ETV Bharat / state

ਜ਼ਿਮਨੀ ਚੋਣਾਂ: ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਮਨਪ੍ਰੀਤ ਇਯਾਲੀ ਤੇ ਸੁਖਦੇਵ ਸਿੰਘ ਚੱਕ ਨੇ ਭੁਗਤਾਈ ਵੋਟ - sukhdev singh chak

ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਉੱਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਫਗਵਾੜਾ ਵਿੱਚ, ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਪਿੰਡ ਗੋਰਸੀਆਂ ਕਾਦਰ ਵਿੱਚ ਅਤੇ ਮੁੱਲਾਂਪੁਰ ਦਾਖਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੇ ਆਪਣੀ ਵੋਟ ਭੁਗਤਾਈ।

ਸੋਮ ਪ੍ਰਕਾਸ਼, ਮਨਪ੍ਰੀਤ ਇਯਾਲੀ ਤੇ ਸੁਖਦੇਵ ਸਿੰਘ ਚੱਕ ਨੇ ਭੁਗਤਾਈ ਵੋਟ
author img

By

Published : Oct 21, 2019, 12:17 PM IST

Updated : Oct 21, 2019, 12:56 PM IST

ਲੁਧਿਆਣਾ/ ਫਗਵਾੜਾ: ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਉੱਤੇ ਸੋਮਵਾਰ ਨੂੰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਿਆਸੀ ਆਗੂਆਂ ਸਣੇ ਆਮ ਲੋਕ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਇਸੇ ਤਹਿਤ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਆਪਣੇ ਪਰਿਵਾਰ ਸਣੇ ਪਿੰਡ ਗੋਰਸੀਆਂ ਕਾਦਰ ਵਿੱਚ ਵੋਟ ਭੁਗਤਾਈ।

ਸੋਮ ਪ੍ਰਕਾਸ਼, ਮਨਪ੍ਰੀਤ ਇਯਾਲੀ ਤੇ ਸੁਖਦੇਵ ਸਿੰਘ ਚੱਕ ਨੇ ਭੁਗਤਾਈ ਵੋਟ

ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਪਰਿਵਾਰ ਸਣੇ ਆਪਣੀ ਵੋਟ ਦੀ ਵਰਤੋਂ ਕੀਤੀ। ਉਨ੍ਹਾਂ ਦੇ ਨਾਲ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਰਾਜੇਸ਼ ਬਾਘਾ ਵੀ ਮੌਜੂਦ ਸਨ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਪ੍ਰਮਾਤਮਾ ਦੀ ਮਿਹਰ ਦੇ ਨਾਲ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ 24 ਅਕਤੂਬਰ ਨੂੰ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਹੀ ਆਉਣਗੇ। ਇਯਾਲੀ ਨੇ ਸੁਰੱਖਿਆ ਨੂੰ ਲੈ ਕੇ ਵੀ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਮੁੱਲਾਂਪੁਰ ਦਾਖਾ ਦੇ ਐਸਐਸਪੀ ਨੂੰ ਬਦਲਣ ਤੋਂ ਬਾਅਦ ਹੁਣ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਪੂਰੀ ਤਸੱਲੀ ਹੈ। ਡੀਆਈਜੀ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੀ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ।

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਫਗਵਾੜਾ ਵਿਖੇ ਆਪਣੇ ਪਰਿਵਾਰ ਸਣੇ ਆਪਣੇ ਮੱਤ ਦੀ ਵਰਤੋਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਫਗਵਾੜਾ ਵਿੱਚ ਲਗਾਤਾਰ ਧੱਕਾਸ਼ਾਹੀ ਕਰਦੀ ਆ ਰਹੀ ਹੈ। ਕਾਂਗਰਸ ਭਾਵੇਂ ਜੋ ਵੀ ਕਰਦੀ ਹੋਵੇ ਭਾਰਤੀ ਜਨਤਾ ਦੀ ਜਿੱਤ ਡੰਕੇ ਦੀ ਚੋਟ ਉੱਤੇ ਹੋਵੇਗੀ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੇ ਕਾਫ਼ੀ ਵਿਕਾਸ ਕੀਤਾ ਹੈ ਅਤੇ ਵਿਕਾਸ ਦੇ ਮੁੱਦੇ ਉੱਤੇ ਲੋਕਾਂ ਨੇ ਹੀ ਵੋਟ ਪਾਉਣੀ ਹੈ।

ਸੋਮ ਪ੍ਰਕਾਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਲੋਕਤੰਤਰ ਦੇ ਇਸ ਮੇਲੇ ਵਿੱਚ ਆਪਣੀ ਵੋਟ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।

ਮੁੱਲਾਂਪੁਰ ਦਾਖਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੇ ਵੀ ਪਿੰਡ ਚੱਕ ਵਿੱਚ ਆਪਣੀ ਵੋਟ ਦੀ ਵਰਤੋਂ ਕੀਤੀ। ਇਸ ਦੌਰਾਨ ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਫਿਕਸ ਮੈਚ ਖੇਡ ਰਹੀ ਹੈ, ਜੋ ਬੇਅਦਬੀਆਂ ਅਕਾਲੀ ਦਲ ਦੇ ਰਾਜ ਸਮੇਂ ਹੋਈਆਂ ਉਨ੍ਹਾਂ ਦਾ ਹਿਸਾਬ ਲੋਕ ਕਾਂਗਰਸ ਤੋਂ ਮੰਗ ਰਹੇ ਹਨ।

Intro:Hl..ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਆਪਣੇ ਪਰਿਵਾਰ ਸਣੇ ਪਿੰਡ ਗੋਰਸੀਆਂ ਕਾਦਰ ਦੇ ਵਿੱਚ ਭੁਗਤਾਈ ਵੋਟ..ਜਿੱਤ ਦਾ ਕੀਤਾ ਦਾਅਵਾ ਸੁਰੱਖਿਆ ਤੇ ਵੀ ਜਤਾਈ ਸੰਤੁਸ਼ਟੀ

Anchor..ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਅੱਜ ਆਪਣੇ ਪਰਿਵਾਰ ਸਣੇ ਪਿੰਡ ਗੋਰਸੀਆਂ ਕਾਦਰ ਦੇ ਵਿੱਚ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ..ਇਸ ਦੌਰਾਨ ਮਨਪ੍ਰੀਤ ਇਆਲੀ ਨੇ ਸੁਰੱਖਿਆ ਤੇ ਵੀ ਸੰਤੁਸ਼ਟੀ ਜਤਾਈ..

Body:Vo..1 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਮਨਪ੍ਰੀਤ ਇਆਲੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ 24 ਅਕਤੂਬਰ ਨੂੰ ਨਤੀਜੇ ਉਨ੍ਹਾਂ ਦੇ ਪੱਖ ਚ ਆਉਣਗੇ...ਮਨਪ੍ਰੀ ਦਿਆਲੀ ਨੇ ਸੁਰੱਖਿਆ ਨੂੰ ਲੈ ਕੇ ਵੀ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਮੁੱਲਾਂਪੁਰ ਦਾਖਾ ਦੇ ਐਸਐਸਪੀ ਨੂੰ ਬਦਲਣ ਤੋਂ ਬਾਅਦ ਹੁਣ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਪੂਰੀ ਤਸੱਲੀ ਹੈ ਉਨ੍ਹਾਂ ਕਿਹਾ ਕਿ ਡੀਆਈਜੀ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੀ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ..

Byte..ਮਨਪ੍ਰੀਤ ਇਯਾਲੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ

Conclusion:Clozing..ਸੋ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਜਿੱਥੇ ਆਪਣੀ ਜਿੱਤ ਦਾ ਦਾਅਵਾ ਕੀਤਾ ਉਥੇ ਹੀ ਸੁਰੱਖਿਆ ਨੂੰ ਲੈ ਕੇ ਵੀ ਉਨ੍ਹਾਂ ਸੰਤੁਸ਼ਟੀ ਜਤਾਈ ਹੈ..

Last Updated : Oct 21, 2019, 12:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.