟਰੀਆਂ ਦੀ ਰਹਿੰਦ ਖੂੰਹਦ ਦੀ ਵਰਤੋਂ: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ (Guru Angad Dev, Director Research, University of Veterinary Sciences) ਡਾ. ਜੇ.ਪੀ. ਐੱਸ ਗਿੱਲ ਨੇ ਦੱਸਿਆ ਕਿ ਇਸ ਦੇ ਤਹਿਤ ਯੂਨੀਵਰਸਿਟੀ ਦੀ ਰਿਸਰਚ ਟੀਮ ਅਜਿਹੀ ਤਕਨੀਕ ਤਿਆਰ ਕਰਕੇ ਕੰਪਨੀ ਨੂੰ ਦੇਵੇਗੀ। ਜਿਸ ਵਿੱਚ ਜੋ ਫੈਕਟਰੀਆਂ ਦੀ ਰਹਿੰਦ ਖੂੰਹਦ ਹੁੰਦੀ ਹੈ, ਉਸ ਦੀ ਵਰਤੋਂ ਕਰਕੇ ਦੁਧਾਰੂ ਪਸ਼ੂਆਂ ਲਈ ਅਤੇ ਆਮ ਪਸ਼ੂਆਂ ਲਈ ਅਜਿਹੀ ਸੀਟ ਤਿਆਰ ਕੀਤੀ ਜਾਵੇਗੀ। ਜਿਸ ਵਿੱਚ ਪੌਸ਼ਟਿਕ ਤੱਤ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਤਹਿਤ ਉਨ੍ਹਾਂ ਵੱਲੋਂ ਅਜਿਹੀ ਫੈਕਟਰੀਆਂ ਮਟੀਰੀਅਲ ਲਿਆ ਜਾਵੇਗਾ, ਜਿਨ੍ਹਾਂ ਵਿੱਚ ਨੂਡਲ ਬਣਾਉਣ ਵਾਲੀਆਂ ਫੈਕਟਰੀਆਂ (Noodle Factories) ਬੇਕਰੀ ਪ੍ਰੋਡਕਟਸ ਬਣਾਉਣ ਵਾਲੀਆਂ ਫੈਕਟਰੀਆਂ ਪਾਸਤਾ ਬਣਾਉਣ ਵਾਲੀਆਂ ਫੈਕਟਰੀਆਂ ਆਦਿ ਸ਼ਾਮਲ ਹੋਣਗੀਆਂ ਅਤੇ ਉਨ੍ਹਾਂ ਦੀ ਰਹਿੰਦ ਖੂੰਹਦ ਤੋਂ ਅਜਿਹੀ ਸੀਟ ਤਿਆਰ ਕੀਤੀ ਜਾਵੇਗੀ, ਜੋ ਪਸ਼ੂਆਂ ਲਈ ਵਰਦਾਨ ਸਾਬਤ ਹੋਵੇ।
ਰਹਿੰਦ ਖੂੰਹਦ ਤੇ ਪ੍ਰਦੂਸ਼ਣ ਤੋਂ ਛੁਟਕਾਰਾ: ਯੂਨੀਵਰਸਿਟੀ (University) ਦੇ ਇਸ ਪ੍ਰਾਜੈਕਟ ਦੇ ਨਾਲ ਨਾ ਸਿਰਫ਼ ਫੈਕਟਰੀਆਂ ਨੂੰ ਰਹਿੰਦ ਖੂੰਹਦ ਤੋਂ ਛੁਟਕਾਰਾ ਮਿਲੇਗਾ, ਸਗੋਂ ਇਸ ਨਾਲ ਵਾਤਾਵਰਣ ਵੀ ਸਾਫ਼ ਰਹੇਗਾ, ਦਰਅਸਲ ਜ਼ਿਆਦਾਤਰ ਫੈਕਟਰੀਆਂ ਜੋ ਖਾਣ-ਪੀਣ ਵਾਲੇ ਪ੍ਰੋਡਕਟ ਬਣਾਉਂਦੀਆਂ ਹਨ। ਉਹ ਰਹਿੰਦ ਖੂੰਹਦ ਨੂੰ ਜਾਂ ਤਾਂ ਜਲਾ ਦਿੰਦੀਆਂ ਨੇ ਜਾਂ ਫਿਰ ਖੁੱਲ੍ਹੇ ‘ਚ ਸੁੱਟ ਦਿੰਦੀਆਂ ਹਨ ਜਿਸ ਨਾਲ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇੰਨਾ ਹੀ ਨਹੀਂ ਇਨ੍ਹਾਂ ਨੂੰ ਅੱਗ ਲਾਉਣ ਦੇ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਵੀ ਪੈਦਾ ਹੁੰਦੇ ਹੈ ਜੋ ਮਨੁੱਖੀ ਸਿਹਤ ਲਈ ਸਹੀ ਨਹੀਂ, ਯੂਨੀਵਰਸਿਟੀ ਵੱਲੋਂ ਇਸ ਤਕਨੀਕ ਰਾਹੀਂ ਨਾ ਸਿਰਫ਼ ਰਹਿੰਦ ਖੂੰਹਦ ਤੋਂ ਫੈਕਟਰੀਆਂ ਨੂੰ ਨਿਪਟਾਰਾ ਹੋਵੇਗਾ ਸਗੋਂ ਵਾਤਾਵਰਨ ‘ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਚ ਵੀ ਕਮੀ ਆਵੇਗੀ।
ਖਾਣਾ ਹੋਵੇਗਾ ਪ੍ਰੋਸੈੱਸ, ਫਿਰ ਲੈਬ ਟੈਸਟ: ਟਰੈਕਟਰ ਰਿਸਰਚ ਗਡਵਾਸੂ ਡਾ. ਜੀ. ਪੀ. ਐੱਸ ਗਿੱਲ ਨੇ ਦੱਸਿਆ ਹੈ ਕਿ ਅਸੀਂ ਪਹਿਲਾਂ ਖਾਣਾ ਪ੍ਰੋਸੈਸ ਕਰਨ ਤੋਂ ਬਾਅਦ ਉਸ ਦੇ ਲੈਬ ਵਿੱਚ ਟੈਸਟ ਕੀਤੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੇ ਵਿੱਚ ਪਸ਼ੂਆਂ ਲਈ ਜੋ ਤੱਤ ਜ਼ਰੂਰੀ ਨੇ ਉਨ੍ਹਾਂ ਦੀ ਕਿੰਨੀ ਮਾਤਰਾ ਹੈ, ਫਿਰ ਲੈਬ ਦੇ ਵਿੱਚ ਇਨ੍ਹਾਂ ਤੱਤਾਂ ਦੀ ਮਾਤਰਾ ਨੂੰ ਘਟਾਇਆ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਮੁੱਢਲੀ ਸਟੇਜ ‘ਤੇ ਕੰਮ ਚੱਲ ਰਿਹਾ ਹੈ, ਕੰਪਨੀ ਵੱਲੋਂ ਖੁਦ ਸਾਡੇ ਤੱਕ ਪਹੁੰਚ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਵੱਡੀ ਤਦਾਦ ਵਿੱਚ ਅਜਿਹੀ ਫੈਕਟਰੀਆਂ ਦੀ ਰਹਿੰਦ ਖੂੰਹਦ ਬਾਰੇ ਨਿਪਟਾਰੇ ਸਬੰਧੀ ਕਿਹਾ ਜਾਂਦਾ ਹੈ, ਜਿਸ ਲਈ ਇਹ ਤਕਨੀਕ ਈਜਾਦ ਕੀਤੀ ਜਾ ਰਹੀ ਹੈ।
ਗਊਸ਼ਾਲਾ ਦੀ ਵੀ ਆਵੇਗਾ ਕੰਮ: ਡਾ. ਜੇ.ਪੀ. ਐੱਸ ਗਿੱਲ ਨੇ ਦੱਸਿਆ ਕਿ ਇਸ ਤਕਨੀਕ ਦਾ ਫ਼ਾਇਦਾ ਹੋਣਾ ਹੀ ਹੋਣਾ ਹੈ। ਉਨ੍ਹਾਂ ਕਿਹਾ ਜੇਕਰ ਰਹਿੰਦ ਖੂੰਹਦ ਤੋਂ ਤਿਆਰ ਹੋਣ ਵਾਲਾ ਇਹ ਚਾਰਾ ਦੁਧਾਰੂ ਪਸ਼ੂਆਂ ਲਈ ਲਾਹੇਵੰਦ ਨਹੀਂ ਸਾਬਤ ਹੋਵੇਗਾ ਤਾਂ ਇਸ ਨੂੰ ਉਨ੍ਹਾਂ ਜਾਨਵਰਾਂ ਨੂੰ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦੀ ਸਿਰਫ ਡੇਲੀ ਮੇਂਟੇਨੈਂਸ ਕਰਨੀ ਹੈ ਉਹ ਕੋਈ ਦੁੱਧ ਨਹੀਂ ਦਿੰਦੇ ਜਿਵੇਂ ਖਾਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਵੱਡੀ ਤਾਦਾਦ ਵਿੱਚ ਅਜਿਹੇ ਪਸ਼ੂ ਹੁੰਦੇ ਹਨ ਜੋ ਦੁਧਾਰੂ ਨਹੀਂ ਹੁੰਦੇ ਉਨ੍ਹਾਂ ਲਈ ਇਹ ਫੀਡ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ ਅਤੇ ਇਹ ਸਸਤੀ ਹੋਣ ਕਰਕੇ ਉਨ੍ਹਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।
![ਹੁਣ ਵੇਸਟ ਖਾਣੇ ਤੋਂ ਬਣੇਗੀ ਪਸ਼ੂਆਂ ਦੀ ਪੌਸ਼ਟਿਕ ਖ਼ੁਰਾਕ](https://etvbharatimages.akamaized.net/etvbharat/prod-images/pb-ldh-02-spl-waste-feed-pkg-7205443_26052022140347_2605f_1653554027_405.jpg)
ਕਿਸਾਨਾਂ ਲਈ ਟ੍ਰੇਨਿੰਗ ਪ੍ਰੋਗਰਾਮ: ਡਾ. ਗਿੱਲ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਯੂਨੀਵਰਸਿਟੀ ਕਿਸਾਨਾਂ ਨੂੰ ਅਗਾਹ ਵਧੂ ਤਕਨੀਕਾਂ ਸਬੰਧੀ ਸਮੇਂ-ਸਮੇਂ ਦੌਰਾਨ ਜਾਣਕਾਰੀ ਦੇਣ ਲਈ ਹੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦਾ ਮੁੱਖ ਮਕਸਦ ਹੀ ਕਿਸਾਨ ਨੂੰ ਖੁਸ਼ਹਾਲ ਬਣਾਉਣਾ ਹੈ ਅਤੇ ਉਸ ਲਈ ਉਹ ਇਹ ਕਾਢਾਂ ਕੱਢਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੰਪਨੀ ਨਾਲ ਐੱਮ.ਓ .ਯੂ. ਸਾਈਨ ਕਰਨ ਤੋਂ ਬਾਅਦ ਇਸ ਤਕਨੀਕ ‘ਤੇ ਲਗਾਤਾਰ ਸਾਡੇ ਵੱਲੋਂ ਖੋਜ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਸੌਖਾ ਅਤੇ ਸਰਲ ਬਣਾਇਆ ਜਾਵੇਗਾ ਤਾਂ ਜੋ ਆਮ ਕਿਸਾਨ ਨੂੰ ਵੀ ਇਸ ਦਾ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਪਿੰਡਾਂ ਦੇ ਵਿੱਚ ਵੀ ਫੈਕਟਰੀਆਂ ਹਨ, ਇਸ ਤੋਂ ਇਲਾਵਾ ਸਾਡੇ ਘਰਾਂ ਦਾ ਰਹਿੰਦ ਖੂੰਹਦ ਆਦਿ ਦੀ ਵਰਤੋਂ ਕਰਕੇ ਵੀ ਅਸੀਂ ਇਸ ਨੂੰ ਹੋਰ ਸੌਖਾ ਬਣਾਵਾਂਗੇ।
ਜਲਦ ਜੋੜੇ ਜਾਣਗੇ ਢਾਬੇ ਅਤੇ ਹੋਟਲ: ਇਸ ਤਕਨੀਕ ਦੇ ਵਿੱਚ ਜਲਦ ਹੀ ਢਾਬੇ ਅਤੇ ਹੋਟਲ ਵੀ ਜੋੜ ਲਏ ਜਾਣਗੇ, ਢਾਬਿਆਂ ਅਤੇ ਹੋਟਲਾਂ ਤੋਂ ਵੱਡੀ ਤਦਾਦ ਦੇ ਅੰਦਰ ਵੇਸਟ ਖਾਣਾ ਹੁੰਦਾ ਹੈ, ਜੋ ਜਾਂ ਤਾਂ ਕੂੜੇ ਦੇ ਡੰਪ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ, ਡਾ. ਗਿੱਲ ਨੇ ਕਿਹਾ ਕਿ ਇਹ ਖਾਣਾ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਜੇਕਰ ਇਸ ਨੂੰ ਪ੍ਰੋਸੈੱਸ ਕੀਤੇ ਬਿਨਾਂ ਵਰਤਿਆ ਜਾਣਾ ਹੈ ਤਾਂ ਪਿਗਰੀ ਫਾਰਮ ਦੇ ਵਿੱਚ ਇਹ ਲਾਹੇਵੰਦ ਸਾਬਿਤ ਹੋ ਸਕਦਾ ਹੈ।
![ਹੁਣ ਵੇਸਟ ਖਾਣੇ ਤੋਂ ਬਣੇਗੀ ਪਸ਼ੂਆਂ ਦੀ ਪੌਸ਼ਟਿਕ ਖ਼ੁਰਾਕ](https://etvbharatimages.akamaized.net/etvbharat/prod-images/pb-ldh-02-spl-waste-feed-pkg-7205443_26052022140347_2605f_1653554027_1062.jpg)
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਤੇ ਵੀ ਵਿਗਿਆਨੀਆਂ ਦੀ ਟੀਮ ਵੱਲੋਂ ਰਿਸਰਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਵੀ ਆਉਣ ਵਾਲੇ ਸਮੇਂ ਦੇ ਅੰਦਰ ਇਸ ਤਕਨੀਕ ਦੇ ਅੰਦਰ ਜੋਡ਼ਿਆ ਜਾਵੇਗਾ।ਇਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਦੇਖਿਆ ਜਾਵੇਗਾ ਕਿ ਆਖਰਕਾਰ ਇਸ ਵਿੱਚ ਕਿਸ ਤਰ੍ਹਾਂ ਦੇ ਤੱਤ ਮੌਜੂਦ ਨੇ ਜੋ ਪਸ਼ੂਆਂ ਲਈ ਲਾਹੇਵੰਦ ਹਨ ਜਾਂ ਨੁਕਸਾਨ ਦੇ ਉਸ ਮੁਤਾਬਕ ਇਸ ਨੂੰ ਢਾਲ਼ਿਆ ਜਾਵੇਗਾ।
ਇਹ ਵੀ ਪੜ੍ਹੋ: ਮਾਨ ਸਰਕਾਰ ਦੀ ਵੱਡੀ ਕਾਰਵਾਈ, ਬਠਿੰਡਾ ਦਾ ਆਰਟੀਓ ਕੀਤਾ ਮੁਅੱਤਲ