ETV Bharat / state

ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ - News of Ludhiana in Punjabi

ਪੰਜਾਬ ਵਿੱਚ ਪਾਣੀ ਜਿੱਥੇ ਕਹਿਰ ਕਰ ਰਿਹਾ ਹੈ, ਉੱਥੇ ਹੀ ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਡੁੱਬਣ ਕਰਕੇ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਸਵੀਮਿੰਗ ਪੂਲ ਵਿੱਚ ਨਹਾਉਣ ਬਾਰੇ ਕਹਿ ਕੇ ਗਏ ਸੀ ਪਰ ਉਹ ਬੁੱਢੇ ਨਾਲ ਵੱਲ ਚਲੇਗੇ।

Two youths died due to drowning in the old canal of Ludhiana
ਲੁਧਿਆਣਾ ਦੇ ਬੁੱਢ ਨਾਲੇ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
author img

By

Published : Jul 19, 2023, 12:33 PM IST

ਪਰਿਵਾਰ ਨੇ ਦੱਸੀ ਹੱਡਬੀਤੀ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਟਿੱਬਾ ਰੋਡ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਮੌਤ ਬੁੱਢੇ ਦਰਿਆ ਵਿੱਚ ਡੁੱਬਣ ਕਾਰਨ ਹੋ ਗਈ ਹੈ। ਦੋਵੇਂ ਆਪਣੇ ਦੋਸਤਾਂ ਦੇ ਨਾਲ ਤਾਜਪੁਰ ਰੋਡ ਗਏ ਸਨ। ਪਰਿਵਾਰ ਮੁਤਾਬਿਕ ਨੌਜਵਾਨ ਕਿਸੇ ਦੇ ਘਰ ਵਿੱਚ ਬਣੇ ਸਵੀਮਿੰਗ ਪੂਲ ਅੰਦਰ ਨਹਾਉਣ ਦੀ ਗੱਲ ਕਹਿ ਕੇ ਗਏ ਸਨ, ਪਰ ਦੋਵਾਂ ਦੀ ਬੁੱਢੇ ਦਰਿਆ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਿਵਿਲ ਹਸਪਤਾਲ ਭੇਜਿਆ ਗਿਆ। ਜਵਾਨ ਪੁੱਤਾਂ ਦੀ ਮੌਤ ਤੋਂ ਬਾਅਦ ਘਰ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ: ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਦੇ ਇਹ ਦੋਵੇਂ ਨੌਜਵਾਨ ਰਹਿਣ ਵਾਲੇ ਸਨ। ਇੱਕ ਨੌਜਵਾਨ ਦੀ ਸ਼ਨਾਖਤ ਮੋਹਤਰਬ ਅਤੇ ਦੂਜੇ ਦੀ ਸਾਹਿਬ ਵਜੋਂ ਹੋਈ ਹੈ। ਦੋਵੇਂ ਨੌਜਵਾਨ ਆਪਣੇ 5 ਹੋਰ ਦੋਸਤਾਂ ਦੇ ਨਾਲ ਗਏ ਸਨ। ਦੋਵੇਂ ਦਾ ਪੈਰ ਫਿਸਲਣ ਕਰਕੇ ਉਹ ਬੁੱਢੇ ਦਰਿਆ ਵਿੱਚ ਡਿੱਗ ਗਏ, ਜਿਨ੍ਹਾਂ ਨੂੰ ਵੇਖ ਕੇ ਲੋਕ ਇਕੱਠੇ ਹੋ ਗਏ ਪਰ ਦੋਵਾਂ ਦੀ ਡੁੱਬਣ ਕਰਕੇ ਮੌਤ ਹੋ ਗਈ। 5 ਹੋਰ ਦੋਸਤਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬਚ ਸਕੇ। ਇਸ ਦੌਰਾਨ ਪਰਿਵਾਰ ਨੇ ਧਾਹਾਂ ਮਾਰਦਿਆਂ ਗਮਗੀਨ ਮਾਹੌਲ ਵਿੱਚ ਦੁੱਖ ਬਿਆਨ ਕੀਤਾ।

ਲੋਕਾਂ ਨੇ ਦਿੱਤੀ ਡੁੱਬਣ ਸਬੰਧੀ ਇਤਲਾਹ: ਮ੍ਰਿਤਕ ਦੇ ਪਿਤਾ ਮੁਸਤਕੀਨ ਸੁਲੇਮਾਨੀ ਨੇ ਕਿਹਾ ਕਿ ਦੋਵੇਂ ਹੀ ਸਵੀਮਿੰਗ ਪੁਲ ਵਿੱਚ ਨਹਾਉਣ ਜਾਣ ਦੀ ਗੱਲ ਕਹਿ ਕੇ ਘਰੋਂ ਗਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹੀ ਉਨ੍ਹਾਂ ਬੱਚਿਆਂ ਦੇ ਡੁੱਬਣ ਸਬੰਧੀ ਇਤਲਾਹ ਦਿੱਤੀ। ਉਨ੍ਹਾਂ ਦੇ ਦੋਸਤਾਂ ਨੇ ਕਾਫੀ ਰੌਲਾ ਵੀ ਪਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਉਨ੍ਹਾਂ ਕਿਹਾ ਕਿ 7 ਦੋਸਤ ਇਕੱਠੇ ਗਏ ਸਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਮੁਆਵਜ਼ੇ ਦੀ ਕੀ ਮੰਗ ਕਰਨ ਕਿਉਂਕਿ ਉਨ੍ਹਾਂ ਦਾ ਤਾਂ ਸੰਸਾਰ ਹੀ ਉਜੜ ਗਿਆ। ਦੂਜੇ ਪਾਸੇ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਸ਼ਨਾਖਤ ਮਗਰੋਂ ਪੋਸਟਮਾਰਟਮ ਲਈ ਭੇਜੀਆਂ ਅਤੇ ਇਸ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.