ETV Bharat / state

ਨਿਯੁਕਤੀ ਪੱਤਰ ਵੰਡਣ ਪਹੁੰਚੇ ਹਰਦੀਪ ਪੁਰੀ ਤਾਂ ਕੈਬਨਿਟ ਮੰਤਰੀ ਧਾਲੀਵਾਲ ਨੇ ਮੋਦੀ ਸਰਕਾਰ ਉੱਤੇ ਕੱਸਿਆ ਤੰਜ

ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਹਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸੰਬੋਧਿਤ ਕੀਤਾ ਹੈ। ਕਿਸਾਨਾਂ ਦੀ ਐਕਸਪੋ ਵਿੱਚ ਪੁੱਜੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਐਕਸਪੋ ਵਿੱਚ ਪਕੋੜੇ ਵੇਚਣ ਦਾ ਰੁਜ਼ਗਾਰ ਦਿੱਤਾ ਗਿਆ। ਹਾਲਾਂਕਿ ਹਰਦੀਪ ਪੁਰੀ ਨੇ ਨਰਿੰਦਰ ਮੋਦੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਹੈ।

Union Minister Hardeep Puri distributed appointment letters
ਨਿਯੁਕਤੀ ਪੱਤਰ ਵੰਡਣ ਪਹੁੰਚੇ ਹਰਦੀਪ ਪੁਰੀ ਤਾਂ ਕੈਬਨਿਟ ਮੰਤਰੀ ਧਾਲੀਵਾਲ ਨੇ ਮੋਦੀ ਸਰਕਾਰ ਉੱਤੇ ਕੱਸਿਆ ਤੰਜ
author img

By

Published : Jan 20, 2023, 5:12 PM IST

ਲੁਧਿਆਣਾ: ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ 'ਚ ਰਜ਼ਗਾਰ ਮੇਲੇ 'ਚ ਪੁੱਜੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਜਿੱਥੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ। ਇਸ ਦੇ ਉੱਥੇ ਹੀ ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਉੱਜਵਲ ਭਵਿੱਖ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੇ ਰੁਜ਼ਗਾਰ ਮੇਲੇ ਅੱਗੇ ਵੀ ਲਗਾਏ ਜਾਣਗੇ ਤਾਂ ਦੇਸ਼ ਤਰੱਕੀ ਦੀਆਂ ਲੀਹਾਂ ਪੈ ਸਕਦੀਆਂ ਹਨ। ਦੂਜੇ ਪਾਸੇ ਲੁਧਿਆਣਾ ਕਿਸਾਨ ਮਸ਼ੀਨਰੀ ਦੀ ਐਕਸਪੋ ਵਿੱਚ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੇਂਦਰ ਦੇ ਰੁਜ਼ਗਾਰ ਮੇਲੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਸ ਵਿੱਚ ਪਕੌੜੇ ਵੇਚਣ ਦਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਦੇਸ਼ ਭਰ ਦੇ ਕਰੀਬ 10 ਲੱਖ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਜਿਸ ਤਹਿਤ ਅੱਜ ਉਹ ਨਿਯੁਕਤੀ ਪੱਤਰ ਦੇਣ ਲਈ ਲੁਧਿਆਣਾ ਪੁੱਜੇ ਹਨ। ਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਦੀ ਲੋੜ ਹੈ। ਪੰਜਾਬ ਵਿੱਚ ਭਾਜਪਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਦੀ ਸਰਕਾਰ ਚੱਲ ਰਹੀ ਸੀ ਅਤੇ ਹੁਣ ਇਕੱਲੀ ਸਰਕਾਰ ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ਵਿੱਚ ਮਜ਼ਬੂਤੀ ਨਾਲ ਵੱਧ ਰਹੀ ਹੈ, ਜਿਸ ਕਾਰਨ ਭਾਜਪਾ ਆਉਣ ਵਾਲੇ ਸਮੇਂ 'ਚ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਲਈ ਯਤਨ ਕਰ ਰਾਹੀਂ ਹੈ।

ਇਹ ਵੀ ਪੜ੍ਹੋ: 'ਦਿੱਲੀ ਦੀਆਂ ਧੁਨਾਂ ਉੱਤੇ ਨੱਚਦੇ ਹਨ CM ਭਗਵੰਤ ਮਾਨ', ਪੜ੍ਹੋ ਮਾਨ ਉੱਤੇ ਪ੍ਰਤਾਪ ਬਾਜਵਾ ਦੇ ਤਿੱਖੇ ਤੰਜ

ਭਾਰਤ ਜੋੜੋ ਯਾਤਰਾ ਉੱਤੇ ਸਵਾਲ : ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਮਜ਼ਬੂਤੀ ਲਈ ਲੱਗੀ ਹੋਈ ਹੈ, ਪਰ ਉਨ੍ਹਾਂ ਦੀ ਪਾਰਟੀ 'ਚ ਕੀ ਚੱਲ ਰਿਹਾ ਹੈ, ਇਹ ਸਭ ਨੂੰ ਪਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਅਗਲੇ ਚਿਹਰੇ ਨੂੰ ਲੈ ਕੇ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੋਲੇ ਸ਼ਬਦਾਂ ਉੱਤੇ ਸਵਾਲ ਚੁੱਕੇ ਅਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.