ਲੁਧਿਆਣਾ: ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ (incidents of abuse) ਤੋਂ ਬਾਅਦ ਧਾਰਮਿਕ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਲੁਧਿਆਣਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ (Gurdwara Dukh Nivaran Sahib) ਵਿਖੇ ਸੇਵਾਦਾਰਾਂ ਨੂੰ ਚੌਕਸ ਕੀਤਾ ਗਿਆ ਹੈ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਕੁਝ ਦੇਰ ਪਹਿਲਾਂ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਕੋਲ ਆ ਕੇ ਗਏ ਹਨ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਗੁਰਦੁਆਰਿਆਂ ਨੂੰ ਹੀ ਨਹੀਂ ਸਗੋਂ ਮੰਦਿਰਾਂ ਮਸਜਿਦਾਂ ਦੇ ਪ੍ਰਬੰਧਕ ਵੀ ਜ਼ਰੂਰ ਧਾਰਮਿਕ ਥਾਂਵਾਂ ਦਾ ਧਿਆਨ ਰੱਖਣ ਕੈਮਰੇ ਦਰੁਸਤ ਰੱਖਣ ਸੇਵਾਦਾਰਾਂ ਨੂੰ ਚੌਕਸ ਰੱਖਣ।
ਸੇਵਾਦਾਰਾਂ ਦੇ ਨਾਲ ਸੰਗਤ ਨੂੰ ਵੀ ਹੋਣਾ ਚਾਹੀਦਾ ਹੈ ਚੌਕਸ
ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ (Gurdwara Dukh Nivaran Sahib) ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਸੇਵਾਦਾਰਾਂ ਦੇ ਨਾਲ ਸੰਗਤ ਨੂੰ ਵੀ ਚੌਕਸ ਹੋਣਾ ਚਾਹੀਦਾ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਗੁਰਦੁਆਰਾ ਸਾਹਿਬਾਨਾਂ ਵਿਚ ਨਤਮਸਤਕ ਹੁੰਦੀ ਹੈ, ਅਜਿਹੇ 'ਚ ਕਿਸੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਇਸ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ: ਸੁਖਬੀਰ ਨੇ ਸੱਦੀ core committee ਦੀ ਮੀਟਿੰਗ, ਬੇਅਦਬੀ ’ਤੇ ਹੋਵੇਗੀ ਚਰਚਾ
ਜਿਸ ਕਰਕੇ ਸੇਵਾਦਾਰ ਅਤੇ ਨਾਲ-ਨਾਲ ਸੰਗਤ ਦਾ ਵੀ ਚੌਕਸ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਬੇਹੱਦ ਮੰਦਭਾਗੀਆਂ ਹਨ, ਇਸ ਤਰ੍ਹਾਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਇਸ ਪਿੱਛੇ ਲੁਕੇ ਹੋਏ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਹਨ ਸੈਂਕੜੇ ਕੈਮਰੇ
ਗਿਆਨੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੈਂਕੜੇ ਕੈਮਰੇ ਲੱਗੇ ਹੋਏ ਹਨ, ਸੇਵਾਦਾਰਾਂ ਨੂੰ ਵੀ ਚੌਕਸ ਕੀਤਾ ਹੈ ਪਰ ਸੰਗਤ ਨੂੰ ਵੀ ਇਸ ਵਿੱਚ ਸੁਚੇਤ ਹੋਣ ਦੀ ਬੇਹੱਦ ਖਾਸ ਲੋੜ ਹੈ।
ਇਹ ਵੀ ਪੜ੍ਹੋ: ਕਪੂਰਥਲਾ ਬੇਅਦਬੀ ਮਾਮਲਾ : ਫੋਨ ਕਾਲ ਨੇ ਬਦਲਿਆ ਆਈ.ਜੀ ਦਾ ਬਿਆਨ, ਕਿਹਾ...