ETV Bharat / state

ਪੁਲਿਸ ਨੇ ਸ਼ਿਕਾਇਤ 'ਤੇ ਨਹੀਂ ਕੀਤੀ ਕਾਰਵਾਈ, ਪੀੜਤਾਂ ਨੇ ਕੀਤੀ ਨਾਅਰੇਬਾਜ਼ੀ - police

ਲੁਧਿਆਣਾ ਦੀ E.W.S. ਕਲੌਨੀ 'ਚ ਹੋਲੀ ਵਾਲੇ ਦਿਨ ਇੱਕ ਪਰਿਵਾਰ 'ਤੇ ਕੁਝ ਲੋਕਾਂ ਨੇ ਕੀਤਾ ਸੀ ਹਮਲਾ। ਆਪਸੀ ਰੰਜਿਸ਼ ਦੇ ਚਲਦਿਆਂ ਕੀਤਾ ਹਮਲਾ। ਪਰਿਵਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ। ਇਸ ਦੇ ਚਲਦਿਆਂ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਦਿੱਤਾ ਧਰਨਾ।

ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਦਿੱਤਾ ਧਰਨਾ
author img

By

Published : Mar 24, 2019, 3:34 PM IST

ਲੁਧਿਆਣਾ: ਸ਼ਹਿਰ 'ਚ E.W.S. ਕਲੌਨੀ 'ਚ ਹੋਲੀ ਵਾਲੇ ਦਿਨ ਇੱਕ ਪਰਿਵਾਰ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਨਾ ਕਰਨ 'ਤੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਦਿੱਤਾ ਧਰਨਾ

ਦਰਅਸਲ, ਹੋਲੀ ਵਾਲੇ ਦਿਨ E.W.S. ਕਲੌਨੀ 'ਚ ਰਹਿਣ ਵਾਲੇ ਪਰਿਵਾਰ ਤੇ ਆਪਸੀ ਰੰਜਿਸ਼ ਦੇ ਚਲਦਿਆਂ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤੀ ਕੀਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਨਾਰਾਜ਼ ਪੀੜਤ ਪਰਿਵਾਰ ਨੇ ਥਾਣੇ ਦਾ ਘਿਰਾਓ ਕਰਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਪੁਲਿਸ ਤੋਂ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਓਧਰ, ਥਾਣਾ ਮੁਖੀ ਸੁਲੱਖਣ ਸਿੰਘ ਨੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇ ਕੇ ਪ੍ਰਦਰਸ਼ਨਕਾਰੀਆਂ ਤੋਂ ਧਰਨਾ ਖ਼ਤਮ ਕਰਵਾਇਆ। ਫ਼ਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

SLUG...PB LDH PROTEST AGAINST POLICE

FEED...FTP

DATE...24/03/2019

Anchor....ਲੁਧਿਆਣਾ ਵਿਖੇ ਹੋਲੀ ਵਾਲੇ ਦਿਨ E.W.S ਕਲੋਨੀ ਵਿੱਚ ਹੋਏ ਇੱਕ ਪਰਿਵਾਰ ਤੇ ਹਮਲੇ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਤੇ ਕਾਰਵਾਈ ਨਾ ਕਰਣ ਦੇ ਆਰੋਪ ਲਗਾਉਂਦਿਆਂ ਪੀੜਿਤ ਪਰਿਵਾਰ ਨੇ ਆਪਣੇ ਸਮਰਥਕਾਂ ਸਮੇਤ ਥਾਣੇ ਦੇ ਅੱਗੇ ਧਰਨਾ ਲੱਗਾ ਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਜਮਕੇ ਨਾਰੇਬਾਜੀ ਕੀਤੀ। ਜਿਕਰਯੋਗ ਹੈ ਕਿ ਹੋਲੀ ਵਾਲੇ ਦਿਨ ਆਪਸੀ ਰੰਜਿਸ਼ ਦੇ ਚਲਦਿਆਂ ਕੁਝ ਲੋਕਾਂ ਨੇ ਇੱਕ ਘਰ ਤੇ ਹਮਲਾ ਕਰਕੇ ਛੋਟੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਜਿਸਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 7 ਵਿੱਚ ਦਿੱਤੀ ਗਈ ਸੀ। ਪਰ ਆਰੋਪੀਆਂ ਤੇ ਕਾਰਵਾਈ ਨਾ ਹੋਣ ਕਰਕੇ ਭੜਕੇ ਲੋਕਾਂ ਨੇ ਥਾਣੇ ਦਾ ਘਿਰਾਓ ਕਰਕੇ ਜਮਕੇ ਨਾਰੇਬਾਜੀ ਕੀਤੀ ਅਤੇ ਆਰੋਪੀਆਂ ਨੂੰ ਫੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

Vo...1 ਦੂਜੇ ਪਾਸੇ ਥਾਣਾ ਮੁਖੀ ਸੁਲੱਖਣ ਸਿੰਘ ਨੇ  ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਅਸ਼ਵਾਸਨ ਦੇਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ, ਅਤੇ ਧਰਨਾ ਖਤਮ ਕਰਵਾਇਆ।  ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਕਿਹਾ ਕਿ ਆਰੋਪੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ

Byte :- ਪੀੜਿਤ ਵਿਅਕਤੀ 

Byte :- ਜ਼ਖਮੀ ਬੱਚੇ ਦੀ ਮਾਂ 

Byte :- ਸੁਲੱਖਣ ਸਿੰਘ (ਥਾਣਾ ਮੁਖੀ )

Download link 
1 file
ETV Bharat Logo

Copyright © 2024 Ushodaya Enterprises Pvt. Ltd., All Rights Reserved.